ਖੁਸ਼ ਖੰਨਾ ਨੇ ਆਪਣਾ ਜਨਮ ਦਿਨ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਵਿੱਚ ਮਨਾਇਆ।

Share and Enjoy !

Shares

ਹੁਸ਼ਿਆਰਪੁਰ ( ਤਰਸੇਮ ਦੀਵਾਨਾ) : ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨ ਖੇਲਾਂ ਵਿਖੇ ਨਿਰੁਪਮਾ ਖੰਨਾ ਨੇ ਆਪਣੇ ਬੇਟੇ ਖੁਸ਼ ਖੰਨਾ ਦਾ ਜਨਮਦਿਨ ਸਕੂਲ ਵਿੱਚ ਮਨਾਇਆ। ਆਸਟ੍ਰੇਲੀਆ ਤੋਂ ਰਿਧਿਮਹ ਦੀ ਪ੍ਰੇਰਨਾ ਨਾਲ ਸਕੂਲ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਸਪੈਸ਼ਲ ਬੱਚਿਆਂ ਦੇ ਨਾਲ ਕੇਕ ਕੱਟਿਆ। ਸਾਰੇ ਸਪੈਸ਼ਲ ਬੱਚੇ, ਡੀ.ਐਡ ਵਿਦਿਆਰਕੀ, ਸਟਾਫ ਮੈਂਬਰਾਂ ਅਤੇ ਸੁਸਾਇਟੀ ਮੈਂਬਰਾਂ ਦੇ ਲਈ ਲੰਗਰ ਦੀ ਵਿਵਸਥਾ ਕੀਤੀ। ਪ੍ਰਧਾਨ ਜੀ ਨੇ ਖੁਸ਼ ਖੰਨਾ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਸ਼ਾਦੀਪ  ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਪਰਮਜੀਤ ਸਿੰਘ ਸਚਦੇਵ ਨੇ ਉਨ੍ਹਾਂ ਨੂੰ ਸਕੂਲ ਦਾ ਦੋਰਾ ਕਰਵਾਇਆ ਅਤੇ ਸਕੂਲ ਦੀਆ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਪ੍ਰੈਜ਼ੀਡੈਂਟ ਤਰਨਜੀਤ ਸਿੰਘ ਸੀ.ਏ. ਨੇ ਰਿਧਿਮਾ, ਸੰਦੀਪ ਸਿਧੂ, ਨਿਰੁਪਮਾ ਖੰਨਾ ਅਤੇ ਖੁਸ਼ ਖੰਨਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਰਬੰਸ ਸਿੰਘ ਸਕੱਤਰ, ਰਾਮ ਆਸਰਾ, ਹਰਮੇਸ਼ ਤਲਵਾੜ, ਸ.ਮਲਕੀਤ ਸਿੰਘ ਮਹੇਰੂ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਸਟਾਫ ਮੈਂਬਰਜ਼ ਅਤੇ ਵਿਦਿਆਰਥੀ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published.