
ਫਗਵਾੜਾ (ਸ਼ਿਵ ਕੋੜਾ) : ਦਰਬਾਰ ਬਾਬਾ ਚਿਮਟੇ ਸ਼ਾਹ ਜੀ ਦਾ ਤਿੰਨ ਰੋਜਾ ਸਲਾਨਾ ਜੋੜ ਮੇਲਾ ਪਿੰਡ ਬਘਾਣਾ-ਰਿਹਾਣਾ ਜੱਟਾਂ ਵਿਖੇ ਮੁੱਖ ਸੇਵਾਦਾਰ ਸਾਂਈ ਅਮਰਜੀਤ ਦੀ ਅਗਵਾਈ ਹੇਠ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਪਹਿਲੇ ਦਿਨ ਸ਼ਾਮ ਨੂੰ ਚਰਾਗ਼ ਤੇ ਮਹਿੰਦੀ ਦੀ ਰਸਮ ਉਪਰੰਤ ਦਾਤਾ ਜੀ ਦੀ ਮਹਿਫਿਲ ਸਜਾਈ ਗਈ ਜਿਸ ਵਿਚ ਦੁਰਗਾ ਭਜਨ ਮੰਡਲੀ ਵਲੋਂ ਬਾਬਾ ਚਿਮਟੇ ਸ਼ਾਹ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ ਗਿਆ। ਦੂਸਰੇ ਦਿਨ ਮਾਸਟਰ ਗੁਰਸ਼ਾਨ-ਗੁਰਸ਼ੀਨ ਉਂਕਾਰ ਅਤੇ ਉਂਕਾਰ ਸਿੱਧੂ ਤੋਂ ਇਲਾਵਾ ਜੱਸੀ ਨੱਕਾਲ ਐਂਡ ਪਾਰਟੀ ਨੇ ਆਪਣੇ ਫਨ ਦਾ ਮੁਜਾਹਰਾ ਕੀਤਾ। ਤੀਸਰੇ ਅਤੇ ਆਖਰੀ ਦਿਨ ਗਾਇਕ ਜੋੜੀ ਧੀਰਾ ਸਿੱਧੂ-ਚਾਂਦਨੀ ਸਿੱਧੂ, ਸੂਫੀ ਗਾਇਕਾ ਸ਼ਿਲਪਾ ਰੰਧਾਵਾ ਤੇ ਹਰੀ ਗੁਲਜਾਰ ਤੋਂ ਇਲਾਵਾ ਗਾਇਕ ਸ਼ਿੰਦਾ ਰਿਹਾਣਾ ਜੱਟਾਂ ਨੇ ਧਾਰਮਿਕ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਰਹਿਮਤ ਪੀਰਾਂ ਦੀ ਨੱਕਾਲ ਪਾਰਟੀ ਨੇ ਨਕਲਾਂ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਰੰਗ ਬੰਨਿ੍ਹਆ। ਮੁੱਖ ਸੇਵਾਦਾਰ ਸਾਂਈ ਅਮਰਜੀਤ ਨੇ ਕਿਹਾ ਕਿ ਬਾਬਾ ਚਿਮਟੇ ਸ਼ਾਹ ਜੀ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਹੈ। ਸਾਨੂੰ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਚਾਹ ਪਕੌੜੇ, ਠੰਡੇ ਮਿੱਠੇ ਜਲ ਦੀ ਸੇਵਾ ਅਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਏ ਗਏ। ਪ੍ਰਬੰਧਕਾਂ ਵਲੋਂ ਪਤਵੰਤਿਆਂ, ਕਲਾਕਾਰਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਨੂੰ ਸਨਮਾਤ ਕਰਦੇ ਹੋਏ ਸਲਾਨਾ ਜੋੜ ਮੇਲੇ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।