
– ਪ੍ਰਸਾਸ਼ਨਿਕ ਸੁਧਾਰਾਂ ਵਿਭਾਗ ਨੇ ਮੈਗਸੀਪਾ ਵਿਖੇ ਵਰਕਸ਼ਾਪ ਕਰਵਾਈ
(ਗੁਰਵਿੰਦਰ ਸਿੰਘ ਮੋਹਾਲੀ) ਚੰਡੀਗੜ।
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸਨ (ਮੈਗਸੀਪਾ) ਅਤੇ ਪ੍ਰਸਾਸਨਿਕ ਸੁਧਾਰ ਅਤੇ ਜਨਤਕ ਸ ਿਕਾਇਤਾਂ ਵਿਭਾਗ, ਪੰਜਾਬ ਨੇ ਪ੍ਰਾਈਮਸ ਪਾਰਟਨਰਜ ਦੇ ਸਹਿਯੋਗ ਨਾਲ ਅੱਜ ‘ਮੇਨਸਟ੍ਰੀਮਿੰਗ ਫੈਮਿਲੀਜ: ਕਿ੍ਰਏਟਿੰਗ ਐਫੀਸੀਐਂਟ ਫੈਮਿਲੀ ਬੇਸਡ ਬੈਨੀਫਿਟਸ ਡਿਲੀਵਰੀ ਇਨ ਇੰਡੀਆ‘ ਵਿਸੇ ‘ਤੇ ਵਰਕਸਾਪ ਕਰਵਾਈ।ਵਰਕਸਾਪ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਭਵਿੱਖ ਅਤੇ ਇਸ ਨਾਲ ਸਬੰਧਤ ਪ੍ਰਕਿਰਿਆਵਾਂ ਅਤੇ ਪ੍ਰਣਾਲੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਲਗਾਈ ਗਈ ਸੀ ਜਿਸ ਵਿੱਚ ਪੰਜਾਬ, ਉੱਤਰਾਖੰਡ, ਬਿਹਾਰ, ਮੱਧ ਪ੍ਰਦੇਸ, ਮਹਾਰਾਸਟਰ, ਕਰਨਾਟਕ ਅਤੇ ਲੱਦਾਖ ਸਮੇਤ ਵੱਖ-ਵੱਖ ਸੂਬਿਆਂ ਦੇ ਅਧਿਕਾਰੀਆਂ ਨੇ ਭਾਗ ਲਿਆ।
ਇਹ ਵਰਕਸਾਪ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ 100 ਫੀਸਦੀ ਲਾਭ ਪ੍ਰਦਾਨ ਕਰਨਾ ਯਕੀਨੀ ਬਣਾਉਣ ਅਤੇ ਸੂਬੇ ਦੇ ਨਾਗਰਿਕਾਂ ਨੂੰ ਪ੍ਰਸਾਸਨ ਵਿੱਚ ਸੌਖ ਦੀ ਸਹੂਲਤ ਪ੍ਰਦਾਨ ਕਰਨ ਸਬੰਧੀ ਸੂਬੇ ਦੀ ਵਚਨਬੱਧਤਾ ਦੇ ਮੱਦੇਨਜਰ ਪ੍ਰਸਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸਾ-ਨਿਰਦੇਸਾਂ ‘ਤੇ ਕਰਵਾਈ ਗਈ ਸੀ।ਇਸ ਦਾ ਉਦੇਸ ਅਜਿਹੇ ਸੰਗ੍ਰਹਿ ਦੇ ਨਿਰਮਾਣ ਵਿੱਚ ਆਧਾਰ ਦੀ ਭੂਮਿਕਾ ਨੂੰ ਸਮਝਣ ਦੇ ਨਾਲ-ਨਾਲ ਪਰਿਵਾਰ-ਆਧਾਰਿਤ ਵੈੱਲਫੇਅਰ ਡਿਲੀਵਰੀ ਸਿਸਟਮ ਬਣਾਉਣ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸਾਰੇ ਸੂਬਿਆਂ ਲਈ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਨਾ ਸੀ।
