ਨਗਰ ਕੌਂਸਲ ਰਾਹੋ ਦੇ ਪ੍ਰਧਾਨ ਰਸ਼ਮੀ ਰੰਦੇਵ ਨੇ ਕੀਤੀ ਸ਼ਹਿਰ ਦੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਕੌਂਸਲ ਦੇ ਮੁਲਾਜ਼ਮਾਂ ਨਾਲ ਮੀਟਿੰਗ ।

Share and Enjoy !

Shares
ਰੋਜਾਨਾ ਦੋ ਘੰਟੇ ਸੁਣੀਆਂ ਜਾਣਗੀਆਂ ਲੋਕਾਂ ਦੀਆਂ ਸ਼ਹਿਰ ਦੇ ਪ੍ਰਤੀ ਸੁਝਾਅ ਤੇ ਸ਼ਿਕਾਇਤਾਂ ਰਸ਼ਮੀ ਰੰਦੇਵ।
ਰਾਹੋਂ  (ਸੰਜੀਵ ਕੁਮਾਰ ਬੌਬੀ)ਸ਼ਹਿਰ ਦੇ ਵਿਕਾਸ ਨੂੰ ਲੈ ਕੇ ਨਗਰ ਕੌਂਸਲ ਦੇ ਪ੍ਰਧਾਨ ਮੈਡਮ ਰਸ਼ਮੀ ਰੰਦੇਵ ਨੇ ਕੌਂਸਲ ਦੇ ਮੁਲਾਜ਼ਮਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਨੂੰ ਸੰਬੋਧਿਤ ਕਰਦਿਆਂ ਹੋਇਆਂ ਨਗਰ ਕੌਂਸਲ ਦੇ ਪ੍ਰਧਾਨ ਰਸ਼ਮੀ ਰੰਦੇਵ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਰੱਖਣਾ ਉਹਨਾਂ ਦਾ ਮੁੱਖ ਉਦੇਸ਼ ਹੈ ਇਸ ਕਰਕੇ ਰੋਜ਼ਾਨਾ ਹੀ ਹਰ ਵਾਰਡ ਦੀ ਸਫਾਈ ਦੀ ਰਿਪੋਰਟ  ਦਿੱਤੀ ਜਾਵੇ ਉਹਨਾਂ ਦੱਸਿਆ ਕੀ ਨਗਰ ਕੌਂਸਲ ਦਫਤਰ ਵਿੱਚ ਇੱਕ ਸ਼ਿਕਾਇਤ ਬੋਕਸ ਵੀ ਲਗਾਇਆ ਗਿਆ ਹੈ ਜਿਸ ਕਿਸੇ ਵਿਅਕਤੀ ਨੂੰ ਸ਼ਹਿਰ ਦੇ ਪ੍ਰਤੀ ਕੋਈ ਵੀ ਸੁਝਾਅ ਜਾਂ ਸ਼ਿਕਾਇਤ ਹੋਵੇ ਉਹ ਆਪਣੀ ਚਿੱਠੀ ਉਸ ਸ਼ਿਕਾਇਤ ਬੋਕਸ ਵਿੱਚ ਲਿਖ ਕੇ ਪਾ ਸਕਦਾ ਹੈ ਉਸ ਦੀ ਉਹ ਸਮੱਸਿਆ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਰੋਜ਼ਾਨਾ ਇਹ ਦੋ ਘੰਟੇ ਨਗਰ ਕੌਂਸਲ ਦਫਤਰ ਰਾਹੋਂ ਵਿਖੇ ਸੰਗਤ ਦਰਸ਼ਨ ਕਰਨ ਵਾਸਤੇ ਬੈਠਦੇ ਹਨ ਜਿਸ ਕਿਸੇ ਨੂੰ ਵੀ ਕੋਈ ਵੀ ਸਮੱਸਿਆ ਹੋਵੇ ਤਾਂ ਜਾਂ ਨਗਰ ਕੌਂਸਲ ਪ੍ਰਤੀ ਕੋਈ ਵੀ ਕੰਮ ਕਰਵਾਉਣਾ ਹੈ ਤਾਂ ਉਹਨਾਂ ਨੂੰ ਆ ਕੇ ਮਿਲ ਸਕਦਾ ਹੈ ਅਤੇ ਉਸੇ ਟਾਈਮ ਹੀ ਉਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਉਹਨਾਂ ਨੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਆਦੇਸ਼ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਨਗਰ ਕੌਂਸਲ ਵਿੱਚ ਆਉਣ ਵਾਲੇ ਸ਼ਹਿਰ ਦੇ ਹਰੇਕ ਨਾਗਰਿਕ ਨੂੰ ਮਾਨ ਸਨਮਾਨ ਦਿੱਤਾ ਜਾਵੇ ਅਤੇ ਨਗਰ ਕੌਂਸਲ ਵਿੱਚ ਆਪਣਾ ਕੰਮ ਕਰਵਾਣ ਆਉਣ ਵਾਲੇ ਵਿਅਕਤੀ ਦਾ ਕੰਮ ਸਮੇਂ ਸਿਰ ਕਰਕੇ ਦਿੱਤਾ ਜਾਵੇ ਤਾਂ ਜੋ ਉਕਤ ਵਿਅਕਤੀ ਨੂੰ ਆਪਣੇ ਕੰਮ ਕਰਵਾਉਣ ਵਾਸਤੇ ਵਾਰ ਵਾਰ ਕੌਂਸਲ ਦੇ ਚੱਕਰ ਨਾਲ ਕੱਟਣੇ ਪੈਣ ਉਹਨਾਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਸ਼ਹਿਰ ਵਿੱਚ ਖਰਾਬ ਲਾਈਟਾਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਅਤੇ ਵਾਰਡ ਨੰਬਰ ਇੱਕ ਤੋਂ ਲੈ ਕੇ 13 ਵਾਰਡਾਂ ਵਿੱਚ ਲਾਈਟਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਉਹਨਾਂ ਕਿਹਾ ਕਿ ਜੇਕਰ ਨਗਰ ਕੌਂਸਲ ਦੀ ਕੂੜਾ ਚੁੱਕਣ ਵਾਲੀ ਗੱਡੀ ਤੁਹਾਡੇ ਘਰ ਨਹੀਂ ਆ ਰਹੀ ਉਸਦੀ ਸ਼ਿਕਾਇਤ ਨਗਰ ਕੌਂਸਲ ਦਫਤਰ ਆ ਕੇ ਕੀਤੀ ਜਾਵੇ ਤਾਂ ਜੋ ਹਰ ਵਾਰਡ ਦੇ ਵਿੱਚ  ਕੂੜਾ ਚੱਕਣ ਵਾਲੀ ਗੱਡੀ ਸਮੇਂ ਸਿਰ ਪਹੁੰਚ ਸਕੇ ਇਸ ਮੌਕੇ ਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮੋਹਨ ਲਾਲ, ਕੌਂਸਲਰ ਦਵਿੰਦਰ ਕੌਰ ਭਾਗੀ, ਬੋਬੀ ਵਸ਼ਿਸ਼ਟ, ਮਨਜੀਤ ਕੌਰ, ਜਗਦੀਪ ਸਿੰਘ, ਵਿਨੋਦ ਕੁਮਾਰ, ਰਾਜਾ, ਆਦੀ ਹਾਜਰ ਸਨ ।

About Post Author

Share and Enjoy !

Shares

Leave a Reply

Your email address will not be published.