
(ਬੱਗਾ ਸੇਲਕੀਆਣਾ) ਲਸਾੜਾ। ਨਜਦੀਕ ਔੜ ਦੇ ਬੱਸ ਅੱਡੇ ਵਿਚ ਓਸ ਵੇਲੇ ਕੁਹਰਾਮ ਮਚ ਗਿਆ, ਜਦੋਂ ਇੱਕ ਟਿੱਪਰ ਨੇ ਸਕੂਟਰੀ ਚਾਲਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਨਾਲ ਸਕੂਟਰੀ ਦੇ ਪਿੱਛੇ ਬੈਠੀਆਂ ਦੋ ਔਰਤਾਂ ਟਿੱਪਰ ਦੇ ਪਿਛਲੇ ਟਾਇਰ ਹੇਠਾਂ ਆ ਗਈਆਂ ਜਿਨਾਂ ਵਿੱਚੋਂ ਇੱਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ਤੇ ਇਕੱਠੇ ਹੋਏ ਲੋਕਾਂ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ, ਕਿ ਮ੍ਰਿਤਕ ਔਰਤ ਦੀ ਹਾਲਤ ਦੇਖੀ ਨਹੀਂ ਸੀ ਜਾ ਰਹੀ, ਜਿਸਦੇ ਜਿਸਮ ਨੂੰ ਹਾਦਸੇ ਉਪਰੰਤ ਸੜਕ ਤੋਂ ਇਕੱਠਾ ਕੀਤਾ ਗਿਆ। ਘਟਨਾ ਸਥਾਨ ਤੇ ਪਹੁੰਚੇ ਐੱਸਐਚਓ ਨਰੇਸ਼ ਕੁਮਾਰੀ ਪੁਲਸ ਥਾਣਾ ਔੜ ਨੇ ਦੱਸਿਆ, ਕਿ ਰਸੂਲਪੁਰ ਨਿਵਾਸੀ ਇੱਕ ਪਰਿਵਾਰ ਲੁਧਿਆਣਾ ਵਿਖੇ ਰਹਿ ਰਿਹਾ ਹੈ, ਅਤੇ ਅੱਜ ਅਸ਼ਵਨੀ ਕੁਮਾਰ ਆਪਣੀਆਂ ਦੋ ਭਰਜਾਈਆਂ ਸਮੇਤ ਸਕੂਟਰੀ ਤੇ ਸਵਾਰ ਹੋ ਕੇ ਰਸੂਲਪੁਰ ਵਿਖੇ ਕਿਸੇ ਕੰਮ ਲਈ ਆਏ ਸਨ ਅਤੇ ਵਾਪਸ ਆਪਣੇ ਘਰ ਲੁਧਿਆਣਾ ਜਾ ਰਹੇ ਸਨ, ਪਰ ਜਦੋਂ ਉਹ ਔੜ ਵਿਖੇ ਪੁੱਜੇ ਤਾਂ ਪਿੱਛੇ ਤੋਂ ਆਉਂਦੇ ਇੱਕ ਭਾਰੀ ਟਿੱਪਰ ਨੇ ਉਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਅਸ਼ਵਨੀ ਕੁਮਾਰ ਦੇ ਪਿੱਛੇ ਬੈਠੀਆਂ ਭਰਜਾਈਆਂ ਟਿੱਪਰ ਦੇ ਪਿਛਲੇ ਟਾਇਰ ਹੇਠਾਂ ਆ ਗਈਆਂ ਜਿਸ ਨਾਲ ਉਸਦੀ ਇੱਕ ਭਰਜਾਈ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਦੂਜੀ ਦੀ ਇੱਕ ਬਾਂਹ ਦਰੜ ਹੋਕੇ ਬਿਲਕੁਲ ਨਕਾਰਾ ਹੋ ਗਈ ਜਿਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਖੇ ਭੇਜਿਆ ਗਿਆ ਹੈ। ਉਨਾਂ ਦੱਸਿਆ ਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ ਹੈ ਅਤੇ ਪੁਲਸ ਨੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਕੇ ਟਿੱਪਰ ਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ,ਤੇ ਮ੍ਰਿਤਕ ਔਰਤ ਦੀ ਦੇਹ ਨੂੰ ਮੋਰਚਰੀ ਵਿੱਚ ਰਖਵਾਉਣ ਭੇਜ ਦਿੱਤਾ ਗਿਆ ਹੈ