ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਇਆ ਗਿਆ ਦੁੱਧ ਦਾ ਲੰਗਰ

Share and Enjoy !

Shares

ਗੁਰਾਇਆ (ਕਰਮਵੀਰ ਸਿੰਘ):- ਗੁਰਾਇਆ ਦੇ ਨੇੜਲੇ ਪਿੰਡ ਸੰਗ ਢੇਸੀਆਂ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੋਹ ਦਾ ਮਹੀਨਾ ਸ਼ਹੀਦੀ ਮਹੀਨਾ ਹੈ। ਉਹਨਾਂ ਕਿਹਾ ਕਿ ਜਦੋਂ ਵਜੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਡਰਾਇਆ, ਧਮਕਾਇਆ ਅਤੇ ਲਾਲਚ ਦਿੱਤੇ ਸਨ ਪਰ ਗੁਰੂ ਜੀ ਦੇ ਬੱਚਿਆ ਨੇ ਧਰਮ ਨਹੀ ਬਦਲਿਆ ਅਤੇ ਸ਼ਹੀਦੀਆ ਪਾ ਗਏ। ਸ਼ਹਾਦਤ ਸਮੇਂ ਬਾਬਾ ਜੋਰਾਵਰ ਸਿੰਘ ਦੀ ਉਮਰ 7 ਸਾਲ ਸੀ ਅਤੇ ਬਾਬਾ ਫਤਿਹ ਸਿੰਘ ਦੀ ਉਮਰ 5 ਸਾਲ ਸੀ। ਆਗੂਆਂ ਨੇ ਇਸ ਮੌਕੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਉਣ ਵਾਲੇ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ ਗਿਆ। ਇਸ ਮੌਕੇ ਤੇ ਹਰਦੀਪ ਸਿੰਘ ਦੀਪਾ, ਰਾਮਪਾਲ ਸਿੰਘ ਢੇਸੀ, ਹਰਜਿੰਦਰ ਸਿੰਘ, ਸੋਢੀ ਰੂਪਲ, ਸ਼ਿਵ ਸ਼ਰਮਾ, ਹਰਪ੍ਰੀਤ ਸਿੰਘ, ਗੁਰਮਿੰਦਰ ਸਿੰਘ, ਰਵੀ ਕੁਮਾਰ ਟੇਲਰ, ਸੁਰਜੀਤ ਸਿੰਘ, ਜਸਦੀਪ ਸਿੰਘ, ਬਿੰਦਰ ਸੁਮਨ, ਰਾਹੁਲ ਸ਼ਰਮਾ, ਰਾਜਨ, ਸੰਦੀਪ ਸਿੰਘ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.