(ਸਰਬਜੀਤ ਸਿੰਘ ਸੋਨੀ) ਚੰਡੀਗੜ੍ਹ। ਥਾਣਾ ਡਿਵੀਜ਼ਨ ਨੰਬਰ 6 ਅਧੀਨ ਆਉਂਦੇ ਕੋਟ ਮੰਗਲ ਸਿੰਘ ਨਗਰ ਵਿੱਚ 7-8 ਬਦਮਾਸ਼ਾਂ ਨੇ ਪ੍ਰੇਮ ਸਬੰਧਾਂ ਨੂੰ ਲੈ ਕੇ ਇੱਕ ਘਰ ’ਤੇ ਗੋਲੀਆਂ ਚਲਾਈਆਂ। ਹਮਲਾਵਰ ਅਚਾਨਕ ਨਹੀਂ ਆਏ ਸਨ। ਉਨ੍ਹਾਂ ਨੇ ਪਹਿਲਾਂ ਫੋਨ ’ਤੇ ਧਮਕੀਆਂ ਦਿੱਤੀਆਂ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਫਾਰਚੂਨਰ ਵਿੱਚ ਪਹੁੰਚੇ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਦੇਰ ਰਾਤ ਪਰਮਿੰਦਰ ਨਾਮ ਦੇ ਇੱਕ ਨੌਜਵਾਨ ਦਾ ਫ਼ੋਨ ਆਇਆ। ਉਨ੍ਹਾਂ ਕਿਹਾ “ਤੁਸੀਂ ਅਜੇ ਬਾਜ਼ ਨਹੀਂ ਆਂ ਰਹੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਲੜਕੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋ ਵੀ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਉਹ ਕਰੇ ਉਹ ਦਖਲ ਨਹੀਂ ਦੇਵੇਗਾ। ਇਸ ਦੇ ਬਾਵਜੂਦ ਫੋਨ ਕਰਨ ਵਾਲੇ ਨੇ ਧਮਕੀ ਦਿੰਦੇ ਹੋਏ ਕਿਹਾ ਮੇਰੀ ਕਾਰ ਵਿੱਚ ਪਿਸਤੌਲ ਹੈ ਅਤੇ ਅਸੀਂ ਤੁਹਾਡੀ ਰੀੜ੍ਹ ਦੀ ਹੱਡੀ ਤੋੜਨ ਆ ਰਹੇ ਹਾਂ। ਪੀੜਤ ਦੇ ਅਨੁਸਾਰ, ਇਸ ਧਮਕੀ ਤੋਂ ਥੋੜ੍ਹੀ ਦੇਰ ਬਾਅਦ ਇੱਕ ਫਾਰਚੂਨਰ ਗਲੀ ਨੰਬਰ 19 ਵਿੱਚ ਰੁਕੀ ਅਤੇ ਬਦਮਾਸ਼ਾਂ ਨੇ ਉਸ ’ਤੇ 2 ਗੋਲੀਆਂ ਚਲਾਈਆਂ। ਪਿਤਾ ਨੇ ਚੁਸਤੀ ਦਿਖਾਈ ਅਤੇ ਨੇੜੇ ਖੜ੍ਹੇ ਆਪਣੇ ਪੁੱਤਰ ਨੂੰ ਧੱਕਾ ਦਿੱਤਾ, ਇਸ ਤਰ੍ਹਾਂ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। 22 ਸਾਲਾ ਇੰਦਰਪਾਲ ਸਿੰਘ ਜੋ ਹਮਲੇ ਤੋਂ ਵਾਲ-ਵਾਲ ਬਚਿਆ। ਉਸਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਨਾ ਹੀ ਉਸ ਲੜਕੀ ਨਾਲ ਕੋਈ ਗੱਲ ਬਾਤ ਕੀਤੀ ਹੈ ਫਿਰ ਵੀ, ਉਸ ਤੇ ਪਿਸਤੌਲ ਤਾਣੀ ਗਈ ਉਸਦੇ ਪਿਤਾ ਨੇ ਦੋਸ਼ ਲਗਾਇਆ ਕਿ ਹਮਲਾਵਰ ਉਸ ਸਮੇਂ ਪਹੁੰਚੇ ਜਦੋਂ ਉਹ ਆਪਣੀ ਕਾਰ ਨੂੰ ਗਲੀ ਵਿੱਚ ਪਿੱਛੇ ਕਰ ਰਿਹਾ ਸੀ। ਉਸਨੇ ਕਿਹਾ ਕਿ ਲੜਕੀ ਜਾਂ ਉਸਦੇ ਭਰਾ ਨੇ ਹੀ ਹਮਲਾਵਰਾ ਨੂੰ ਸਹੀ ਲੋਕੇਸ਼ਨ ਦੱਸੀ ਹੋਵੇਗੀ। ਉਸਨੇ ਸਪੱਸ਼ਟ ਕੀਤਾ ਕਿ ਉਹ ਆਪਣਾ ਘਰ ਅਤੇ ਮੁਹੱਲਾ ਨਹੀਂ ਛਡੇਗਾ ਉਸਨੇ ਮੰਗ ਕੀਤੀ ਹੈ ਕਿ ਪੁਲਿਸ ਹਮਲਾਵਰਾਂ ਵਿਰੁੱਧ ਧਾਰਾ 307 (ਕਤਲ ਦੀ ਕੋਸ਼ਿਸ਼) ਤਹਿਤ ਮਾਮਲਾ ਦਰਜ ਕਰੇ। ਥਾਣਾ ਡਿਵੀਜ਼ਨ ਨੰਬਰ 6 ਦੇ ਇੰਚਾਰਜ ਪ੍ਰਮੋਦ ਰਾਜ ਤੁਰੰਤ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਥਾਣਾ ਡਿਵੀਜ਼ਨ ਨੰਬਰ 6 ਦੇ ਐਸ.ਐਚ.ਓ ਪ੍ਰਮੋਦ ਰਾਜ ਨੇ ਦੱਸਿਆ ਕਿ ਇੰਦਰਪਾਲ ਦਾ ਬਿਆਨ ਦਰਜ ਕਰਨ ਤੋਂ ਬਾਅਦ, ਇੱਕ ਖਾਲੀ ਕਾਰਤੂਸ ਦਾ ਡੱਬਾ ਬਰਾਮਦ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਰਾ ਝਗੜਾ ਔਰਤ ਦੇ ਪ੍ਰੇਮ ਸਬੰਧਾਂ ਨਾਲ ਸਬੰਧਤ ਹੈ।