
(ਸ਼ਮਿੰਦਰਪਾਲ/ਪੂਜਾ) ਸ੍ਰੀ ਮੁਕਤਸਰ ਸਾਹਿਬ। ਦੇਸ ਭਗਤ ਗਲੋਬਲ ਸਕੂਲ, ਸ੍ਰੀ ਮੁਕਤਸਰ ਸਾਹਿਬ ਵੱਲੋਂ ਦੇਸ ਭਗਤ ਯੂਨਾਈਟਿਡ ਗਰੁੱਪ ਦੇ ਮਾਨਯੋਗ ਚਾਂਸਲਰ ਡਾਕਟਰ ਜੋਰਾ ਸਿੰਘ ਅਤੇ ਪ੍ਰੋ. ਚਾਂਸਲਰ ਡਾਕਟਰ ਤੇਜਿੰਦਰ ਕੌਰ ਦੀ ਸਰਪ੍ਰਸਤੀ ਹੇਠ ਸਕੂਲ ਦੇ ਪਿ੍ਰੰਸੀਪਲ ਸੰਜੀਵ ਜਿੰਦਲ ਦੀ ਯੋਗ ਅਗਵਾਈ ਹੇਠ ‘ਰੁੱਖਾਂ ਦੀ ਸਾਂਭ ਸੰਭਾਲ’ ਵਿਸੇ ਉੱਪਰ “ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ’’ ਕਰਵਾਏ ਗਏ। ਪੋਸਟਰ ਮੇਕਿੰਗ ਮੁਕਾਬਲਾ ਜਮਾਤ ਛੇਵੀਂ ਤੋਂ ਉਪਰ ਦੀਆਂ ਜਮਾਤਾਂ ਵਿੱਚ ਕਰਵਾਇਆ ਗਿਆ। ਅਤੇ ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਜਮਾਤ ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਿ੍ਰੰਸੀਪਲ ਸੰਜੀਵ ਜਿੰਦਲ ਨੇ ਕਿਹਾ ਕਿ ਇਸ ਤਰਾਂ ਦੇ ਮੁਕਾਬਲੇ ਆਲਮੀ ਮੁੱਦਿਆਂ ਪ੍ਰਤੀ ਵਿਦਿਆਰਥੀਆਂ ਦੇ ਨਿਰੀਖਣ ਦੇ ਹੁਨਰ, ਵਿਚਾਰਾਂ ਪ੍ਰਤੀ ਪ੍ਰਤੀਕਿਰਿਆ, ਜਾਗਰੂਕਤਾ ਅਤੇ ਚਿੰਤਾ ਨੂੰ ਵਧਾਉਂਦੇ ਹਨ। ਸਾਨੂੰ ਸਾਡੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਪਿਆਰ ਪੈਦਾ ਕਰਨਾ ਚਾਹੀਦਾ ਹੈ ਅਤੇ ਉਨਾਂ ਨੂੰ ਵਧੇਰੇ ਤੋਂ ਵਧੇਰੇ ਰੁੱਖ ਲਗਾਉਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਅੱਜ ਦੇ ਦੌਰ ਵਿਚ ਅਸੀਂ ਜਾਣਦੇ ਹਾਂ ਕਿ ਪ੍ਰਦੂਸਣ ਰਹਿਤ ਵਾਤਾਵਰਨ ਰਹਿਣਾ ਨਾਮੁਮਕਿਨ ਹੈ। ਸਾਡੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਅਤੇ ਇਸ ਪ੍ਰਤੀ ਸਾਡੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨਾ ਪਵੇਗਾ।
ਉਨਾਂ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਨਾਂ ਮੁਕਾਬਲਿਆਂ ਵਿੱਚ ਸਾਰੇ ਵਿਦਿਆਰਥੀਆਂ ਨੇ ਬੜੇ ਹੀ ਉਤਸਾਹ ਪੂਰਵਕ ਹਿੱਸਾ ਲਿਆ ਅਤੇ ਉਨਾਂ ਇਸ ਮੌਕੇ ਵਿਦਿਆਰਥੀਆਂ ਨੇ ਰੁੱਖਾਂ ਦੀ ਸਾਂਭ-ਸੰਭਾਲ ਬਾਰੇ ਪੋਸਟਰ ਬਣਾ ਕੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਪਿ੍ਰੰਸੀਪਲ ਜਿੰਦਲ ਨੇ ਸਮੂਹ ਸਟਾਫ ਤੇ ਮਾਪਿਆਂ ਨੂੰ ਕਿਹਾ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਈਕੋਸਿਸਟਮ ਧਰਤੀ ‘ਤੇ ਸਾਰੇ ਜੀਵਨ ਦਾ ਸਮਰਥਨ ਕਰਦਾ ਹੈ। ਇਹ ਸਹੀ ਕਿਹਾ ਗਿਆ ਹੈ ਕਿ ਗ੍ਰਹਿ ਅਤੇ ਇਸਦੇ ਲੋਕ ਸਿਹਤਮੰਦ ਹਨ। ਈਕੋਸਿਸਟਮ ਬਹਾਲੀ ‘ਤੇ ਸੰਯੁਕਤ ਰਾਸਟਰ ਦੇ ਦਹਾਕੇ ਦਾ ਉਦੇਸ ਹਰੇਕ ਮਹਾਂਦੀਪ ਅਤੇ ਹਰ ਸਮੁੰਦਰ ਵਿੱਚ ਈਕੋਸਿਸਟਮ ਦੇ ਪਤਨ ਨੂੰ ਰੋਕਣਾ ਅਤੇ ਉਲਟਾਉਣਾ ਹੈ। ਇਹ ਗਰੀਬੀ ਨੂੰ ਖਤਮ ਕਰਨ, ਜਲਵਾਯੂ ਪਰਿਵਰਤਨ ਨਾਲ ਲੜਨ ਅਤੇ ਸਮੂਹਿਕ ਵਿਨਾਸ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਸਾਨੂੰ ਸਾਡੇ ਬੱਚਿਆਂ ਨੂੰ ਵਧੇਰੇ ਤੋਂ ਵਧੇਰੇ ਰੁੱਖ ਲਗਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਕਿਉਂਕਿ ਅੱਜ ਜੇਕਰ ਅਸੀਂ ਸਾਡੇ ਵਾਤਾਵਰਨ ਦੀ ਸੰਭਾਲ ਨਹੀਂ ਕਰਾਂਗੇ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸਾਨੂੰ ਸਾਹ ਲੈਣ ਲਈ ਆਕਸੀਜਨ ਦੀ ਕਮੀ ਵੀ ਮਹਿਸੂਸ ਹੋਵੇਗੀ। ਜੇਕਰ ਅਸੀਂ ਅੱਜ ਵੱਧ ਤੋਂ ਵੱਧ ਰੁੱਖ ਲਗਾਉਣਗੇ ਤਾਂ ਹੀ ਇਨਾਂ ਮੁਸਕਿਲਾਂ ਦਾ ਸਾਹਮਣਾ ਕਰ ਸਕਦੇ ਹਾਂ। ਪਿ੍ਰੰਸੀਪਲ ਸੰਜੀਵ ਜਿੰਦਲ ਨੇ ਸਾਰੇ ਹੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਕਿਹਾ।