ਪਟਵਾਰੀ ਖ਼ਿਲਾਫ਼ ਹੋਏ ਝੂਠੇ ਪਰਚੇ ਨੂੰ ਰੱਦ ਕਰਾਉਣ ਲਈ ਭਰਾਤਰੀ ਜਥੇਬੰਦੀਆਂ ਵੀ ਸੰਘਰਸ਼ ਵਿੱਚ ਕੁੱਦਣ ਲਈ ਤਿਆਰ : ਢੀਂਡਸਾ 

Share and Enjoy !

Shares
– ਕੇਸ ਨੂੰ ਝੂਠਾ,ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ  
ਅਮਰਗਡ਼੍ਹ (ਜਗਸੀਰ ਲੌਂਗੋਵਾਲ) : ਦੀ ਰੈਵਿਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਵੱਲੋਂ ਆਪਣੇ ਸਾਥੀਆਂ ਸਮੇਤ  ਤਹਿਸੀਲ ਅਮਰਗੜ੍ਹ ਵਿਖੇ ਪੰਜਾਬ ਸਰਕਾਰ ਤੇ ਵਿਜੀਲੈਂਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਟਵਾਰੀ ਦੀਦਾਰ ਸਿੰਘ ਛੋਕਰ ਤੇ ਨੰਬਰਦਾਰ ਤੇ ਹੋਏ ਰਿਸ਼ਵਤਖੋਰੀ ਦੇ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਛੋਕਰ ਜ਼ਿਲ੍ਹਾ ਮਲੇਰਕੋਟਲਾ ਅਤੇ ਸੰਗਰੂਰ ਤੋਂ ਬਤੌਰ ਪ੍ਰਧਾਨ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲਾ ਸੱਚਾ-ਸੁੱਚਾ ਤੇ ਨਿਧੜਕ ਆਗੂ ਹੈ,ਜਿਸ ਨੂੰ ਰਾਜਨੀਤਕ  ਰੰਜਿਸ਼ ਕਾਰਨ ਝੂਠੇ ਤੇ ਬੇਬੁਨਿਆਦ ਕੇਸ ‘ਚ ਜਾਣ-ਬੁੱਝ ਕੇ ਫਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਵਿੱਚ ਜਦੋਂ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ ਉਸ ਵਿਚ ਪਟਵਾਰੀ ਦੀਦਾਰ ਸਿੰਘ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਉਸਦੀ ਕੋਈ ਕਾਲ ਰਿਕਾਰਡਿੰਗ ਹੈ,ਇਸ ਲਈ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ। ਇਸ ਤੋਂ ਵੀ ਜ਼ਿਆਦਾ ਸ਼ੱਕੀ ਓਦੋਂ ਬਣ ਜਾਂਦਾ ਹੈ ਜਦੋਂ ਪਟਵਾਰੀ ਨੂੰ ਪੁਲਿਸ ਵੱਲੋਂ ਬਹਾਨੇ ਨਾਲ ਬੁਲਾ ਕੇ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਜਦ ਕਿ  ਵਿਜੀਲੈਂਸ ਨੇ ਧਰਾਵਾਂ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਨ ਦੀਆਂ ਲਗਾਈਆਂ ਹਨ।ਉਨ੍ਹਾਂ ਕਿਹਾ ਕਿ ਤਾਲਮੇਲ ਕਮੇਟੀ ਪਟਵਾਰੀ ਅਤੇ ਕਾਨੂੰਗੋ ਪੰਜਾਬ ਦੇ ਆਦੇਸ਼ਾਂ ਤੇ 4ਮਈ ਤੋਂ 15 ਮਈ ਤੱਕ ਸਮੂਹਿਕ ਛੁੱਟੀ ਭਰਕੇ ਤਹਿਸੀਲਦਾਰ ਅਮਰਗੜ੍ਹ ਨੂੰ ਸੌਂਪੀ ਗਈ ਹੈ, ਪੂਰੇ ਪੰਜਾਬ ਦੇ ਕਾਨੂੰਗੋ ਅਤੇ ਪਟਵਾਰੀ ਹੜਤਾਲ ‘ਤੇ ਹਨ। ਉਨ੍ਹਾਂ ਕਿਹਾ ਕਿ ਪਟਵਾਰੀ ਅਤੇ ਨੰਬੜਦਾਰ ਖ਼ਿਲਾਫ਼ ਵਿਜੀਲੈਂਸ ਵੱਲੋਂ ਪਾਏ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਸੀਪੀਐੱਫ ਇੰਪਲਾਈਜ਼ ਯੂਨੀਅਨ,ਦਿ ਰੈਵੀਨਿਊ ਆਫਿਸਰਜ਼ ਯੂਨੀਅਨ,ਡੀਸੀ ਦਫਤਰ ਇੰਪਲਾਈਜ਼ ਯੂਨੀਅਨ, ਨੰਬਰਦਾਰ ਯੂਨੀਅਨ,ਨਹਿਰੀ ਪਟਵਾਰ ਯੂਨੀਅਨ,ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਹੋਰ ਭਰਾਤਰੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਕੁੱਦਣ ਲਈ ਤਿਆਰ-ਬਰ-ਤਿਆਰ ਹਨ।ਇਸ ਮੌਕੇ ਕਾਨੂੰਗੋ ਜਗਦੇਵ ਸਿੰਘ,ਕਾਨੂੰਗੋ ਮਨਜੀਤ ਸਿੰਘ ਝਿੰਜਰ,ਪਟਵਾਰੀ ਗੁਰਿੰਦਰਜੀਤ ਸਿੰਘ,ਪਟਵਾਰੀ ਵਿਨਾਕਸ਼ੀ ਜੋਸ਼ੀ, ਪਟਵਾਰੀ ਮਨਦੀਪ ਕੌਰ,ਪਟਵਾਰੀ ਹਰਦੀਪ ਸਿੰਘ ਮੰਡੇਰ,ਪਟਵਾਰੀ ਹਰਬੀਰ ਸਿੰਘ ਸਰਵਾਰੇ ਅਤੇ ਪਟਵਾਰੀ ਸੁਰਿੰਦਰ ਸਿੰਘ ਗੁੱਜਰਾਂ ਆਦਿ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published.