
ਫਗਵਾੜਾ (ਸ਼ਿਵ ਕੋੜਾ) : ਸੁਰ ਆਰਟ ਕਲਾ ਕੇਂਦਰ ਫਗਵਾੜਾ ਵਲੋਂ ਕਰਵਾਏ ਗਏ ਚੌਥੇ ਰਾਸ਼ਟਰ ਪੱਧਰੀ ਮੁਕਾਬਲਿਆਂ ‘ਚ ਡਿਵਾਈਨ ਪਬਲਿਕ ਸਕੂਲ ਨੇ ਵੱਖ ਵੱਖ ਮੁਕਾਬਲਿਆਂ ‘ਚ ਕੁੱਲ 21 ਮੈਡਲ ਹਾਸਲ ਕੀਤੇ। ਸਕੂਲ ਪਿ੍ਰੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਅਨੁਸਾਰ ਇਹ ਸਾਰੇ ਮੁਕਾਬਲੇ ਆਨਲਾਈਨ ਕਰਵਾਏ ਗਏ। ਜਿਹਨਾਂ ‘ਚ ਡਿਵਾਈਨ ਸਕੂਲ ਦੀ ਮਲਵਈ ਗਿੱਧਾ ਟੀਮ ਅਤੇ ਪੇਟਿੰਗ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਨੂੰ ਆਲ ਓਵਰ ਟਰਾਫੀ ਨਾਲ ਨਵਾਜਿਆ ਗਿਆ। ਵੱਖ ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਆਪੋ ਆਪਣੇ ਸੱਭਿਆਚਾਰ ਨੂੰ ਉਜਾਗਰ ਕੀਤਾ। ਉਹਨਾਂ ਸਕੂਲ ਦੇ ਸਮੂਹ ਜੇਤੂ ਵਿਦਿਆਰਥੀਆਂ ਵਧਾਈ ਦਿੱਤੀ ਅਤੇ ਉਹਨਾਂ ਨੂੰ ਤਿਆਰੀ ਕਰਵਾਉਣ ਵਾਲੇ ਸਟਾਫ ਦੀ ਵੀ ਤਹਿ ਦਿਲੋਂ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਐਕਟੀਵਿਟੀ ਇੰਚਾਰਜ ਅਰਪਿੰਦਰ, ਰਜਨੀਸ਼ ਅਤੇ ਮਲਵਈ ਗਿੱਧਾ ਕੋਚ ਸੁਰਿੰਦਰ ਕੁਮਾਰ ਤੇ ਪਵਨ ਖੇੜਾ ਨੇ ਬੜੀ ਮਿਹਨਤ ਕੀਤੀ ਹੈ। ਮਾਸਟਰ ਜਸਵੀਰ ਚੁੰਬਰ ਨੇ ਦੱਸਿਆ ਕਿ ਪਿ੍ਰੰਸੀਪਲ ਰੇਨੂੰ ਠਾਕੁਰ ਨੇ ਇਹਨਾਂ ਸਮੂਹ ਅਧਿਆਪਕਾਂ ਨੂੰ ਸਨਮਾਨਤ ਕਰਦੇ ਹੋਏ ਹੌਸਲਾ ਅਫਜਾਈ ਕੀਤੀ ਹੈ।