
ਲਸਾੜਾ/ਫਿਲੌਰਬੱਗਾ ਸੇਲਕੀਆਣਾਸੂਬੇ ਵਿੱਚੋ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਬੰਦ ਕਰਨ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ,,ਯੁੱਧ ਨਸ਼ਿਆਂ ਵਿਰੁੱਧ,,ਮੁਹਿੰਮ ਚਲਾਈ ਗਈ ਏ ਉਸ ਮੁਹਿੰਮ ਤਹਿਤ ਹੁਣ ਤੱਕ ਹਜਾਰਾਂ ਨਸ਼ਾ ਤਸਕਰੀ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਭੇਜੇ ਜਾ ਚੁੱਕੇ ਹਨ ਤੇ ਸਰਕਾਰ ਵਲੋਂ ਕੀਤੀ ਸਖਤੀ ਨੂੰ ਦੇਖਦੇ ਹੋਏ ਬਹੁਤੇ ਨਸ਼ਾ ਤਸਕਰ ਇਸ ਮਾੜੇ ਕੰਮ ਤੋਂ ਕਿਨਾਰਾ ਕਰ ਗਏ ਹਨ ਤੇ ਸੂਬਾ ਸਰਕਾਰ ਸਰਕਾਰ ਵਲੋਂ ਜਵਾਨੀ ਨੂੰ ਬਚਾਉਣ ਹਰੇਕ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਓ ਕੇਂਦਰ ਖੋਲੇ ਹਨ ਤੇ ਹਜਾਰਾਂ ਨੌਜਵਾਨ ਨਸ਼ਾ ਮੁਕਤ ਹੋ ਗਏ ਹਨ ਤੇ ਪੂਰੀ ਤਰਾਂ ਨਸ਼ਿਆਂ ਦੇ ਰਾਵਣ ਨੂੰ ਫੂਕਣ ਲਈ ਲੋਕ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਡਮ ਹਰਜੋਤ ਕੌਰ ਲੋਹਟੀਆ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਿਲੌਰ ਨੇ ਬੀਤੇ ਦਿਨੀ ਦੁਸਹਿਰੇ ਦੇ ਪਵਿੱਤਰ ਤਿਉਹਾਰ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ ਲੋਹਟੀਆ ਨੇ ਆਖਿਆ ਕਿ ਸੂਬੇ ਵਿਚੋ ਪਹਿਲਾਂ ਨਾਲ ਹੁਣ ਤੱਕ ਤਾਂ ਨਸ਼ਿਆਂ ਨੂੰ ਬਹੁਤ ਠੱਲ ਪੈ ਚੁੱਕੀ ਹੈ ਉਨਾ ਕਿਹਾ ਕਿ ਇਕੱਲਾ ਪੁਲਸ ਪ੍ਰਸ਼ਾਸਨ ਜਾਂ ਸਰਕਾਰ ਇਨਾਂ ਨਸ਼ਿਆਂ ਨੂੰ ਖਤਮ ਨਹੀਂ ਕਰ ਸਕਦੀ ਇਸ ਕਰਕੇ ਜਿੰਨੀਆਂ ਵੀ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਜਾਂ ਪਤਵੰਤੇ ਹਨ ਉਹ ਸਾਰੇ ਜਣੇ ਰਲਕੇ ਪੁਲਿਸ ਪ੍ਰਸ਼ਾਸਨ ਨਾਲ ਜਰੂਰ ਰਾਬਤਾ ਕਾਇਮ ਕਰਨ ਤਾਂਹੀ ਅਸੀ ਇਸ ਨਸ਼ੇ ਤੋਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਇਸ ਕਰਕੇ ਤੁਹਾਡੇ ਸਹਿਯੋਗ ਦੀ ਬਹੁਤ ਜਰੂਰਤ ਹੈ ਇਸ ਮੌਕੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