
(ਸ਼ਿਵ ਕੋੜਾ) ਫਗਵਾੜਾ। ਜੱਸੀ ਜਠੇਰੇ ਪ੍ਰਬੰਧਕ ਕਮੇਟੀ (ਰਜਿ.) ਕੁਲਥਮ ਵਲੋਂ ਧੰਨ ਧੰਨ ਬਾਬਾ ਫਤਿਹ ਚੰਦ ਜੱਸੀ ਦੇ ਅਸਥਾਨ ਤੇ ਭਾਈਚਾਰੇ ਦਾ ਜਨਰਲ ਇਜਲਾਸ ਬੁਲਾਇਆ ਗਿਆ। ਇਜਲਾਸ ਦੀ ਪ੍ਰਧਾਨਗੀ ਕਮੇਟੀ ਪ੍ਰਧਾਨ ਦੇਵ ਪ੍ਰਕਾਸ਼ ਤੱਲਣ ਨੇ ਕੀਤੀ। ਸੈਂਕੜਿਆਂ ਦੀ ਤਾਦਾਦ ‘ਚ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਭਾਈਚਾਰੇ ਦੇ ਮੋਹਤਬਰ ਵਿਅਕਤੀਆਂ ਅਤੇ ਸੰਗਤ ਨੇ ਸ਼ਿਰਕਤ ਕੀਤੀ। ਇਜਲਾਸ ਦੌਰਾਨ ਕਮੇਟੀ ਦਾ ਅੱਠ ਸਾਲ ਦਾ ਰਿਪੋਰਟ ਕਾਰਡ ਪੜ ਕੇ ਸੁਣਾਇਆ ਗਿਆ। ਇਸ ਦੌਰਾਨ ਸਰਬ ਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਦੀ ਚੋਣ ਮੌਕੇ ਗੋਬਿੰਦ ਲਾਲ ਜੱਸੀ ਨੂੰ ਸਰਬ ਸੰਮਤੀ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਜਦਕਿ ਜਸਪਾਲ ਸੇਮੀ ਨੂੰ ਸੀਨੀਅਰ ਵਾਇਸ ਪ੍ਰਧਾਨ, ਵਿਪਨ ਕੁਮਾਰ ਬਿੱਟੂ ਨੂੰ ਵਾਇਸ ਪ੍ਰਧਾਨ, ਆਰ.ਐਲ. ਜੱਸੀ ਨੂੰ ਜਨਰਲ ਸਕੱਤਰ, ਸਲਵਿੰਦਰ ਸਿੰਘ ਨੂੰ ਜੁਆਇੰਟ ਸਕੱਤਰ, ਰਵੀ ਕੁਮਾਰ ਜਲੰਧਰ ਨੂੰ ਕੈਸ਼ੀਅਰ, ਸਤਨਾਮ ਲਾਲ ਜੱਸੀ ਨੂੰ ਜੁਆਇੰਟ ਕੈਸ਼ੀਅਰ ਐਲਾਨਿਆ ਗਿਆ। ਇੱਥੇ ਜਿਕਰਯੋਗ ਹੈ ਕਿ ਗੋਬਿੰਦ ਲਾਲ ਜੱਸੀ ਰਿਟਾ. ਬੈਂਕ ਮੈਨੇਜਰ ਪਹਿਲਾਂ ਵੀ ਲਗਾਤਾਰ 22 ਸਾਲ ਬਤੌਰ ਪ੍ਰਧਾਨ ਸੇਵਾਵਾਂ ਨਿਭਾ ਚੁੱਕੇ ਹਨ। ਕਮੇਟੀ ਦੇ ਕਾਰਜਕਾਰੀ ਮੈਂਬਰਾਂ ‘ਚ ਸ਼ਾਮ ਪਾਲ ਤੱਲਣ, ਜੀਵਨ ਡਘਾਮ, ਚਰਨ ਦਾਸ ਧੰਨੋਵਾਲੀ, ਨਿਰਵੈਰ ਸਿੰਘ ਕਪੂਰਥਲਾ, ਅਨੰਦ ਲਾਲ, ਮਝੈਲ ਰਾਮ ਜੱਸੀ, ਹਰਮੇਸ਼ ਲਾਲ ਚਾਚੋਵਾਲ ਨੂੰ ਸ਼ਾਮਲ ਕੀਤਾ ਗਿਆ ਹੈ। ਬਤੌਰ ਐਡੀਟਰ ਬਖਸ਼ੀਸ਼ ਜੱਸੀ ਤੇ ਜੁਆਇੰਟ ਐਡੀਟਰ ਚਮਨ ਲਾਲ ਨੂੰ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੰਗਤ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਕਰਨੈਲ ਚੰਦ ਇੰਦਣਾ ਕਲਾਸਕੇ, ਮੁਨੀਸ਼ ਤੱਲਣ, ਦੇਸਰਾਜ ਕੋਟ ਰਾਮ ਦਾਸ, ਰਾਮ ਲਾਲ ਜਲੰਧਰ, ਸਤਪਾਲ ਬੂਟਾ ਮੰਡੀ, ਹਰਬੰਸ ਜੱਬੋਵਾਲ, ਨਾਨਕ ਚੰਦ, ਵਿਜੇ ਕੁਮਾਰ, ਲਾਡੀ ਤੱਲਣ, ਦੀਪ ਤੱਲਣ, ਬਾਬਾ ਪਲਵਿੰਦਰ ਆਦਿ ਹਾਜਰ ਸਨ।