
ਫਗਵਾੜਾ (ਸ਼ਿਵ ਕੋੜਾ) ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦਾ ਇਕ ਵਫਦ ਜਿਲ੍ਹਾ ਪ੍ਰਧਾਨ ਸ਼ੀਤਲ ਰਾਮ ਲੋਈ ਦੀ ਅਗਵਾਈ ਹੇਠ ਅੱਜ ਏ.ਡੀ.ਸੀ. ਫਗਵਾੜਾ ਡਾ. ਨਯਨ ਜੱਸਲ ਨੂੰ ਮਿਲਿਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਇਕ ਮੰਗ ਪੱਤਰ ਦਿੱਤਾ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀਤਲ ਰਾਮ ਲੋਈ ਅਤੇ ਹੋਰਨਾਂ ਨੇ ਕਿਹਾ ਕਿ ਯੂਨੀਅਨ ਦੀ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਦੀਆਂ ਮੁੱਖ ਮੰਗਾਂ ‘ਚ 85ਵੀਂ ਸੰਵਿਧਾਨਕ ਸੋਧ ਨੂੰ ਮੁਕੱਮਲ ਰੂਪ ਵਿਚ ਲਾਗੂ ਕਰਨਾ, 10.10.14 ਦਾ ਪੱਤਰ ਵਾਪਸ ਲੈਣਾ, ਰੋਸਟਰ ਰਜਿਸਟਰ ਤਿਆਰ ਕਰਨੇ, ਬੈਕਲਾਗ ਪੂਰਾ ਕਰਨਾ, ਬੱਚਿਆਂ ਦੇ ਵਜੀਫੇ ਸਮੇਂ ਸਿਰ ਜਾਰੀ ਕਰਨੇ ਅਤੇ ਉਨ੍ਹਾਂ ਵਿਚ ਵਾਧਾ ਕਰਨਾ, ਮਿਡ ਡੇ ਮੀਲ ਮੁਲਾਜਮਾ ਦੀ ਤਨਖਾਹ ਡੀ.ਸੀ. ਰੇਟ ਅਨੁਸਾਰ ਕਰਨਾ, ਮੁਲਾਜਮਾ ਦੀਆਂ ਤਰੱਕੀਆਂ ਨੂੰ ਸਮਾਂ ਬਧ ਕਰਨਾ, ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰਨਾ, ਸੀਨੀਅਰ ਲੈਕਚਰਾਰ ਨੂੰ ਪਿ੍ਰੰਸੀਪਲ ਲਗਾਉਣਾ ਅਤੇ ਆਰ.ਏ.ਏ. ਲਾਗੂ ਕਰਨਾ ਆਦਿ ਸ਼ਾਮਲ ਹਨ। ਇਸ ਮੌਕੇ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ, ਪਿ੍ਰੰਸੀਪਲ ਦਲਵੀਰ ਸਿੰਘ, ਪਰਮਜੀਤ ਸਿੰਘ, ਸਤਪਾਲ ਦਾਦਰਾ, ਪਿ੍ਰੰਸੀਪਲ ਗਿਆਨ ਚੰਦ ਅਤੇ ਸਰਪੰਚ ਰਾਮ ਸਰੂਪ ਚੰਬਾ ਤੋਂ ਇਲਾਵਾ ਯੂਨੀਅਨ ਦੇ ਸਰਪ੍ਰਸਤ ਹਰਭਜ ਕਲੇਰ, ਜਨਰਲ ਸਕੱਤਰ ਗੁਰਦੀਪ ਜੱਸੀ, ਮੁੱਖ ਸਲਾਹਕਾਰ ਪਿ੍ਰੰਸੀਪਲ ਰਾਮ ਕਿਸ਼ਨ, ਮੁੱਖ ਅਧਿਆਪਕ ਅਮਰੀਕ ਸਿੰਘ ਅਜਨੋਹਾ ਆਦਿ ਹਾਜਰ ਸਨ।