
ਹੁਸਿ਼ਆਰਪੁਰ, (ਤਰਸੇਮ ਦੀਵਾਨਾ )- ਨੇਤਰਹੀਣ ਖਿਡਾਰੀਆਂ ਦਾ ਹੁਸਿ਼ਆਰਪੁਰ ਵਿੱਚ ਪਹਿਲਾ ਟੀ-20 ਕ੍ਰਿਕਟ ਮੈਚ ਰਿਆਤ ਬਾਹਰਾ ਇੰਸਟੀਚਿਊਟ ਹੁਸਿ਼ਆਰਪੁਰ ਵਿਖੇ ਨਵੀਂ ਪੈੜਾਂ ਉਲੀਕਦਾ ਹੋਇਆ ਸਮਾਪਤ ਹੋਇਆ, ਜਿਸ ਵਿੱਚ ਵਾਈਟ ਪੰਜਾਬ ਟੀਮ ਜੇਤੂ ਰਹੀ। ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸਿ਼ਆਰਪੁਰ ਅਤੇ ਬਲਾਈਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਮਾਹਿਲਪੁਰ ਵਲੋਂ ਰਿਆਤ ਬਾਹਰਾ ਇਸਟੀਚਿਊਟ ਵਿਖੇ ਕਰਵਾਏ ਗਏ ਨੇਤਰਹੀਣ ਨੇਤਰਹੀਣ ਖਿਡਾਰੀਆਂ ਦੇ ਟੀ-20 ਕ੍ਰਿਕਟ ਮੈਚ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸਿ਼ਆਰਪੁਰ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਇਸ ਕ੍ਰਿਕਟ ਮੈਚ ਵਿੱਚ ਵਾਈਟ ਪੰਜਾਬ ਅਤੇ ਗਰੀਨ ਪੰਜਾਬ ਟੀਮਾਂ ਨੇ ਹਿੱਸਾ ਲਿਆ। ਇਸ ਕ੍ਰਿਕਟ ਮੈਚ ਵਿੱਚ ਵਾਈਟ ਪੰਜਾਬ ਜੇਤੂ ਰਹੀ। ਮੈਨ ਆਫ ਦਾ ਮੈਚ ਨਿਤਨ ਨੂੰ ਦਿੱਤਾ ਗਿਆ। ਇਸ ਮੌਕੇ ਡਾ ਚੰਦਰ ਮੋਹਨ ਡਾਇਰੈਕਟਰ ਰਿਆਤ ਬਾਹਰਾ ਇੰਸਟੀਚਿਊਟ ਹੁਸਿ਼ਆਰਪੁਰ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੌਕੇ ਡਾ ਚੰਦਰ ਮੋਹਨ ਡਾਇਰੈਕਟਰ ਨੇ ਕਿਹਾ ਕਿ ਸਰੀਰਕ ਤੌਰ ਤੇ ਚਣੌਤੀ ਗ੍ਰਸਤ ਬੱਚਿਆਂ ਨੂੰ ਸਮਾਜ ਵਿੱਚ ਸਥਾਪਤ ਕਰਨ ਲਈ ਵਧ ਤੋਂ ਵਧ ਯਤਨ ਕਰਨੇ ਚਾਹੀਦੇ ਹਨ। ਨੇਤਰਹੀਣ ਬੱਚਿਆਂ ਦਾ ਟੀ-20 ਕ੍ਰਿਕਟ ਮੈਚ ਕਰਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੰਜੀਵ ਗੌਤਮ ਜਿ਼ਲ੍ਹਾ ਸਿੱਖਿਆ ਅਫਸਰ (ਪ੍ਰਾ) ਨੇ ਆਏ ਪਤਵੰਤੇ ਸੱਜਣਾ ਨੂੰ ਸਨਮਾਨਿਤ ਕੀਤਾ। ਸਰਕਾਰੀ ਸਕੂਲ ਪੰਡੋਰੀ ਬੀਬੀ, ਪਿੱਪਲਾਂਵਾਲਾ, ਸੇ਼ਰਗੜ੍ਹ, ਆਸ਼ਾ ਕਿਰਨ ਸਕੂਲ ਜਹਾਨ ਖੇਲਾ, ਆਤਮ ਸੁੱਖ ਸਕੂਲ ਕਣਕ ਮੰਡੀ ਦੇ ਚਣੌਤੀਗ੍ਰਸਤ ਬੱੋਚਿਆਂ ਨੇ ਵੱਖਾਂ-ਵੱਖ ਆਈਟਮਾਂ ਪੇਸ਼ ਕਰ ਕੇ ਦਰਸ਼ਕਾਂ ਮਨ ਮੋਹ ਲਿਆ। ਟ੍ਰਿਪਲ ਐਮ ਸਕੂਲ ਹੁਸਿ਼ਆਰਪੁਰ ਵਲੋਂ ਖਿਡਾਰੀਆਂ ਨੂੰ ਟ੍ਰੈਕ ਸੂਟ ਦਿੱਤੇ ਗਏ। ੀੲਸ ਮੌਕੇਂ ਲੋੜਵੰਦ ਦਿਵਿਆਂਗਾਂ ਨੂੰ ਵੀਅਲ ਚੇਅਰਜ਼ ਦਿੱਤੀਆਂ ਗਈਆਂ। ਇਸ ਮੌਕੇ ਯੂ ਡੀ ਆਈ ਡੀ ਕਾਰਡ ਬਣਾਉਣ ਵਾਲੇ 4 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿ਼ਲੇ ਵਿੱਚ ਦਿਵਿਆਂਗ ਬੱਚਿਆਂ ਨੂੰ ਪੜ੍ਹਾ ਰਹੇ ਸਪੈਸ਼ਲ ਟੀਚਰਜ਼ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕ ਰਿਟਾਇਰਡ ਦੀ ਐਸ ਐਸ ਓ ਮੁਕੇਸ਼ ਗੌਤਮ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਲਾਈਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ ਮਾਹਿਲਪੁਰ ਦੇ ਪ੍ਰਧਾਨ ਅਤਰ ਸਿੰਘ, ਪ੍ਰੋ ਪੂਜਾ ਵਸਿ਼ਸ਼ਟ, ਡਿਪਟੀ ਡੀ ਈ ਓ ਸੁਖਵਿੰਦਰ ਸਿੰਘ, ਡਾ ਸੰਦੀਪ, ਸੁਪਰਡੈਂਟ ਈ ਐਸ ਆਈ ਸੰਜੇ, ਸੀ ਡੀ ਪੀ ਓ ਮੰਜੂ ਬਾਲਾ, ਸੁਪਰਵਾਈਜ਼ਰ ਰਵਿੰਦਰ ਕੌਰ, ਪ੍ਰੋ ਅਮਨ, ਪ੍ਰੋ ਸੁਖਵਿੰਦਰ ਸਿੰਘ, ਰਾਜ ਕੁਮਾਰ, ਸੁਖਜਿੰਦਰ ਸਿੰਘ, ਰਜੀਵ ਕੁਮਾਰ, ਸਤਨਾਮ ਸਿੰਘ, ਸੰਦੀਪ ਸਹਿਗਲ ਆਦਿ ਸਮੇਤ ਵੱਡੀ ਗਿਣਤੀ ਚਣੌਤੀ ਗ੍ਰਸਤ ਵਿਅਕਤੀ ਅਤੇ ਵਿਦਿਆਰਥੀ ਹਾਜਰ ਸਨ।