ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ ਵਿਖੇ ਬਾਰ੍ਹਵਾਂ ਵਿਸ਼ੇਸ਼ ਗੁਰਮਤਿ ਸਮਾਗਮ ਚੜ੍ਹਦੀ ਕਲਾ ਸੰਪੂਰਨ

Share and Enjoy !

Shares

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) – ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾ ਮਾਜਰਾ ਵਿਖੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਬਾਰ੍ਹਵਾਂ ਸਮਾਗਮ ਬੜੇ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਚੜ੍ਹਦੀ ਕਲਾ ਸੰਪੂਰਨ ਹੋਇਆ।
ਸਮਾਗਮ ਦੀ ਆਰੰਭਤਾ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ ਅਤੇ ਉਸ ਉਪਰੰਤ ਭਾਈ ਤਰਸੇਮ ਸਿੰਘ ਜੀ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰੀ। ਇਲਾਕੇ ਦੇ ਪ੍ਰਸਿੱਧ ਪ੍ਰਚਾਰਕ ਗਿਆਨੀ ਕੁਲਵਿੰਦਰ ਸਿੰਘ ਸੁੱਧਾ ਮਾਜਰਾ ਵੱਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਉਨ੍ਹਾਂ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅੰਮ੍ਰਿਤਮਈ ਗੁਰਬਾਣੀ ਦੇ ਜੋਸ਼ ਭਰਪੂਰ ਕੀਰਤਨ ਦਾ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਖੂਬ ਆਨੰਦ ਮਾਣਿਆ।
ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਹੁਰਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਇਤਿਹਾਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਆਦਰਸ਼ ਬ੍ਰਹਿਮੰਡ ਅਤੇ ਆਦਰਸ਼ ਸਮਾਜ ਦੀ ਰਚਨਾ ਲਈ ਉਚਾਰਨ ਕੀਤੀ ਗਈ ਗੁਰਬਾਣੀ ਅਤੇ ਚਾਰ ਉਦਾਸੀਆਂ ਦੇ ਰੂਪ ਵਿੱਚ ਕੀਤੀ ਗਈ ਜਗਤ ਯਾਤਰਾ ਦੌਰਾਨ ਲੋਕਾਂ ਨੂੰ ਸਹੀ ਮਾਰਗ ‘ਤੇ ਚੱਲਣ ਦੇ ਦਿੱਤੇ ਗਏ ਸੰਦੇਸ਼ ਦਾ ਵਿਸਥਾਰ ਸਹਿਤ ਵਰਨਣ ਕੀਤਾ।
ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੁਸਾਇਟੀ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ‘ਘਰਿ ਘਰਿ ਅੰਦਰਿ ਧਰਮਸਾਲ’ ਦੇ ਮਿਸ਼ਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵਾਂਸ਼ਹਿਰ ਵਿਖੇ ਖਾਲਸਾ ਸਕੂਲ ਦੀ ਗਰਾਊਂਡ ਵਿੱਚ ਮਹਾਨ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਅਤੇ ਨਾਲ ਹੀ ਸੰਨ 2022 ਤੋਂ ਪਿੰਡ-ਪਿੰਡ ਜਾ ਕੇ ਧਰਮ ਪ੍ਰਚਾਰ ਹਿੱਤ ਗੁਰਮਤਿ ਸਮਾਗਮਾਂ ਦੀ ਜੋ ਲੜੀ ਆਰੰਭੀ ਗਈ ਹੈ, ਇਸ ਨੂੰ ਜ਼ਿਲ੍ਹੇ ਭਰ ਵਿੱਚੋਂ ਬਹੁਤ ਸਮਰਥਨ ਮਿਲਿਆ ਹੈ।
