ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੇ ਦਰਦ ਨੂੰ ਸਮਝਦਿਆਂ ਮੋਰਚੇ ਵਿਚ ਸ਼ਾਮਿਲ ਹੋਈਏ :- ਭਾਈ ਅਵਤਾਰ ਸਿੰਘ ਰਾਏਸਰ 

Share and Enjoy !

Shares
ਹਠੂਰ ( ਕੌਸ਼ਲ ਮੱਲ੍ਹਾ ) ਲਗਾਤਾਰ ਪੰਦਰਵੇਂ ਦਿਨ ਵਿਚ ਪਹੁੰਚੇ ਮਾਨਸਾ ਧਰਨੇ ਵਿੱਚ ਸ਼ਾਮਲ ਵੱਡੇ ਇਕੱਠ ਨੇ ਸਰਕਾਰ ਦੀ ਨੀਂਦ ਉਡਾਕੇ ਰੱਖ ਦਿੱਤੀ ਹੈ ਇਸ ਲਈ ਇਸ ਮੋਰਚੇ ਨੂੰ ਦਿੱਲੀ ਦੇ ਸਿੰਘੂ ਬਾਰਡਰ ਵਾਲੇ ਮੋਰਚੇ ਤੱਕ ਲਿਜਾਣ ਲਈ ਸਾਨੂੰ ਸਭ ਨੂੰ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਦੇ ਦਰਦ ਨੂੰ ਸਮਝਦਿਆਂ ਹੋਇਆ ਮੋਰਚੇ ਵਿੱਚ ਦਿਨ ਰਾਤ ਹਾਜ਼ਰੀ ਭਰਨੀ ਚਾਹੀਦੀ ਹੈ ,”ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਾਨਸਾ ਮੋਰਚੇ ਵਿਚ ਬਾਪੂ ਭੀਮ ਸਿੰਘ ਨੂੰ ਮਿਲਣ ਉਪਰੰਤ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਰਾਏਸਰ ਨੇ ਕਿਹਾ ਕਿ ਬਾਪ ਭੀਮ ਸਿੰਘ ਅਤੇ ਪੂਰੇ ਪਰਿਵਾਰ ਵੱਲੋਂ ਦ੍ਰਿੜਤਾ ਨਾਲ ਸਟੈਂਡ ਤੇ ਕਾਇਮ ਹੋਣਾ ਹੈ ਇਸ ਮੋਰਚੇ ਦੀ ਇਤਿਹਾਸਕ ਜਿੱਤ ਵੱਲ ਸੰਕੇਤ ਕਰਦਾ ਹੈ। ਪਾਰਟੀ ਦੇ ਸੂਬਾ ਸਕੱਤਰ ਬੀਬੀ ਦਵਿੰਦਰ ਕੌਰ ਸਹਿਣਾ ਦੀ ਪ੍ਰੇਰਣਾ ਸਦਕਾ ਮੋਰਚੇ ਵਿੱਚ ਸ਼ਾਮਲ ਹੋਣ  ਉਪਰੰਤ ਉਹਨਾਂ ਕਿਹਾ ਮਾਨਸਾ ਮੋਰਚੇ ਲਈ ਬਣੀ ਐਕਸ਼ਨ ਕਮੇਟੀ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਪੰਜਾਬ ਦੇ ਲੋਕ ਉਸੇ ਤਰ੍ਹਾਂ ਕਮੇਟੀ ਦੇ ਹੁਕਮ ਤੇ ਫੁੱਲ ਚੜ੍ਹਾਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਕਿੰਨੀ ਤ੍ਰਾਸਦੀ ਦੀ ਗੱਲ ਹੈ ਕਿ ਇੱਕ ਪਾਸੇ ਮਾਪਿਆਂ ਦੇ ਜਵਾਨ ਪੁੱਤ ਦੀ ਦੇਹ ਸੰਸਕਾਰ ਲਈ ਹਸਪਤਾਲ ਦੀ ਮੋਰਚਰੀ ਵਿੱਚ ਪਈ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਈ ਟੀ ਸੈਲ ਵਾਲਿਆਂ ਨੇ ਸਿਰੇ ਦੀ ਬੇਸ਼ਰਮੀ ਧਾਰਨ ਕਰ ਕੇ ਪਰਿਵਾਰ ਖਿਲਾਫ ਅਤੇ ਕਮੇਟੀ ਸਮੇਤ ਆਗੂ ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਖਿਲਾਫ ਨੈਤਿਕਤਾ ਤੋਂ ਡਿੱਗ ਕੇ ਕਿਰਦਾਰ ਕੁਸੀ ਕਰਨੀ ਸ਼ੁਰੂ ਕੀਤੀ ਹੈ, ਜਿਸ ਬਾਪ ਦਾ ਇਕਲੌਤਾ ਨੌਜਵਾਨ ਪੁੱਤ ਇਸ ਤਰ੍ਹਾਂ ਸ਼ਹੀਦ ਹੋ ਜਾਏ ਤਾਂ ਮਾਪਿਆਂ ਜਾਂ ਪਰਿਵਾਰ ਨੂੰ ਸੁੱਧ ਬੁੱਧ ਨਹੀਂ ਰਹਿੰਦੀ, ਪਰ ਆਈ ਟੀ ਸੈਲ ਵੱਲੋਂ ਇਸ ਤਰ੍ਹਾਂ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਦੀ ਬਿਜਾਏ ਉਹਨਾਂ ਦੀ ਬਦਖੋਹੀ ਕਰਨਾ ਸੈਲ ਅਤੇ ਪੰਜਾਬ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਝੂਠ ਦੀ ਰਾਜਨੀਤੀ ਕਰਦਿਆਂ ਗੱਲ ਕਹਿਣ ਅਤੇ ਬੋਲਣ ਤੇ ਪਾਬੰਦੀਆਂ ਲਾਈਆਂ ਨੇ ਤਾਂ ਸਪਸ਼ਟ ਹੈ ਕਿ ਇੱਥੇ ਲੋਕਤੰਤਰ ਦੀ ਬਿਜਾਏ ਜੰਗਲ ਰਾਜ ਹੈ। ਸਰਕਾਰ ਸਿਰ ਚੜ੍ਹ ਕੇ ਸ਼ਹੀਦ ਹੋਏ ਲੋਕਾਂ ਦੀਆਂ ਲਾਸ਼ਾਂ ਦੇ ਜ਼ਬਰਦਸਤੀ ਸੰਸਕਾਰ ਕੀਤੇ ਜਾ ਰਹੇ ਹਨ।ਇਸ ਲਈ ਲੋਕ ਵੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ ਤੇ ਸਰਕਾਰੀ ਸਿਸਟਮ ਤੋਂ ਦੁਖੀ ਮਰਨ ਲਈ ਤਿਆਰ ਹਨ।ਇਸ ਸਮੇਂ ਉਹਨਾਂ ਦੇ ਨਾਲ ਵਾਰਿਸ ਪੰਜਾਬ ਦੇ ਪਾਰਟੀ ਦੀ ਮਹਿਲਾ ਆਗੂ ਡਾ ਅਮੀਤਾ ਰਾਣੀ , ਜਸਪਾਲ ਸਿੰਘ ਗਿੱਲ, ਰੇਸ਼ਮ ਸਿੰਘ ਚੰਨਣਵਾਲ, ਗੁਰਭਿੰਦਰ ਸਿੰਘ ਗੁਰੀ,ਜਸ, ਅਤੇ ਮੇਜਰ ਸਿੰਘ ਮਹਿਲ ਖੁਰਦ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.