ਡਾਕਟਰ ਗੁਰਮੁਖ ਸਿੰਘ ਚਾਹਲ ਪ੍ਰਦੇਸ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ

Share and Enjoy !

Shares
ਮਾਛੀਵਾੜਾ ਸਾਹਿਬ (ਹਰਪ੍ਰੀਤ ਸਿੰਘ ਕੈਲੇ ) : ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਐਨ ਪਹਿਲਾਂ ਪ੍ਰਦੇਸ ਕਾਂਗਰਸ ਕਮੇਟੀ ਵੱਲੋ ਯੂਥ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਡਾਕਟਰ ਗੁਰਮੁਖ ਸਿੰਘ ਚਾਹਲ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋ ਡਾਕਟਰ ਚਾਹਲ ਦੀ ਨਿਯੁਕਤੀ ਹਾਈ ਕਮਾਂਡ ਦੀ ਖਾਸ ਇਜਾਜਤ ਅਤੇ ਹੁਕਮਾਂ ਅਨੁਸਾਰ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਗੁਰਮੁਖ ਸਿੰਘ ਚਾਹਲ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਪ੍ਰੀਵਾਰ ਦੇ ਗੁਰਕੀਰਤ ਸਿੰਘ ਕੋਟਲੀ ਦੇ ਕੇਬਨਿਟ ਮੰਤਰੀ ਦੇ ਅਤੀ ਨਜਦੀਕੀ ਤੇ ਓ ,ਐਸ਼ ਡੀ ਹਲਕਾ ਸਮਰਾਲਾ ਤੋ ਟਿਕਟ ਦੇ ਤਕੜੇ ਦਾਅਵੇਦਾਰ ਸਨ ਤੇ ਉਨ੍ਹਾਂ ਟਿਕਟ ਨਾ ਮਿਲਣ ਦੇ ਬਾਵਜੂਦ ਵੀ ਹਲ਼ਕਾ ਸਮਰਾਲਾ ਤੋ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਚੋਣ ਵਿੱਚ ਮੀਡੀਆ  ਨੂੰ ਸੰਭਾਲਿਆ ਅਤੇ ਦਿਨ ਰਾਤ ਮਿਹਨਤ ਕੀਤੀ। ਕੁੱਲ ਹਿੰਦ ਕਾਂਗਰਸ ਪਾਰਟੀ ਦੀ ਪ੍ਰਧਾਨ ਸ੍ਰੀ ਮਤੀ ਸੋਨੀਆ ਗਾਂਧੀ , ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਨੇ ਯੂਥ ਕਾਂਗਰਸ ਦੇ ਕੋਟੇ ਵਿੱਚੋ ਕੱਢ ਕੇ ਡਾਕਟਰ ਗੁਰਮੁਖ ਸਿੰਘ ਚਾਹਲ ਨੂੰ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਨਿਯੁੱਕਤ ਕੀਤਾ ਹੈ। ਡਾਕਟਰ ਚਾਹਲ ਲੋਕਤੰਤਰੀ ਪਰਕ੍ਰਿਆ ਵਿੱਚੋ ਲੰਘ ਕੇ ਕਈ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਉਨਾਂ ਅਸੰਮਬਲੀ ਯੂਥ ਕਾਂਗਰਸ ਦੀ ਚੋਣ ਵੋਟ ਪ੍ਰਕਿਰਿਆ ਨਾਲ ਜਿੱਤ ਕੇ ਖੰਨਾ ਹਲਕੇ  ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਓਹ ਜਿਲ੍ਹਾ ਹੁਸ਼ਿਆਰਪੁਰ ਅਤੇ ਪਟਿਆਲਾ ਯੂਥ ਕਾਂਗਰਸ ਦੇ ਇੰਚਾਰਜ ਅਤੇ  ਸ਼ਿਮਲਾ (ਹਿਮਾਚਲ ਪ੍ਰਦੇਸ਼) ਲੋਕ ਸਭਾ ਹਲਕੇ ਦੇ ਕੋਆਰਡੀਨੇਟਰ ਵੀ ਰਹੇ। ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਹੋਣ ਦੇ ਨਾਲ ਨਾਲ ਓਹ ਅਪਣੇ ਪਿੰਡ ਰਤਨਹੇੜੀ ਦੇ ਮੌਜੂਦਾ ਸਰਪੰਚ ਵੀ ਹਨ। ਡਾਕਟਰ ਗੁਰਮੁਖ ਸਿੰਘ ਚਾਹਲ ਦੇ ਸੂਬਾ ਜਨਰਲ ਸਕੱਤਰ ਬਣਨ ਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ। ਡਾ ਚਾਹਲ ਨੂ ਸਮਰਾਲੇ ਹਲਕੇ ਦੀ ਸਾਰੀ ਲੀਡਰ ਸਿੱਪ ਨੇ ਮੁਬਾਰਕਬਾਦ ਦਿੱਤੀ|

About Post Author

Share and Enjoy !

Shares

Leave a Reply

Your email address will not be published.