ਉਨ੍ਹਾਂ ਨੇ ਇਸ ਮੌਕੇ ਯੂ.ਕੇ ਵਾਸੀ ਸੋਹਣ ਸਿੰਘ ਢੇਸੀ ਪਰਿਵਾਰ ਦਾ ਅੱਜ ਦੇ ਸਮਾਗਮ ਵਿੱਚ ਪਹੁੰਚਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ। ਢੇਸੀ ਪਰਿਵਾਰ ਵੱਲੋਂ ਮਹਾਨ ਕੀਰਤਨ ਦਰਬਾਰ ਦੌਰਾਨ ਹਰ ਸਾਲ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਦੀ ਸੰਪੂਰਨ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਖਾਸ ਕਰਕੇ ਗੁਰਦੁਆਰਾ ਟਾਹਲੀ ਸਾਹਿਬ ਨਾਲ ਸਬੰਧਤ ਸੰਤ ਬਾਬਾ ਹਰਬੰਸ ਸਿੰਘ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਅਰੰਭ ਤੋਂ ਹੀ ਲਗਾਤਾਰ ਹਰ ਸਾਲ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਇਕੱਤਰ ਕਰਕੇ ਇਹ ਗੁਰਮਤਿ ਸਮਾਗਮ ਕਰਵਾਉਣ ਦੀ ਸੇਵਾ ਲੈ ਰਹੇ ਹਨ। ਇਸ ਮੌਕੇ ਰਾਗੀ ਜਥੇ, ਕਥਾ ਵਾਚਕ ਅਤੇ ਬਾਬਾ ਕੁਲਦੀਪ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਅੱਜ ਦੇ ਸਮਾਗਮ ਦੌਰਾਨ ਸੁਖਵੰਤ ਸਿੰਘ ਚੀਮਾ, ਮੇਜਰ ਸਿੰਘ ਲੋਹਟ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਮੱਖਣ ਸਿੰਘ ਸੁੱਧਾ ਮਾਜਰਾ, ਸੰਤੋਖ ਸਿੰਘ ਸ਼ਿਵਾਲਿਕ, ਮਨਮੋਹਣ ਸਿੰਘ ਲੋਹਟ, ਬਾਬਾ ਬਿੰਦਾ ਸਿੰਘ, ਭਾਈ ਲਵਪ੍ਰੀਤ ਸਿੰਘ, ਜੋਗਾ ਸਿੰਘ ਸੁੱਧਾ ਮਾਜਰਾ, ਗੁਰਬਖਸ਼ ਸਿੰਘ, ਮਨਦੀਪ ਸਿੰਘ, ਤਜਿੰਦਰ ਸਿੰਘ, ਰਾਹੁਲ ਸਿੰਘ ਬੂਲੇਵਾਲ, ਨਿਰਵੈਰ ਸਿੰਘ ਗੁਰੂ ਨਾਨਕ ਇਲੈਕਟਰੀਕਲ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ ਖਾਲਸਾ ਡੇਅਰੀ, ਗੁਰਦੇਵ ਸਿੰਘ ਗਹੂੰਣ ਤੋਂ ਇਲਾਵਾ ਹਰਦੀਪ ਸਿੰਘ ਸਰਪੰਚ ਗੜ੍ਹਪਧਾਣਾ, ਨੰਬਰਦਾਰ ਸਵਰਨ ਸਿੰਘ ਕਾਹਮਾ, ਸੁਖਵਿੰਦਰ ਸਿੰਘ, ਉੱਤਮ ਸਿੰਘ ਸੇਠੀ, ਤਰਲੋਕ ਸਿੰਘ ਸੇਠੀ, ਦੀਦਾਰ ਸਿੰਘ ਗਹੂੰਣ, ਜਗਦੀਪ ਸਿੰਘ ਕੈਸ਼ੀਅਰ, ਹਕੀਕਤ ਸਿੰਘ, ਡਾ. ਭਗਵਾਨ ਸਿੰਘ, ਰਮਨੀਕ ਸਿੰਘ, ਕੁਲਜੀਤ ਸਿੰਘ ਖਾਲਸਾ, ਅਮਰੀਕ ਸਿੰਘ ਸੇਠੀ, ਬਖਸ਼ੀਸ਼ ਸਿੰਘ ਸੈਣੀ, ਪਰਮਜੀਤ ਸਿੰਘ ਮੂਸਾਪੁਰ, ਬਾਬਾ ਗਿਆਨ ਸਿੰਘ, ਧਿਆਨ ਸਿੰਘ ਸੋਨਾ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।

About Post Author

Share and Enjoy !

Shares

Leave a Reply

Your email address will not be published.