ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਮਨਾਇਆ ਭਾਰਤ ਰਤਨ ਡਾ. ਅੰਬੇਡਕਰ ਦਾ 131ਵਾਂ ਜਨਮ ਦਿਹਾੜਾ

Share and Enjoy !

Shares

 

(ਸ਼ਿਵ ਕੋੜਾ/ਚੈਕ ਪੋਸਟ) ਫਗਵਾੜਾ।  ਬੀ.ਡੀ.ਪੀ.ਓ. ਦਫਤਰ ਫਗਵਾੜਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 131ਵੇਂ ਜਨਮ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਪੰਚਾਇਤ ਸਕੱਤਰ ਯੂਨੀਅਨ ਬਲਾਕ ਫਗਵਾੜਾ ਅਤੇ ਮਗਨਰੇਗਾ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ. ਰਾਮਪਾਲ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਮੂਹ ਹਾਜਰੀਨ ਨੇ ਬਾਬਾ ਸਾਹਿਬ ਦੀ ਤਸਵੀਰ ‘ਤੇ ਫੁੱਲਮਾਲਾ ਭੇਂਟ ਕਰਕੇ ਨਿੱਘੀ ਸ਼ਰਧਾਂਜਲੀ ਦਿੱਤੀ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਸਫਰ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਬਾਬਾ ਸਾਹਿਬ ਨੇ ਮਿਹਨਤ ਅਤੇ ਲਗਨ ਨਾਲ ਪੜਾਈ ਕਰਕੇ ਦੇਸ਼ ਤੇ ਕੌਮ ਦੀ ਤਰੱਕੀ ਵਿਚ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ ਹੈ। ਬੀ.ਡੀ.ਪੀ.ਓ. ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਾਰੀ ਜਿੰਦਗੀ ਸਮਾਜ ਦੇ ਦੱਬੇ ਤੇ ਕੁਚਲੇ ਵਰਗ ਦੇ ਲੋਕਾਂ ਲਈ ਸੰਘਰਸ਼ ਕੀਤਾ ਅਤੇ ਅਖੀਰ ਭਾਰਤੀ ਸੰਵਿਧਾਨ ਦੀ ਰਚਨਾ ਕਰਦਿਆਂ ਐਸ.ਸੀ., ਬੀ.ਸੀ., ਓ.ਬੀ.ਸੀ. ਵਰਗ ਤੋਂ ਇਲਾਵਾ ਔਰਤਾਂ ਨੂੰ ਵੀ ਬਰਾਬਰੀ ਦੇ ਅਧਿਕਾਰ ਦਿੱਤੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਮਿਸ਼ਨ ਨੂੰ ਪੂਰਾ ਕਰਨਾ ਅੱਜ ਦੀ ਨੌਜਵਾਨ ਪੀੜੀ ਦਾ ਫਰਜ਼ ਹੈ। ਇਸ ਮੌਕੇ ਜੇ.ਈ. ਸ਼ਿਵ ਕੁਮਾਰ, ਜਗਜੀਤ ਸਿੰਘ ਪਰਮਾਰ, ਪੰਚਾਇਤ ਸਕੱਤਰ ਮਲਕੀਤ ਚੰਦ, ਸੁਦੀਸ਼ ਕੁਮਾਰ, ਸੰਜੀਵ ਕੁਮਾਰ, ਬਿੰਦਰ ਸਿੰਘ ਰਾਵਲਪਿੰਡੀ, ਏ.ਪੀ.ਓ. ਮਗਨਰੇਗਾ ਸੁਰਿੰਦਰ ਪਾਲ ਸਿੰਘ ਬਘਾਣਾ, ਟੀ.ਏ. ਜਸਕਰਨ ਵਰਮਾ, ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਰਾਮਪਾਲ ਸਰਪੰਚ ਸਾਹਨੀ, ਭੁਪਿੰਦਰ ਸਿੰਘ ਸਰਪੰਚ ਦਰਵੇਸ਼ ਪਿੰਡ, ਦੇਸਰਾਜ ਝਮੱਟ ਬਘਾਣਾ, ਜਗਜੀਵਨ ਲਾਲ ਬਿੱਟੂ ਸਰਪੰਚ ਖਲਵਾੜਾ ਕਲੋਨੀ, ਕਲਰਕ ਚੰਦਰ ਮੋਹਨ, ਕਾਮਰੇਡ ਰਣਦੀਪ ਸਿੰਘ ਰਾਣਾ ਸਾਹਨੀ, ਪ੍ਰਕਾਸ਼ ਚੰਦ ਬੀੜ ਢੰਡੋਲੀ, ਸੰਤੋਖ ਸਿੰਘ, ਅਵਤਾਰ ਸਿੰਘ ਨਸੀਰਾਬਾਦ, ਸੁਰਜੀਤ ਸਿੰਘ, ਨਵਜੋਤ ਸਿੰਘ, ਰਮਨ ਨਰੂੜ, ਸੁਰਿੰਦਰ ਕੁਮਾਰ, ਪਰਵੀਨ, ਪਿ੍ਰਅੰਕਾ, ਬਲਜਿੰਦਰ ਕੌਰ, ਕਮਲ, ਸੋਨੀਆ, ਅੰਗ੍ਰੇਜ ਕੌਰ, ਪ੍ਰਮੋਦ ਕੁਮਾਰ, ਸਨੀ, ਹਰਪਿੰਦਰ, ਮੇਜਰ ਸਿੰਘ, ਪੁਸ਼ਪਿੰਦਰ ਠੇਕੇਦਾਰ, ਸੰਤੋਸ਼ ਕੁਮਾਰ, ਪ੍ਰਕਾਸ਼ ਰਾਮ ਰਾਣੀਪੁਰ ਆਦਿ ਹਾਜਰ ਸਨ।

 

ਤਸਵੀਰ 002

About Post Author

Share and Enjoy !

Shares

Leave a Reply

Your email address will not be published.