ਮੈਗਸੀਪਾ ਦੇ ਡਾਇਰੈਕਟਰ ਜਨਰਲ ਅਨਿਰੁਧ ਤਿਵਾੜੀ ਨੇ ਦੇਸ ਭਰ ਦੇ ਸੂਬਿਆਂ ਲਈ ਪਰਿਵਾਰ ਅਧਾਰਤ ਵੈਨੀਫਿਟਸ ਡਿਲੀਵਰੀ ਸਿਸਟਮ ਦੀ ਸਾਰਥਕਤਾ ਨੂੰ ਉਜਾਗਰ ਕੀਤਾ। ਵਰਕਸਾਪ ਦੌਰਾਨ ਸੀਈਓ ਯੂਆਈਡੀਏਆਈ ਸੌਰਭ ਗਰਗ, ਹਰਿਆਣਾ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੀ ਉਮਾ ਸੰਕਰ, ਕੇਂਦਰ ਸਰਕਾਰ ਦੇ ਰਣਨੀਤਕ ਸਲਾਹਕਾਰ ਅਤੇ ਚੀਫ ਨਾਲੇਜ ਅਫਸਰ ਰਾਜੀਵ ਚਾਵਲਾ, ਐਸਆਈਓ ਐਨਆਈਸੀ ਪੰਜਾਬ ਵਿਵੇਕ ਵਰਮਾ, ਸਹਿ-ਸੰਸਥਾਪਕ ਅਤੇ ਚੇਅਰਮੈਨ, ਪ੍ਰਾਈਮਸ ਪਾਰਟਨਰਜ ਦਵਿੰਦਰ ਸੰਧੂ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਾਈਮਸ ਪਾਰਟਨਰ ਸਮੀਰ ਜੈਨ ਸਮੇਤ ਮੁੱਖ ਬੁਲਾਰਿਆਂ ਵੱਲੋਂ ਪਰਿਵਾਰ ਅਧਾਰਤ ਵੈੱਲਫੇਅਰ ਡਿਲੀਵਰੀ ਸਿਸਟਮ ਦੇ ਨਿਰਮਾਣ ਬਾਰੇ ਵਿਚਾਰ ਸਾਂਝੇ ਕੀਤੇ ਗਏ। ਉਨਾਂ ਨੇ ਭਾਰਤ ਵਿੱਚ ਵੈਨੀਫਿਟਸ ਡਿਲੀਵਰੀ ਦੀ ਸਥਿਤੀ ਅਤੇ ਵਿਸਵ ਭਰ ਵਿੱਚ ਸਭ ਤੋਂ ਵਧੀਆ ਅਭਿਆਸਾਂ ਸਬੰਧੀ ਮੁੱਖ ਉਪਾਵਾਂ ਬਾਰੇ ਵੀ ਚਾਨਣਾ ਪਾਇਆ।
ਸਮਾਪਤੀ ਮੌਕੇ ਪ੍ਰਮੁੱਖ ਸਕੱਤਰ ਪ੍ਰਸਾਸਨਿਕ ਸੁਧਾਰ ਤੇਜਵੀਰ ਸਿੰਘ ਨੇ ਦੱਸਿਆ ਕਿ ਹਰਿਆਣਾ ਅਤੇ ਕਰਨਾਟਕ ਨੇ ਪਹਿਲਾਂ ਹੀ ਅਜਿਹੀਆਂ ਪ੍ਰਣਾਲੀਆਂ ਨੂੰ ਵਿਕਸਤ ਕਰਨ ਵਿੱਚ ਮੱਲਾਂ ਮਾਰੀਆਂ ਹਨ ਅਤੇ ਦੂਜੇ ਸੂਬਿਆਂ ਲਈ ਸਮਾਂ ਆ ਗਿਆ ਹੈ ਕਿ ਉਹ ਦੂਜੇ ਸੂਬਿਆਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਚੁਣੌਤੀਆਂ ਅਤੇ ਚੰਗੇ ਅਭਿਆਸ ਬਾਰੇ ਵਿਚਾਰ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਤੋਂ ਨਾ ਸਿਰਫ ਸੇਧ ਲੈਣ ਸਗੋਂ ਇਸ ਤਰਾਂ ਦੇ ਫਰਮ ਵੀ ਤਿਆਰ ਕਰਨ।
ਵਰਕਸਾਪ ਦੌਰਾਨ ਮਿਸਨ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਅਭਿਨਵ ਤਿ੍ਰਖਾ, ਡਿਪਟੀ ਡਾਇਰੈਕਟਰ ਜਨਰਲ ਯੂਆਈਡੀਏਆਈ ਭਾਵਨਾ ਗਰਗ, ਸਕੱਤਰ ਪ੍ਰਸੋਨਲ ਰਜਤ ਅਗਰਵਾਲ ਅਤੇ ਡਾਇਰੈਕਟਰ ਮੈਗਸੀਪਾ ਗਿਰਿਸ ਦਿਆਲਨ ਹਾਜਰ ਸਨ।