
– ਯੂਕਰੇਨ ਵਿੱਚ ਰਹਿ ਰਹੇ ਵਿਦਿਆਰਥੀਆਂ ਦੀ ਘਰ ਵਾਪਸੀ ਤੇ ਜੰਗ ਲਈ ਅਮਨ ਸ਼ਾਂਤੀ ਦਾ ਦਿੱਤਾ ਪੈਗਾਮ
ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ ) : ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਬਨਾਸਰ ਬਾਗ ਸਥਿਤ ਦਫਤਰ ਵਿਖੇ ਫਰਵਰੀ ਮਹੀਨੇ ਵਾਲੇ ਸੰਸਥਾ ਮੈਬਰਾਂ ਦੇ ਜਨਮ ਦਿਨ ਸਬੰਧੀ ਸਨਮਾਨ ਸਮਾਰੋਹ ਸੰਸਥਾ ਪ੍ਧਾਨ ਪਾਲਾ ਮੱਲ ਸਿੰਗਲਾ ਦੀ ਪ੍ਧਾਨਗੀ ਹੇਠ ਹੋਇਆ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਜੱਸੀ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਪਹਿਲਾਂ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਜਾਣ ਵਾਲੇ ਸਾਥੀ ਮੈਬਰਾਂ ਨੂੰ ਖੜੇ ਹੋ ਕੇ ਸ਼ਰਧਾਂਜਲੀ ਭੇੰਟ ਕੀਤੀ ਗਈ। ਪਿ੍ੰਸੀਪਲ ਮਲਕੀਤ ਸਿੰਘ ਖਟੱੜਾ ਨੇ ਹਾਜਰ ਮੈਬਰਾਂ ਦਾ ਸੁਆਗਤ ਕੀਤਾ ਤੇ ਸੰਸਥਾ ਮੈਬਰਾਂ ਨੂੰ ਤੰਦਰੁਸਤ ਤੇ ਖੁਸ਼ ਰਹਿਣ ਦੀਆਂ ਸੇਧਾਂ ਦਿੱਤੀਆਂ।ਡਾ:ਨਰਵਿੰਦਰ ਸਿੰਘ ਕੌਸ਼ਲ,ਨਰਾਤਾ ਰਾਮ ਸਿੰਗਲਾ,ਗੁਰਿੰਦਰ ਜੀਤ ਸਿੰਘ ਵਾਲੀਆ , ਜੀਤ ਸਿੰਘ ਢੀਂਡਸਾ , ਰਾਜ ਕੁਮਾਰ ਅਰੋੜਾ,ਓ.ਪੀ. ਅਰੋੜਾ ਨੇ ਸਬੰਧਤ ਮੈਬਰਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਭਾਵਪੂਰਤ ਵਿਚਾਰ ਸਾਂਝੇ ਕੀਤੇ। ਸੁਰਿੰਦਰ ਪਾਲ ਸਿੰਘ ਸਿਦਕੀ, ਡਾ ਚਰਨਜੀਤ ਸਿੰਘ ਉਡਾਰੀ ਨੇ ਰੂਸ ਤੇ ਯੂਕਰੇਨ ਦੀ ਹੋ ਰਹੀ ਜੰਗ ਦਰਮਿਆਨ ਯੂਕਰੇਨ ਵਿੱਚ ਉਚੇਰੀ ਪੜਾਈ ਕਰ ਰਹੇ ਪੰਜਾਬੀ ਵਿਦਿਆਰਥੀਆਂ ਦੀ ਸੁੱਖ ਸ਼ਾਤੀ ਨਾਲ ਘਰ ਵਾਪਸੀ ਦੀ ਅਰਦਾਸ , ਜੰਗ ਦੇ ਜਲਦੀ ਖਾਤਮੇ ਅਤੇ ਅਮਨ ਸ਼ਾਂਤੀ ਦਾ ਪੈਗਾਮ ਦਿੱਤਾ। ਸੁਰਜੀਤ ਸਿੰਘ , ਗੁਰਮੀਤ ਸਿੰਘ ਕਾਲੜਾ, ਹਰਜਿੰਦਰ ਸਿੰਘ ਨੇ ਗੀਤ,ਕਵਿਤਾਵਾਂ ਰਾਹੀਂ ਰੰਗ ਬੰਨਿਆ।, ਇਸ ਮੌਕੇ ਤੇ ਜਨਮ ਦਿਨ ਵਾਲੇ ਕੌਰ ਸਿੰਘ , ਨਰਿੰਦਰ ਕੌਸ਼ਲ, ਸੁਰਿੰਦਰ ਸਿੰਘ ਸੋਢੀ, ਸੁਭਾਸ਼ ਚੰਦਰ ਅਰੋੜਾ, ਸੁਰਜੀਤ ਸਿੰਘ ਆਦਿ ਨੂੰ ਹਾਰ ਪਹਿਨਾ ਕੇ ਪ੍ਧਾਨ ਪਾਲਾ ਮੱਲ ਸਿੰਗਲਾ, ਸੁਧੀਰ ਵਾਲੀਆ , ਮੱਘਰ ਸਿੰਘ ਸੋਹੀ, ਪ੍ਤਾਪ ਸਿੰਘ , ਪੇ੍ਮ ਚੰਦ ਗਰਗ,ਪਿਆਰੇ ਲਾਲ,ਰਾਜ ਕੁਮਾਰ ਗਰਗ,ਅਵਤਾਰ ਸਿੰਘ , ਹਰਬੰਸ ਸਿੰਘ ਕੁਮਾਰ ਤੇ ਹੋਰ ਸਖਸ਼ੀਅਤਾਂ ਨੇ ਸਨਮਾਨਿਤ ਕੀਤਾ । ਸੰਸਥਾ ਦੇ ਪ੍ਧਾਨ ਪਾਲਾ ਮੱਲ ਸਿੰਗਲਾ ਤੇ ਪ੍ਧਾਨ ਦੀ ਗਰੀਨ ਪੰਜਾਬ ਸੁਸਾਇਟੀ ਨੇ ਜਨਮ ਦਿਨ ਵਾਲਿਆਂ ਨੂੰ ਵਧਾਈ ਦਿੱਤੀ ਤੇ ਉਨਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ । ਆਪ ਨੇ ਸੰਸਥਾ ਵਿਖੇ ਮੈਬਰਾਂ ਦੇ ਮੰਨੋਰੰਜਨ ਲਈ ਸਾਜੋ ਸਮਾਨ ਦੇ ਪ੍ਬੰਧ ਬਾਰੇ ਤੇ ਤਿਆਰ ਕੀਤੀ ਜਾ ਰਹੀ ਡਾਇਰੈਕਟਰੀ ਬਾਰੇ ਜਾਣਕਾਰੀ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ। ਸਮਾਗਮ ਲਈ ਅਨਿਲ ਕੁਮਾਰ ਗੋਇਲ,ਅਮਰਜੀਤ ਸਿੰਘ ਪਾਹਵਾ, ਸੁਰਿੰਦਰ ਸ਼ੋਰੀ, ਰਾਕੇਸ਼ ਗੁਪਤਾ, ਹਰੀਦਾਸ ਸ਼ਰਮਾ, ਸੁਖਦੇਵ ਸਿੰਘ ਰਤਨ, ਮਨਜੀਤ ਕੌਰ, ਕਰਮਜੀਤ ਕੌਰ, ਕਮਲੇਸ਼ ਮੰਗਲਾ, ਦਾ ਵਿਸ਼ੇਸ ਸਹਿਯੋਗ ਰਿਹਾ।