ਘਰ ਵਿਚ ਬੱਚਿਆਂ ਦੀ ਸਹੀ ਸਿਹਤ ਸੰਭਾਲ ਸਬੰਧੀ ਟਰੇਨਿੰਗ ਦਿੱਤੀ

Share and Enjoy !

Shares
ਫ਼ਰੀਦਕੋਟ| ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਗਾਂਧੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਸਮੂਹ ਏ ਐਨ ਐਮ ਅਤੇ ਆਸ਼ਾ ਵਰਕਰਾਂ ਨੂੰ ਘਰਾਂ ਵਿਚ ਬੱਚਿਆਂ ਦੀ ਦੇਖਭਾਲ ਕਰਨ ਸਬੰਧੀ ਟਰੇਨਿੰਗ ਦਿੱਤੀ ਗਈ, ਇਸ ਟਰੇਨਿੰਗ ਉਪਰੰਤ ਏ ਐਨ ਐਮ ਅਤੇ ਆਸ਼ਾ ਵੱਲੋਂ ਆਪਣੇ ਖੇਤਰ ਅਧੀਨ ਆਉਂਦੇ ਬੱਚਿਆਂ ਦੀ ਮਾਵਾਂ ਨੂੰ ਬੱਚਿਆਂ ਦੀ ਸਿਹਤ ਸੰਭਾਲ, ਸੰਤੁਲਿਤ ਆਹਾਰ ਸਬੰਧੀ ਜਾਗਰੂਕ ਕੀਤਾ ਜਾਵੇਗਾ ।
              ਇਸ ਮੌਕੇ ਡਾ ਹਰਿੰਦਰ ਗਾਂਧੀ ਅਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ ਪੰਕਜ ਬਾਂਸਲ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਸੰਭਾਲ ਵੱਲ ਵਿਸ਼ੇਸ਼ ਜੋਰ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਤੰਦਰੁਸਤ ਰਹਿਣ। ਉਨਾਂ ਦੱਸਿਆਂ ਕਿ ਸਰਕਾਰ ਵੱਲੋਂ ਇਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਂਦੇ ਹਨ ਤੇ ਇਹ ਪ੍ਰੋਗਰਾਮ ਐਚ ਬੀ ਵਾਈ ਸੀ ਅਧੀਨ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ ਜੋ ਕਿ ਹੋਮ ਵਿਜਿਟ ਕਰਕੇ ਬੱਚਿਆਂ ਦੇ ਵਿਕਾਸ ਪੜਾਅ ਦੀ ਨਿਗਰਾਨੀ ਕਰਨਗੇ।
               ਇਹ ਟਰੇਨਿੰਗ ਜਿਲਾ ਪ੍ਰੋਗਰਾਮ ਮੈਨੇਜਰ ਸੁਰਜ ਪ੍ਰਕਾਸ਼, ਜਿਲਾ ਕਮਿਊਨਟੀ ਮੋਬਲਾਇਜਰ ਸੰਦੀਪ ਕੁਮਾਰ, ਜਿਲਾ ਪੀ ਐਨ ਡੀ ਟੀ ਕੁਆਰਡੀਨੇਟਰ ਓਮ ਅਰੋੜਾ ਅਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਫਲੈਗ ਚਾਵਲਾ ਵੱਲੋਂ ਦਿੱਤੀ ਗਈ। ਇਸ ਮੌਕੇ ਟਰੇਨਿੰਗ ਦਿੰਦੇ ਹੋਏ ਟਰੇਨਰਾਂ ਨੇ ਇਸ ਪ੍ਰੋਗਰਾਮ ਦੇ ਉਦੇਸ਼, ਕਰਮਚਾਰੀਆਂ ਦੀ ਭੂਮਿਕਾ, ਸਿਹਤ ਜਾਂਚ ਕਰਨ ਦੇ ਤਰੀਕੇ ਅਤੇ ਬੱਚਿਆਂ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨਾਂ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਜੋ ਵੀ ਟਰੇਨਿੰਗ ਦਿੱਤੀ ਗਈ ਹੈ ਉਸ ਮੁਤਾਬਕ ਫੀਲਡ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ ਅਤੇ ਸਿਹਤ ਸਹੁਲਤਾਂ ਪ੍ਰਦਾਨ ਕੀਤੀਆ ਜਾਣ। ਇਸ ਮੌਕੇ ਸਮੂਹ ਸਿਹਤ ਕਰਮਚਾਰੀ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.