ਟਿੱਪਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਦੌਰਾਨ ਨੌਜਵਾਨ ਦੀ ਹੋਈ ਮੌਤ, ਟਿੱਪਰ ਚਾਲਕ ਹੋਇਆ ਫਰਾਰ 

Share and Enjoy !

Shares
ਲਸਾੜਾ/ਫਿਲੌਰ,,ਬੱਗਾ ਸੇਲਕੀਆਣਾ,,ਆਏ ਦਿਨ ਫਿਲੌਰ ਤੋਂ ਨਵਾਂਸ਼ਹਿਰ ਮਾਰਗ ਤੇ ਹੋ ਰਹੇ ਹਾਦਸਿਆਂ ਕਾਰਨ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ ਜਿਆਦਾਤਰ ਟਿੱਪਰ ਹੀ ਸੜਕ ਤੇ ਮੌਤ ਬਣਕੇ ਘੁੰਮ ਰਹੇ ਹਨ ਤੇ ਪਿਛਲੇ ਚਾਰ ਪੰਜ ਕੁ ਦਿਨਾ ਚ ਇਸ ਮਾਰਗ ਤੇ ਟਿੱਪਰਾਂ ਨੇ ਪੰਜ ਮੌਤਾਂ ਨੂੰ ਅੰਜਾਮ ਦੇ ਦਿਤਾ ਹੈ ਤੇ ਬੀਤੀ ਸ਼ਾਮ ਫਿਲੌਰ ਤੋਂ ਨਵਾਂਸ਼ਹਿਰ ਰੋਡ ਤੇ ਪਿੰਡ ਰਾਏਪੁਰ ਅਰਾਈਆ ਵਿਖੇ ਇਕ ਮੋਟਰਸਾਈਕਲ ਤੇ ਟਿੱਪਰ ਦੀ ਜਬਰਦਸਤ ਟੱਕਰ ਦੌਰਾਨ ਇਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਜਾਣਕਾਰੀ ਦਿੰਦਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਰੈਕੂੰ ,,30,,ਪੁਤਰ ਸਵ ਹਰਬੰਸ ਲਾਲ ਵਾਸੀ ਝਿੰਗੜਾਂ ਨੇੜੇ ਮੁਕੰਦਪੁਰ ਜੋ ਪੰਜਾਬ ਯੂਨੀਵਰਸਿਟੀ ਲੁਧਿਆਣਾ  ਵਿਚ ਵੈਟਰਨਰੀ ਡਾਕਟਰ ਸੀ ਤੇ ਆਪਣੇ ਪਿੰਡ ਝਿੰਗੜਾਂ ਤੋਂ ਲਾਗਲੇ ਪਿੰਡ ਸ਼ੇਖੂਪੁਰ ਵਿਖੇ ਕਿਸੇ ਦੇ ਪਸ਼ੂਆਂ ਦੇ ਟੀਕੇ ਲਗਾਉਣ ਉਪਰੰਤ ਝਿੰਗੜਾਂ ਤੋ ਰਾਏਪੁਰ ਅਰਾਈਆਂ ਕਿਸੇ ਦੇ ਖੂਹ ਤੇ ਪਸ਼ੂਆਂ ਦੇ ਟੀਕੇ ਲਾਉਣ ਜਾ ਰਿਹਾ ਸੀ ਤੇ ਫਿਲੌਰ ਸਾਈਡ ਤੋਂ ਆ ਰਹੇ ਤੇਜ ਰਫਤਾਰ ਟਿੱਪਰ ਨੇ ਟਰੈਕਟਰ ਟਰਾਲੀ ਨੂੰ ਓਵਰਟੇਕ ਕਰਦਿਆ ਰਿਹਾ ਸੀ ਤੇ ਨੌਜਵਾਨ ਨੂੰ ਜਬਰਦਸਤ ਟੱਕਰ ਮਾਰ,ਦਿਤੀ ਤੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਟਿੱਪਰ ਚਾਲਕ ਮੌਕੇ ਤੌ ਫਰਾਰ ਹੋਣ ਵਿਚ ਸਫਲ ਹੋ ਗਿਆ ਉਨਾ ਦੱਸਿਆ ਕਿ ਮ੍ਰਿਤਕ ਨੂੰ ਆਪਣੇ ਪਿਤਾ ਦੀ ਨੌਕਰੀ ਮਿਲੀ ਹੋਈ ਸੀ ਹਰ ਰੋਜ ਝਿੰਗੜਾਂ ਤੋਂ ਲੁਧਿਆਣੇ ਆਉਦਾ ਜਾਂਦਾ ਸੀ ਤੇ ਮ੍ਰਿਤਕ ਨੌਜਵਾਨ ਦਾ ਫਰਵਰੀ ਮਹੀਨੇ ਵਿਆਹ ਰੱਖਿਆ ਗਿਆ ਸੀ ਤੇ ਲੋਕਾਂ ਦੇ ਇਕੱਠ ਨੇ ਦੱਸਿਆ ਕਿ 5:30 ਤੇ ਹਾਦਸਾ ਵਾਪਰਿਆ ਤੇ ਪੁਲਸ ਮੁਲਾਜ਼ਮ ਦੋ ਘੰਟੇ ਲੇਟ ਪਹੁੰਚੇ ਤੇ ਇਸ ਕਰਕੇ ਲੋਕਾਂ ਕਾਫੀ ਰੋਸ ਪਾਇਆ ਗਿਆ ਸੀ ਤੇ ਲੋਕਾਂ ਨੇ ਸੜਕ ਜਾਮ ਕਰ ਦਿਤੀ ਗਈ ਤੇ ਰਾਤ ਦਸ ਵਜੇ ਤੱਕ ਰਾਹਗੀਰ ਜਾਮ ਫਸੇ ਰਹੇ ਤੇ ਦੋਵੇ ਪਾਸੇ ਵਾਹਨਾ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਪੁਲਸ ਥਾਣਾ ਫਿਲੌਰ ਤੋ ਐਸ ਐਚ ਓ ਬਲਵਿੰਦਰ ਸਿੰਘ ਭੁੱਲਰ ਵਲੋਂ ਘਟਨਾ ਸਥਾਨ ਤੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਟਿੱਪਰ ਚਾਲਕ ਤੇ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ ਤੇ ਵਾਹਨਾਂ ਨੂੰ ਕਬਜੇ ਵਿੱਚ ਲੈ ਲਿਆ ਗਿਆ ਪਿੰਡ ਰਾਏਪੁਰ ਅਰਾਈਆ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਭਾਰੀ ਵਾਹਨ ਖਾਸਕਰ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਹਰ ਰੋਜ ਟਿੱਪਰ ਚਾਲਕਾਂ ਦੀ ਗਲਤੀ ਕਾਰਨ ਕਈ ਰਾਹਗੀਰਾਂ ਨੂੰ ਆਪਣੀ ਜਾਨ ਗਵਾਉਣੀ ਨਾ ਪਵੇ

About Post Author

Share and Enjoy !

Shares

Leave a Reply

Your email address will not be published.