ਪ੍ਰਮਾਤਮਾ ਦੇ ਨਾਂਅ ਦੀ ਖੁਮਾਰੀ ਕਦੇ ਵੀ ਖਤਮ ਨਹੀਂ ਹੁੰਦੀ : ਸਾਧਵੀ ਜਯੰਤੀ ਭਾਰਤੀ

Share and Enjoy !

Shares
ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ) : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਬਰਾਂਚ ਸੁਨਾਮ ਵੱਲੋਂ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਚੱਲ ਰਹੀ ਪੰਜ ਰੋਜ਼ਾ ਸ੍ਰੀ ਸ਼ਿਵ ਕਥਾ ਦੇ ਚੌਥੇ ਦਿਨ ਦੀ ਸ਼ੁਰੂਆਤ ਡਾ. ਅਮਿਤ ਕਾਂਸਲ (ਆਜ਼ਾਦ ਡਾਇਰੈਕਟਰ ਐਨ.ਐਚ.ਪੀ.ਸੀ.ਐਲ ਮਨੀਸਟਰੀ ਆਫ ਪਾਵਰ ਭਾਰਤ ਸਰਕਾਰ), ਰਿਸ਼ੀਪਾਲ ਖੇਰਾ (ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ-2), ਭਗਵਾਨ ਦਾਸ ਕਾਂਸਲ, ਦਰਸ਼ਨਾ ਕਾਂਸਲ, ਰਾਜੀਵ ਕੁਮਾਰ ਮੱਖਣ, ਮਨੀਸ਼ ਕੁਮਾਰ ਵੱਲੋਂ ਪੂਜਨ ਉਪਰੰਤ ਕੀਤੀ ਗਈ।
ਕਥਾ ਦੀ ਸ਼ੁਰੂਆਤ ਕਰਦਿਆਂ ਕਥਾਵਾਚਕ ਸਾਧਵੀ ਸੁਸ੍ਰੀ ਜਯੰਤੀ ਭਾਰਤੀ ਜੀ ਨੇ ਵਰਤਮਾਨ ਸਮੇਂ ਅੰਦਰ ਲੋਕਾਂ ਦੇ ਦਿ੍ਰਸ਼ਟੀਕੋਣ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਕੁਝ ਲੋਕ ਅਜਿਹਾ ਵਿਚਾਰ ਰੱਖਦੇ ਹਨ ਕਿ ਭਗਵਾਨ ਸ੍ਰੀ ਸ਼ਿਵ ਭੰਗ ਦਾ ਸੇਵਨ ਕਰਦੇ ਸਨ, ਇਸ ਲਈ ਅਸੀਂ ਵੀ ਭੰਗ ਪੀ ਰਹੇ ਹਾਂ। ਭਗਵਾਨ ਸ਼ਿਵ ਨੇ ਕਿਸੇ ਵੀ ਬਾਹਰੀ ਨਸ਼ੇ ਨੂੰ ਗ੍ਰਹਿਣ ਨਹੀਂ ਕੀਤਾ ਜਦਕਿ ਸਾਡੇ ਕਿਸੇ ਵੀ ਧਾਰਮਿਕ ਗੰ੍ਰਥ ਵਿੱਚ ਇਸ ਗੱਲ ਦਾ ਪ੍ਰਮਾਣ ਨਹੀਂ ਮਿਲਦਾ, ਬੇਸ਼ੱਕ ਉਹ ਸ਼ਿਵ ਮਹਾਂਪੁਰਾਣ ਹੀ ਕਿਉਂ ਨਾ ਹੋਵੇ, ਉਹ ਤਾਂ ਹਮੇਸ਼ਾ ਪ੍ਰਭੂ ਦੇ ਨਾਮ ਰੂਪੀ ਨਸ਼ੇ ਵਿੱਚ ਹੀ ਮਸਤ ਰਹਿੰਦੇ ਸਨ। ਇਸ ਗੱਲ ਨੂੰ ਲੈ ਕੇ ਨਸ਼ੇੜੀ ਲੋਕਾਂ ਨੇ ਇਹ ਬਹਾਨਾ ਹੀ ਬਣਾ ਲਿਆ ਅਤੇ ਉਨ੍ਹਾਂ ਭੰਗ ਪੀਣਾ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਕਿ ਭਗਵਾਨ ਸ਼ਿਵ ਨੇ ਲੋਕ ਕਲਿਆਣ ਲਈ ਜਹਿਰ ਕੀਤਾ ਅਤੇ ਅਮ੍ਰਿਤ ਦੇਵਤਾਵਾਂ ਨੂੰ ਦੇ ਕੇ ਸਾਰੀ ਮਨੁੱਖਤਾ ਅੱਗੇ ਸੁਨੇਹਾ ਰੱਖਿਆ ਕਿ ਜੇਕਰ ਤੁਸੀਂ ਮਹਾਨ ਬਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਤਿਆਗ ਦੀ ਭਾਵਨਾ ਤੋਂ ਪੋਸ਼ਿਤ ਹੋਣਾ ਪਵੇਗਾ।
ਸਾਧਵੀ ਜੀ ਨੇ ਦੱਸਿਆ ਕਿ ਅੱਜ ਦਾ ਯੁਵਾ ਵਰਗ ਜਿਸਨੂੰ ਦੇਸ਼ ਹੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਅੱਜ ਉਹੀ ਯੁਵਾ ਵਰਗ ਨਸ਼ੇ ਦੀ ਦਲਦਲ ਵਿਚ ਇਸ ਤਰ੍ਹਾਂ ਫਸ ਚੁੱਕਾ ਹੈ ਕਿ ਦੇਸ਼ ਅਤੇ ਸਮਾਜ ਤਾਂ ਕੀ ਉਨ੍ਹਾਂ ਵੱਲੋਂ ਆਪਣਾ ਖੁਦ ਦਾ ਭਾਰ ਹੀ ਚੁੱਕਣਾ ਅਸੰਭਵ ਹੋ ਚੁੱਕਾ ਹੈ ਅਤੇ ਬਾਹਰੀ ਸੰਸਾਰਿਕ ਨਸ਼ੇ ਦਾ ਪ੍ਰਭਾਵ ਤਾਂ ਕੁਝ ਸਮੇਂ ਲਈ ਹੀ ਹੁੰਦਾ ਹੈ ਪਰੰਤੂ ਜੋ ਪਰਮਾਤਮਾ ਦੇ ਨਾਮ ਦਾ ਨਸ਼ਾ ਹੈ ਉਸਦੀ ਖੁਮਾਰੀ ਤਾਂ ਕਦੇ ਵੀ ਖਤਮ ਨਹੀਂ ਹੁੰਦੀ ਹੈ। ਇਸ ਲਈ ਅੱਜ ਨਸ਼ੇ ਦੇ ਪ੍ਰਭਾਵ ਤੋਂ ਇਨਸਾਨ ਨੂੰ ਬਚਾਉਣ ਦਾ ਇੱਕ ਹੀ ਉਪਾਅ ਹੈ ਉਹ ਹੈ ਈਸ਼ਵਰ ਦੇ ਨਾਮ ਦਾ ਨਸ਼ਾ ਭਾਵ ਈਸ਼ਵਰ ਦਾ ਪ੍ਰਤੱਖ ਦਰਸ਼ਨ ਕਰ ਲੈਣਾ। ਉਹਨਾਂ ਕਿਹਾ ਕਿ ਅੱਜ ਦਾ ਮਨੁੱਖ ਬਾਹਰੀ ਪੱਖ ਤੋਂ ਆਜ਼ਾਦ ਦਿਖਾਈ ਦੇ ਰਿਹਾ ਹੈ ਪਰ ਅੰਦਰੂਨੀ ਵਿਕਾਰਾਂ ਨਾਲ ਜੁੜੇ ਹੋਏ ਗੁਲਾਮ ਬਣਿਆ ਦਿਖਾਈ ਦੇ ਰਿਹਾ ਹੈ ਜਿਸਦਾ ਨਤੀਜਾ ਹੈ ਕਿ ਸਮਾਜ ਵਿੱਚ ਚੁਫੇਰੇ ਫੈਲੀ ਅਨੈਤਿਕਤਾ, ਅਸ਼ਾਂਤੀ, ਅਨੁਸ਼ਾਸ਼ਨਹੀਨਤਾ, ਭ੍ਰਿਸ਼ਟਾਚਾਰ ਦਾ ਮੂਲ ਇਹੀ ਕਾਰਨ ਹੈ ਕਿ ਸਾਡੀ ਸੋਚ ਸੰਕੀਰਨ ਹੈ ਅਤੇ ਜੇਕਰ ਅਸੀਂ ਸਮਾਜ ਵਿੱਚ ਸ਼ਾਂਤੀ ਅਤੇ ਏਕਤਾ ਦੀ ਸਥਾਪਨਾ ਕਰਕੇ ਆਜ਼ਾਦ ਫਿਜਾ ਵਿੱਚ ਸਾਂਹ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਧਰਮ ਦੀ ਵਾਸਤਵਿਕ ਪ੍ਰਕਿਰਿਆ ਤੋਂ ਲੰਘਣਾ ਹੀ ਪਵੇਗਾ। ਉਹਨਾਂ ਕਿਹਾ ਕਿ ਸਾਡੇ ਧਾਰਮਿਕ ਸ਼ਾਸ਼ਤਰਾਂ ਅਨੁਸਾਰ ਧਰਮ ਇੱਕ ਹੈ ਜੋ ਆਦਿਕਾਲ ਤੋਂ ਚੱਲਦਾ ਆ ਰਿਹਾ ਹੈ ਉਹ ਕਿਤੇ ਬਾਹਰ ਨਹੀਂ  ਬਲਕਿ ਸਾਡੇ ਸਭ ਦੇ ਅੰਦਰ ਹੈ ਅਤੇ ਪ੍ਰਮਾਤਮਾ ਨੂੰ ਆਪਣੇ ਅੰਦਰ ਦੇਖਣਾ ਹੀ ਵਾਸਤਵਿਕ ਧਰਮ ਹੈ ਅਤੇ ਸੰਖੇਪ ਵਿੱਚ ਆਖਿਆ ਜਾਵੇ ਤਾਂ ਧਰਮ ਦਾ ਅਰਥ ਆਪਣੇ ਮੂਲ ਪ੍ਰਮਾਤਮਾ ਨਾਲ ਜੁੜਣਾ ਹੀ ਹੈ ਅਤੇ ਜਦੋਂ ਜੀਵਨ ਵਿੱਚ ਗੁਰੂ ਦਾ ਪ੍ਰਦਾਪਨ ਹੋਵੇਗਾ ਤਾਂ ਉਸ ਬ੍ਰਹਮਗਿਆਨ ਨੂੰ ਪ੍ਰਦਾਨ ਕਰੇਗਾ ਜਿਸ ਨਾਲ ਈਸ਼ਵਰ ਦਾ ਦਰਸ਼ਨ ਕਰਕੇ ਅਸੀਂ ਵਾਸਤਵਿਕ ਧਰਮ ਤੋਂ ਜਾਣੂ ਹੋ ਸਕਾਂਗੇ। ਇਸ ਸਮੇਂ ਕਥਾ ਪੰਡਾਲ ਵਿੱਚ ਓਮ ਨਮ ਸ਼ਿਵਾਏ ਦੇ ਜਾਪ ਨਾਲ ਹਾਜ਼ਰ ਸ਼ਰਧਾਲੂ ਭਗਤੀ ਦੇ ਰੰਗ ਵਿੱਚ ਰੰਗ ਗਏ।
ਇਸ ਸਮੇਂ ਕਥਾ ਮੰਡਲੀ ਵਿੱਚ ਸ਼ਾਮਲ ਸਾਧਵੀ ਸਦਿਆ ਭਾਰਤੀ, ਸਾਧਵੀ ਸ਼ੁਭਾਨੰਦਾ ਭਾਰਤੀ, ਸਾਧਵੀ ਬੀਨਾ ਭਾਰਤੀ, ਸਾਧਵੀ ਹਰੀਅਰਚਨਾ ਭਾਰਤੀ, ਸਾਧਵੀ ਇਸ਼ਦੀਪਾ ਭਾਰਤੀ ਜੀ ਨੇ ਆਪਣੇ ਮਧੁਰ ਭਜਨਾਂ ਨਾਲ ਸਭ ਨੂੰ ਭਾਵ ਵਿਭੋਰ ਕੀਤਾ। ਇਸ ਮੌਕੇ ਗਰੇ-ਮੈਟਰਜ਼ ਸੁਨਾਮ ਦੇ ਮੈਨੇਜਿੰਗ ਡਾਇਰੈਕਟਰ ਭਾਵੇਸ਼ ਗੱਖੜ, ਪੱਤਰਕਾਰ ਭਾਈਚਾਰੇ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਕਥਾ ਦਾ ਆਨੰਦ ਮਾਣਿਆ ਅਤੇ ਕਥਾ ਨੂੰ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਸੰਪੰਨ ਕੀਤਾ ਗਿਆ।

About Post Author

Share and Enjoy !

Shares

Leave a Reply

Your email address will not be published.