ਡਿਪਟੀ ਕਮਿਸ਼ਨਰ ਨੇ ਕੀਤੀ ਖੇਤ ਮਜਦੂਰਾਂ ਨਾਲ ਅਹਿਮ ਮੀਟਿੰਗ

Share and Enjoy !

Shares

(ਪ੍ਰੇਮ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਅੱਜ ਜ਼ਿਲੇ ਦੇ ਪੇਂਡੂ ਤੇ ਖੇਤ ਮਜਦੂਰ ਜੱਥੇਬੰਦੀਆਂ ਨਾਲ ਦਫਤਰ ਡਿਪਟੀ ਕਮਿਸ਼ਨਰ ਵਿਖੇ ਅਹਿਮ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੈਡਮ ਰਾਜਦੀਪ ਕੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਖੇਤ ਮਜਦੂਰਾਂ ਦੇ ਆਹੁਦੇਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਜ਼ਿਹਨਾਂ 12  ਪਿੰਡਾਂ ਵਿੱਚ ਨਰਮੇਂ ਦੀ ਫਸਲ ਦਾ ਖਰਾਬਾ ਹੋਇਆ ਹੈ, ਉਹਨਾਂ ਪਿੰਡਾਂ ਵਿੱਚ ਨਰਮੇ ਦੀ ਫਸਲ ਚੁਗਣ ਵਾਲੇ ਮਜਦੂਰਾਂ ਦੀ ਘੋਖ ਪੜਤਾਲ ਕਰਵਾਉਣ ਉਪਰੰਤ ਉਹਨਾਂ ਨੂੰ ਢੁਕਵਾ ਮੁਆਵਜਾਂ ਸਰਕਾਰ ਵਲੋਂ ਦੁਆਇਆ ਜਾਵੇਗਾ ਅਤੇ ਕੀਤੀ ਗਈ ਘੋਖ ਪੜਤਾਲ ਸਬੰਧੀ ਮਜਦੂਰਾਂ ਦੀਆਂ ਸੂਚੀਆਂ ਸਾਂਝੀਆਂ ਥਾਵਾਂ, ਸੱਥਾਂ, ਧਾਰਮਿਕ ਥਾਵਾਂ ਤੋਂ ਇਲਾਵਾ ਜਨਤਕ ਸਥਾਨਾਂ ਤੇ ਲਗਾਈਆਂ ਜਾਣਗੀਆਂ। ਉਹਨਾਂ ਮਨਰੇਗਾ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਮਜਦੂਰਾਂ ਦੇ ਨਵੇਂ ਵਿੱਤੀ ਸਾਲ ਤੋਂ ਨਵੇਂ ਜੋਬ ਕਾਰਡ ਬਣਾਏ ਜਾਣ ਅਤੇ ਕਿਸੇ ਵੀ ਮਜਦੂਰ ਨਾਲ ਕੋਈ ਜ਼ਿਆਦਤੀ ਨਾ ਕੀਤਾ ਜਾਵੇ। ਉਹਨਾਂ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹਨਾਂ ਮਜਦੂਰਾਂ ਦੇ ਬਿਜਲੀ ਦੇ ਕੁਨੈਕਸ਼ਨ ਕਿਸੇ ਕਾਰਨ ਕੱਟੇ ਗਏ ਹਨ, ਉਹਨਾਂ  ਦੇ ਬਿਜਲੀ ਦੇ ਮੀਟਰ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ। ਲਾਭਪਾਤਰੀ ਸਕੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਮਜਦੂਰਾਂ ਦੀਆਂ ਕਾਪੀਆਂ ਬਨਣ ਵਾਲੀਆਂ ਹਨ, ਹੁਣ ਚੋਣ ਜਾਬਤੇ ਖਤਮ ਹੋਣ ਉਪਰੰਤ ਕੰਮ ਸ਼ੁਰੂ ਹੋ ਗਿਆ ਹੈ ਅਤੇ ਮਜਦੂਰਾਂ ਦੀਆਂ ਲਾਭਪਾਤਰੀ ਸਕੀਮ ਦੀਆਂ ਕਾਪੀਆਂ ਬਨਣੀਆਂ ਸ਼ੁਰੂ ਹੋ ਜਾਣਗੀਆ।

About Post Author

Share and Enjoy !

Shares

Leave a Reply

Your email address will not be published.