
ਫਿਲੌਰ/ਅੱਪਰਾ (ਦੀਪਾ) ਕੱਲ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਅਤੇ ਪਰਵਿੰਦਰ ਸਿੰਘ ਝੋਟਾ ਦੇ ਹੋਏ ਸਿਆਸੀ ਕਤਲ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਯਾਦਗਾਰ ਸਥਾਨ ਨਾਲ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਵਲੋੰ ਛੇੜਛਾੜ ਕਰਨ ਦੇ ਵਿਰੋਧ ਵਿੱਚ ਇਲਾਕਾ ਮੁਕੰਦਪੁਰ ਬੰਗਾ ਦੇ ਜੁਝਾਰੂ ਇਨਸਾਫ-ਪਸੰਦ ਸਾਥੀਆਂ ਵਲੋੰ ਪਿੰਡ ਮੁਕੰਦਪੁਰ ਦੇ ਬੱਸ ਅੱਡੇ ਵਿਚ ਜੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਬਾਜਾਰ ਦੇ ਸਾਰੇ ਦੁਕਾਨਦਾਰਾਂ ਵਲੋਂ ਪੁਰਜੋਰ ਸਮਰਥਨ ਦਿੱਤਾ ਗਿਆ, ਇਸ ਦੋਰਾਨ ਜੋਰਦਾਰ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਪ੍ਰਵਿੰਦਰ ਝੋਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿਉ, ਇਸ ਦੋਰਾਨ ਸੰਬੋਧਨ ਕਰਦਿਆਂ ਪ੍ਰਸਿੱਧ ਬੁੱਧੀਜੀਵੀ ਅਤੇ ਚਿੰਤਕ ਸਖਸ਼ੀਅਤ ਬੂਟਾ ਸਿੰਘ ਮਹਿਮੂਦਪੁਰ ਜੀ ਨੇ ਰੋਹ ਭਰੀ ਤਕਰੀਰ ਕੀਤੀ, ਉਨਾਂ ਨੇ ਪਰਵਿੰਦਰ ਝੋਟੇ ਦੇ ਸਿਆਸੀ ਕਤਲ ਦੀ ਪਰਜੋਰ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਅਤੇ ਪੰਜਾਬ ਬੰਦ ਦਾ ਸਮਰਥਨ ਕੀਤਾ ਇਸ ਦੇ ਨਾਲ ਨਾਲ ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਪਿੰਡ ਉਹਨਾਂ ਦੀ ਯਾਦਗਾਰ ਨਾਲ ਛੇੜ ਛਾੜ ਕਰਨ ਵਾਲੇ ਹੰਕਾਰੀ ਸਰਪੰਚ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ! ਰੋਸ ਪ੍ਰਦਰਸ਼ਨ ਵਿੱਚ ਇਨਕਲਾਬੀ ਆਗੂ ਜਸਵਿੰਦਰ ਔਜਲਾ ਜੀ ਐਡਵੋਕੇਟ ਲਖਬੀਰ ਸਿੰਘ ਬੀਸਲਾ ਜੀ ਸ਼ਿੰਗਾਰਾ ਲਗੇਰੀ ਜੀ ਅਤੇ ਇਨਕਲਾਬੀ ਗਾਇਕ ਧਰਮਿੰਦਰ ਮਸਾਣੀ ਨੇ ਰੋਹ ਭਰੀ ਤਕਰੀਰ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਤੇ ਹੱਥ ਖੜੇ ਕਰਕੇ ਅਹਿਦ ਕੀਤਾ ਕਿ ਪਰਵਿੰਦਰ ਝੋਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਇਨਕਲਾਬੀ ਕਵੀ ਅਵਤਾਰ ਪਾਸ਼ ਦੀ ਯਾਦਗਾਰ ਨੂੰ ਅਵਤਾਰ ਪਾਸ਼ ਯਾਦਗਾਰੀ ਵਿਰਾਸਤ ਦਾ ਦਰਜਾ ਦਿੱਤਾ ਜਾਵੇ ਪੱਤੇ ਪਿੰਡ ਤਲਵੰਡੀ ਸਲੇਮ ਦੇ ਸਰਪੰਚ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ! ਪ੍ਰਦਰਸ਼ਨ ਦੌਰਾਨ ਮੱਖਣ ਸਿੰਘ ਮੰਡੀ ਜੀ ਦੇਵ ਰਾਮ ਗੁਣਾਂਚੌਰ ਪਾਸ਼ ਦੇ ਦੋਸਤ ਕਵੀ ਦੀਪ ਕਲੇਰ ਜੱਸਾ ਹੀਉੰ ਮੋਹਣ ਬੀਕਾ ਜੀ ਬਿੱਲਾ ਮੁਕੰਦਪੁਰ ਜੀ ਨਿਤਿਨ ਮੁਕੰਦਪੁਰ ਜੀ ਰੋਹਿਤ ਬੀਕਾ ਜੋਲੀ ਮਕੰਦਪੁਰ ਡਾਕਟਰ ਵਿਜੇ ਮੁਕੰਦਪੁਰ ਅਤੇ ਇਲਾਕੇ ਭਰ ਦੀਆਂ ਹੋਰ ਸਨਮਾਨਿਤ ਸ਼ਖਸ਼ੀਅਤਾਂ ਹਾਜ਼ਰ ਸਨ।