ਜਿਲਾ ਮੰਡੀ ਅਫਸਰ ਵੱਲੋਂ ਮੰਡੀਆਂ ਦਾ ਦੌਰਾ…

Share and Enjoy !

Shares

ਆੜਤੀਆਂ ਨੇ ਅਗੰਮਪੁਰ ਅਨਾਜ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਬਾਰੇ ਦੱਸਿਆ

(ਸਤਿੰਦਰ ਪਾਲ ਸਿੰਘ) ਸ੍ਰੀ ਅਨੰਦਪੁਰ ਸਾਹਿਬ।

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਅੱਜ ਜ ਿਲਾ ਮੰਡੀ ਅਫਸਰ ਨਿਰਮਲ ਸਿੰਘ ਪੁਹਾਲ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਚੈਕਿੰਗ ਕੀਤੀ। ਇਸ ਮੌਕੇ ਉਨਾਂ ਸ੍ਰੀ ਅਨੰਦਪੁਰ ਸਾਹਿਬ ਅਗੰਮਪੁਰ ਅਨਾਜ ਮੰਡੀ, ਅਜੋਲੀ, ਨੰਗਲ ਮੰਡੀਆਂ ਦਾ ਦੌਰਾ ਕੀਤਾ ਅਤੇ ਨਾਪਤੋਲ ਅਤੇ ਹੋਰਾਂ ਦੀ ਚੈਕਿੰਗ ਕੀਤੀ।ਇਸ ਮੌਕੇ ‘ਤੇ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੀ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਝੋਨੇ ਦੀ ਫਸਲ ਨੂੰ ਹੀ ਮੰਡੀਆਂ ਵਿੱਚ ਪਹੁੰਚਾਉਣ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅੱਗੇ ਅਗੰਮਪੁਰ ਅਨਾਜ ਮੰਡੀ ਵਿੱਚ ਆੜਤੀਆਂ ਵੱਲੋਂ ਲਿਫਟਿੰਗ ਦਾ ਮੁੱਦਾ ਉਠਾਇਆ ਤਾਂ ਉਨਾਂ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ। ਇਸ ਮੌਕੇ ਮੁਕੇਸ ਨੱਡਾ, ਸੁਰਿੰਦਰ ਸਾਹ, ਭੁਪਿੰਦਰ ਕੁਮਾਰ ਸਰਮਾ, ਸਮੀਰ ਸੋਨੀ, ਪਿ੍ਰੰਸੀਪਲ ਰਾਮ ਗੋਪਾਲ, ਚੇਤ ਰਾਮ ਆਦਿ ਹਾਜਰ ਸਨ।

 

About Post Author

Share and Enjoy !

Shares

Leave a Reply

Your email address will not be published.