ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਧਰਤੀ ਦਿਵਸ ਮਨਾਇਆ

Share and Enjoy !

Shares

(ਜਗਸੀਰ ਲੌਂਗੋਵਾਲ) ਸੰਗਰੂਰ।  ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ਼ਾ ਤਹਿਤ ੌਵਿਸਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸ. ਹਰਪਾਲ ਸਿੰਘ, ਜਿਲਾ ਅਤੇ ਸੈਸ਼ਨ ਜੱਜ਼ -ਸਹਿਤ-ਚੇਅਰਮੈਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਯੋਗ ਅਗਵਾਈ ਹੇਠ ਸ਼੍ਰੀਮਤੀ ਦਿਪਤੀ ਗੋਇਲ, ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਰੁੱਖ ਲਗਾਏ ਗਏ। ਉਨਾਂ ਕਿਹਾ ਕਿ ਵਾਤਾਵਰਣ ਦੀ ਸਾਂਭ ਸੰਭਾਲ ਬੇਹੱਦ ਜਰੂਰੀ ਹੈ ਅਤੇ ਇਹ ਸਾਰੇ ਨਾਗਰਿਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਜੋ ਪੌਦੇ ਹੌਲੀ ਹੌਲੀ ਵੱਡੇ ਦਰਖਤਾਂ ਦਾ ਰੂਪ ਧਾਰਨ ਕਰਕੇ ਆਉਣ ਵਾਲੀਆਂ ਪੀੜੀਆਂ ਲਈ ਵਰਦਾਨ ਸਾਬਤ ਹੋਣ। ਉਨਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੰਤਵ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜਾਗਰੂਕ ਕਰਨਾ ਹੈ ਤਾਂ ਜੋ ਧਰਤੀ ਨੂੰ ਸੁਰਖਿਅਤ ਅਤੇ ਖੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਸਮੂਹ ਸਟਾਫ ਮੈਂਬਰ ਸ਼੍ਰੀ ਅੰਤਰਪ੍ਰੀਤ ਸਿੰਘ, ਸ਼੍ਰੀ ਵਿਕਰਮ ਸਿੰਗਲਾ, ਸ਼੍ਰੀਮਤੀ ਲਵਦੀਪ ਕੌਰ, ਸ਼੍ਰੀ ਖੁਸ਼ਹਾਲ ਸਿੰਘ, ਮਿਸ ਗਗਨ ਗਰਗ,  ਸ਼ੀ੍ਰ ਸਾਹਿਬ ਸਿੰਘ, ਸ਼੍ਰੀ ਰਮਨਦੀਪ ਸ਼ਰਮਾ, ਸ਼੍ਰੀਮਤੀ ਹਰਪ੍ਰੀਤ ਕੌਰ, ਸ਼੍ਰੀ ਪਰਵਿੰਦਰ ਸਿੰਘ ਅਤੇ ਸ਼੍ਰੀ ਰਮਨਪ੍ਰੀਤ ਸਿੰਘ ਵੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.