
ਪਟਿਆਲਾ (Daljit Singh) | ਡੈਡੀਕੇਟਿਡ ਬ੍ਰਦਰਜ਼ ਗਰੁੱਪ ਰਜਿ:ਪੰਜਾਬ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸਾਝਾਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਤ੍ਰਿਪੜੀ ਪਟਿਆਲਾ ਵਿਖੇ ਵੱਖ-ਵੱਖ ਕਿਸਮਾਂ ਦੇ ਫਲਦਾਰ, ਫੁਲਦਾਰ, ਛਾਂਦਾਰ, ਖੁਸਬੂਦਾਰ ਅਤੇ ਮੈਡੀਸਨਲ ਪੌਦੇ ਸੱਤਪਤੀ ਗੁਲੜ, ਕਚਨਾਰ, ਮੂਲਸਰੀ, ਚਕਰੇਸੀਆ, ਦਿਨ ਦਾ ਰਾਜਾ, ਸ਼ੂਗਰ ਤੋਂ ਬਚਾਓ ਲਈ ਇਨਸੂਲੀਨ ਆਦਿ ਲਗਾਏ ਗਏ। ਇਸ ਮੌਕੇ ਰੁੱਖ ਲਗਾਓ ਧਰਤੀ ਬਚਾਓ ਵਾਤਾਵਰਨ ਸੰਭਾਲ ਦੇ ਪ੍ਰਾਜੈਕਟ ਇੰਚਾਰਜ ਮੁਹਮੰਦ ਰਮਜਾਨ ਢਿਲੋਂ ਦੀ ਅਗਵਾਈ ਵਿੱਚ ਇਹ ਅੱਜ ਦਾ ਵਿਸ਼ਵ ਫੌਰੈਸਟਰੀ ਦਿਵਸ ਮਨਾਇਆ ਗਿਆ। ਸਰਕਾਰੀ ਸਕੂਲ ਦੇ ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਅਤੇ ਸੀਨੀਅਰ ਲੈਕਚਰਾਰ ਮੈਡਮ ਰਜਨੀ ਭਾਰਗਵ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੀ ਸਮੁੱਚੀ ਟੀਮ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ.ਰਾਕੇਸ਼ ਵਰਮੀ ਨੇ ਜਿਲਾ ਅਧਿਆਕਰੀਆਂ ਦੀ ਪਹਿਲ ਦਾ ਸਵਾਗਤ ਕੀਤਾ ਕਿ ਜੋ ਵੀ ਵਿਅਕਤੀ ਅਸਲੇ ਦਾ ਲਾਇਸੰਸ ਬਣਵਾਉਣਾ ਚਾਹੁੰਦਾ ਹੈ, ਜਾਂ ਰਿਨਿਊ ਕਰਵਾਉਂਦਾ ਹੈ ਤਾਂ ਉਹ ਘੱਟ ਤੋਂ ਘੱਟ ਪੰਜ ਪੌਦੇ ਲਗਾ ਕੇ ਆਵੇ। ਇਸ ਮੌਕੇ ਮਨਜੀਤ ਸਿੰਘ ਪੂਰਬਾ, ਤਾਜ ਮੁਹੰਮਦ, ਪੂਰਨ ਸਿੰਘ ਸੈਣੀ, ਚਮਨ ਲਾਲ, ਪ੍ਰਮੋਦ ਬਾਂਸਲ, ਫਕੀਰ ਚੰਦ ਮਿੱਤਲ, ਡਾ. ਰਾਕੇਸ਼ ਵਰਮੀ, ਮੁਹੰਮਦ ਰਮਜਾਨ ਢਿਲੋਂ, ਸਨੀ ਕੁਮਾਰ ਸਿੰਧੀ, ਨੌਜਵਾਨ ਆਗੂ, ਹਰਪ੍ਰੀਤ ਸੰਧੂ, ਡਾ.ਨਰਿੰਦਰ ਕੁਮਾਰ, ਰਜਨੀ ਭਾਰਗਵ ਹਾਜਿਰ ਰਹੇ। ਪ੍ਰਿੰਸੀਪਲ ਡਾ.ਨਰਿੰਦਰ ਕੁਮਾਰ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ 27 ਸਾਲਾਂ ਤੋਂ ਨਿਸ਼ਕਾਮ ਸੇਵਾ ਲਈ ਪ੍ਰਸ਼ੰਸਾ ਕੀਤੀ ਅਤੇ ਡੀ.ਬੀ.ਜੀ ਦੀ ਟੀਮ ਨੂੰ ਯਾਦਗਾਰੀ ਮੋਮੈਟੇ ਦੇ ਕੇ ਸਨਮਾਨਿਤ ਕੀਤਾ। ਮੈਡਮ ਰਜਨੀ ਭਾਰਗਵ ਸੀਨੀਅਰ ਲੈਕਚਰਾਰ ਅੰਗਰੇਜੀ ਨੇ ਦੱਸਿਆ ਕਿ ਡੀ.ਬੀ.ਜੀ ਗਰੁੱਪ ਵੱਲੋਂ 27 ਵੱਖ-ਵੱਖ ਪ੍ਰਾਜੈਕਟਾਂ ਰਾਹੀ ਸਮਾਜ ਦੇ ਹਰ ਵਰਗ ਦੀ ਸੇਵਾ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਫਕੀਰ ਚੰਦ ਮਿੱਤਲ ਪਬਲਿਕ ਰਿਲੇਸ਼ਨ ਅਫਸਰ ਡੀ.ਬੀ.ਜੀ ਨੇ ਦਿੱਤੀ।
![]()