ਭਾਈ ਲਾਭ ਸਿੰਘ ਸ਼ਤਾਬਗੜ੍ਹ ਵਾਲਿਆਂ ਨੂੰ ਸਦਮਾ, ਭੈਣ ਦਾ ਦਿਹਾਂਤ

Share and Enjoy !

Shares
– ਨਮਿਤ ਬੀਬੀ ਬੁੱਧ ਕੌਰ ਦੀ ਅੰਤਿਮ ਅਰਦਾਸ 18 ਮਈ ਨੂੰ
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ) : ਇੱਥੋਂ ਨਜਦੀਕੀ ਪਿੰਡ ਸ਼ਤਾਬਗੜ੍ਹ ਦੇ ਭਾਈ ਲਾਭ ਸਿੰਘ ਸ਼ਤਾਬਗੜ੍ਹ ਵਾਲਿਆਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਵੱਡੀ ਭੈਣ ਬੀਬੀ ਬੁੱਧ ਕੌਰ ਪਤਨੀ ਬਚਨ ਸਿੰਘ, ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ। ਇਸ ਸਬੰਧੀ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਵੱਲੋਂ ਭਾਈ ਲਾਭ ਸਿੰਘ ਅਤੇ ਉਨ੍ਹਾਂ ਦੇ ਬੇਟੇ  ਅੰਗਰੇਜ਼ ਸਿੰਘ ਤੇ ਅਵਤਾਰ ਸਿੰਘ ਕਨੇਡਾ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਨਮਿਤ ਬੀਬੀ ਬੁੱਧ ਕੌਰ ਦੀ ਅੰਤਿਮ ਅਰਦਾਸ 18 ਮਈ ਦਿਨ ਬੁੁੱਧਵਾਰ ਨੂੰ ਕਲੋਨੀਆਂ ਵਾਲੇ ਗੁਰੁਦਆਰਾ ਸਾਹਿਬ ਸਤਾਬਗੜ੍ਹ ਵਿਖੇ ਦੁਪਹਿਰ 11:30 ਵਜੇ ਤੋਂ 2:00 ਵਜੇ ਤੱਕ ਪਾਏ ਜਾਣਗੇੇ। ਇਸ ਮੌਕੇ ਇਲਾਕੇ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

About Post Author

Share and Enjoy !

Shares

Leave a Reply

Your email address will not be published.