ਬਾਬਾ ਗਧੀਆ ਵਿਖੇ ਕਰਵਾਇਆ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

Share and Enjoy !

Shares

ਫਗਵਾੜਾ (ਸ਼ਿਵ ਕੋੜਾ) ਬਾਬਾ ਗਧੀਆ ਫਗਵਾੜਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਇਕ ਸਮਾਗਮ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸਮਾਜ ਵਿਚ ਬਤੌਰ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਸ਼ਾਮਲ ਹੋਏ। ਉਹਨਾਂ ਬਾਬਾ ਸਾਹਿਬ ਦੀ ਤਸਵੀਰ ਉੱਪਰ ਫੁੱਲਮਾਲਾਵਾਂ ਭੇਂਟ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਛੂਆ-ਛੂਤ ਦੀ ਸਮਾਜਿਕ ਕੁਰੀਤੀ ਨਾਲ ਪੀੜ੍ਹਤ ਸਮੁੱਚੇ ਐਸ.ਸੀ. ਸਮਾਜ ਅਤੇ ਔਰਤਾਂ ਨੂੰ ਆਜਾਦ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਦੇ ਹੋਏ ਸਮਾਨਤਾ ਦਾ ਅਧਿਕਾਰ ਲੈ ਕੇ ਦਿੱਤਾ ਜਿਸ ਕਰਕੇ ਅੱਜ ਐਸ.ਸੀ. ਸਮਾਜ ਅਤੇ ਔਰਤਾਂ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਵਿਚ ਵਢਮੁੱਲਾ ਯੋਗਦਾਨ ਪਾ ਰਹੇ ਹਨ। ਬਾਬਾ ਸਾਹਿਬ ਦੀ ਬਦੌਲਤ ਹੀ ਕਈ ਦਲਿਤ ਆਗੂ ਰਾਸ਼ਟਰਪਤੀ ਵਰਗੇ ਸਰਵ ਉੱਚ ਅਹੁਦੇ ਦੀ ਸ਼ੋਭਾ ਬਣੇ। ਉਹਨਾਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਤੇ ਚਲਦਿਆਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਆਪਣੇ ਅਧਿਕਾਰਾਂ ਅਤੇ ਦੇਸ਼ ਤੇ ਸਮਾਜ ਪ੍ਰਤੀ ਫਰਜਾਂ ਬਾਰੇ ਜਾਗਰੁਕ ਕਰਨਾ ਚਾਹੀਦਾ ਹੈ। ਇਸ ਸਾਬਕਾ ਕੌਂਸਲਰ ਓਮ ਪ੍ਰਕਾਸ਼ ਬਿੱਟੂ, ਅਰੁਣ ਵਸ਼ਿਸ਼ਠ, ਸਰਕਲ ਇੰਚਾਰਜ ਦੀਪਕ, ਬਲਾਕ ਇੰਚਾਰਜ ਵਿਸ਼ਾਲ ਵਾਲੀਆ, ਬੁੱਧ ਰਾਮ, ਗੁਰਪ੍ਰਸਾਦ ਬੱਗਾ, ਰਾਜਕੁਮਾਰ ਬਸਰਾ, ਗਿਆਨ ਚੰਦ, ਜਸਵਿੰਦਰ ਮਾਨ, ਬਿੱਟੂ ਤੇ ਸੋਨੂੰ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.