ਲਾਇਨ ਗੁਰਦੀਪ ਸਿੰਘ ਕੰਗ ਬਣੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਸਾਈਟ ਫਸਟ

Share and Enjoy !

Shares

ਫਗਵਾੜਾ (ਸ਼ਿਵ  ਕੋੜਾ) : ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਚਾਰਟਰ ਪ੍ਰਧਾਨ ਲਾਇਨ ਗੁਰਦੀਪ ਸਿਘ ਕੰਗ ਨੂੰ ਸਾਲ 2022-23 ਲਈ ਲਾਇਨਜ ਇੰਟਰਨੈਸ਼ਨਲ 321-ਡੀ ਦਾ ਡਿਸਟ੍ਰਿਕਟ ਚੇਅਰਮੈਨ ਸਾਈਟ ਫਸਟ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਨਿਯੁਕਤੀ ਪੱਤਰ ਉਹਨਾਂ ਨੂੰ ਸਾਲ 2022-23 ਲਈ ਚੁਣੇ ਗਏ ਡਿਸਟ੍ਰਿਕਟ ਗਵਰਨਰ 321-ਡੀ ਲਾਇਨ ਦਵਿੰਦਰ ਪਾਲ ਅਰੋੜਾ ਨੇ ਦਿੱਤਾ। ਉਹਨਾਂ ਦੇ ਨਾਲ ਡਿਸਟ੍ਰਿਕਟ ਗਵਰਨਰ 2021-22 ਲਾਇਨ ਜੀ.ਐਸ. ਸੇਠੀ ਤੋਂ ਇਲਾਵਾ ਨਵਨਿਯੁਕਤ ਡਿਸਟ੍ਰਿਕਟ ਵਾਈਸ ਗਵਰਨਰ-1 ਲਾਇਨ ਇੰਜੀ. ਐਸ.ਪੀ. ਸੌਂਧੀ ਤੇ ਡਿਸਟ੍ਰਿਕਟ ਵਾਈਸ ਗਵਰਨਰ-2 ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਵੀ ਸਨ। ਲਾਇਨ ਗੁਰਦੀਪ ਸਿੰਘ ਕੰਗ ਨੇ ਆਪਣੀ ਨਿਯੁਕਤੀ ਲਈ ਸਮੂਹ ਸੀਨੀਅਰ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਕੱਲਬ ਵਲੋਂ ਸਾਲ 2021-22 ਲਈ ਡਿਸਟਿ੍ਰਕਟ ਚੇਅਰਪਰਸਨ ਵਜੋਂ ਜਿੰਮੇਦਾਰੀ ਦਿੱਤੀ ਸੀ ਜਿਸ ਨੂੰ ਉਹਨਾਂ ਨੇ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਅਤੇ ਹੁਣ ਜੋ ਸਾਈਟ ਫਸਟ ਦੇ ਚੇਅਰੈਨ ਦੀ ਨਵੀਂ ਜਿੰਮੇਵਾਰੀ ਮਿਲੀ ਹੈ ਉਸ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਹਰ ਸੰਭਵ ਯਤਨ ਕਰਨਗੇ। ਉਹਨਾਂ ਭਰੋਸਾ ਦਿੱਤਾ ਕਿ ਜਲਦੀ ਹੀ ਖੁਦ ਵੀ ਆਪਣੀਆਂ ਅੱਖਾਂ ਦਾਨ ਕਰਨ ਦਾ ਫਾਰਮ ਭਰਨਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਨੇਤਰਦਾਨ ਦਾ ਮਹੱਤਵ ਦੱਸਦੇ ਹੋਏ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੌਰਾਨ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਅਤੁਲ ਜੈਨ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ਨੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਬਤੌਰ  ਚਾਰਟਰ ਪ੍ਰਧਾਨ ਸਮਾਜ ਸੇਵਾ ਵਿਚ ਬਹੁਤ ਵਧੀਆ ਯੋਗਦਾਨ ਪਾਇਆ ਅਤੇ ਕੱਲਬ ਨੂੰ ਪਹਿਲਾਂ ਸੈਵਨ ਸਟਾਰ ਤੇ ਫਿਰ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਕਲੱਬ ਹੋਣ ਦਾ ਮਾਣ ਦੁਆਇਆ। ਲਾਇਨਜ ਇੰਟਰਨੈਸ਼ਨਲ 321-ਡੀ ਦੀ ਪਿਛਲੀ ਟਰਮ ਵਿਚ ਬਤੌਰ ਰਿਜਨ ਚੇਅਰਪਰਸਨ ਵੀ ਉਹਨਾਂ ਨੇ ਸ਼ਲਾਘਾਯੋਗ ਸੇਵਾਵਾਂ ਦਿੱਤੀਆਂ ਜਿਸਦੀ ਬਦੌਲਤ ਉਹਨਾਂ ਨੂੰ ਇਕ ਹੋਰ ਨਵੀਂ ਤੇ ਮਹੱਤਵਪੂਰਣ ਜਿੰਮੇਵਾਰੀ ਦਿੱਤੀ ਗਈ ਹੈ। ਲਾਇਨ ਕਲੱਬ ਫਗਵਾੜਾ ਸਿਟੀ ਵਲੋਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਸਕੱਤਰ ਲਾਇਨ ਸੁਨੀਲ ਢੀਂਗਰਾ, ਕੈਸ਼ੀਅਰ ਲਾਇਨ ਅਮਿਤ ਸ਼ਰਮਾ ਆਸ਼ੂ, ਪੀ.ਆਰ.ਓ. ਲਾਇਨ ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਜਸਵੀਰ ਮਾਹੀ, ਲਾਇਨ ਸੰਜੇ ਤ੍ਰੇਹਨ, ਲਾਇਨ ਅਜੇ ਕੁਮਾਰ, ਲਾਇਨ ਸ਼ਸ਼ੀ ਕਾਲਿਆ, ਲਾਇਨ ਰਣਧੀਰ ਕਰਵਲ, ਲਾਇਨ ਵਿਪਨ ਸਿੰਘ ਠਾਕੁਰ, ਲਾਇਨ ਵਿਪਨ ਕੁਮਾਰ, ਲਾਇਨ ਅਸ਼ਵਨੀ ਕਵਾਤਰਾ, ਲਾਇਨ ਰਾਜੇਸ਼ ਸੇਠੀ, ਲਾਇਨ ਸੁਮਿਤ ਭੰਡਾਰੀ, ਲਾਇਨ ਸੰਜੀਵ ਸੂਰੀ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.