
ਫਗਵਾੜਾ (ਸ਼ਿਵ ਕੋੜਾ) ਚਰਚ ਆਫ ਅਲਮਾਈਟੀ ਗੋਡ ਵੈਲਫੇਅਰ ਸੁਸਾਇਟੀ ਵਲੋਂ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਉਤਸਵ ਕ੍ਰਿਸਮਿਸ ਦਾ ਤਿਓਹਾਰ ਪਿੰਡ ਨੰਗਲ ਮੱਝਾ ਵਿਖੇ ਪਾਸਟਰ ਬਿਸ਼ਪ ਹਰਜਿੰਦਰ ਕੁਮਾਰ ਅਤੇ ਸਟੀਫਨ ਮਸੀਹ, ਸੋਹਨ ਲਾਲ ਮਸੀਹ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿਚ ਸੀਨੀਅਰ ਆਪ ਆਗੂ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਸਮੂਹ ਮਸੀਹੀ ਭਾਈਚਾਰੇ ਨੂੰ ਕਿ੍ਰਸਮਿਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਰੇ ਹੀ ਧਰਮ ਸਾਨੂੰ ਸਾਂਝੀਵਾਲਤਾ, ਸ਼ਾਂਤੀ ਅਤੇ ਭਾਈਚਾਰੇ ਦਾ ਸੁਨੇਹਾ ਦਿੰਦੇ ਹਨ। ਸਾਨੂੰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਗੁਰੂਆਂ, ਪੀਰਾਂ ਤੇ ਪੈਗੰਬਰਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਰੰਗਲਾ ਪੰਜਾਬ ਬਨਾਉਣ ਲਈ ਯਤਨਸ਼ੀਲ ਹੈ। ਪਾਸਟਰ ਬਿਸ਼ਪ ਹਰਜਿੰਦਰ ਕੁਮਾਰ ਨੇ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਭਲਾਈ ਵਿਚ ਲਗਾਇਆ। ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਣੀ ਚਾਹੀਦੀ ਹੈ। ਸਮਾਗਮ ਦੌਰਾਨ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ ਅਤੇ ਮਸੀਹੀ ਗੀਤ ਗਾਏ ਗਏ। ਪ੍ਰਬੰਧਕਾਂ ਵਲੋਂ ਜੋਗਿੰਦਰ ਸਿੰਘ ਮਾਨ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਫੌਜੀ ਸ਼ੇਰਗਿਲ, ਲਾਡੀ ਸ਼ੇਰਗਿਲ, ਨਰਿੰਦਰ ਸਿੰਘ ਮਾਧੋਪੁਰ, ਰੇਸ਼ਮ ਲਾਲ ਠੇਕੇਦਾਰ, ਨਛੱਤਰ ਕੌਰ ਪਾਸਟਰ, ਰਵੀ ਤੂਰ, ਡਾ. ਸ਼ੀਤਲ, ਗਿੰਦੀ ਪੰਚ, ਅਮਨ, ਰਵੀ, ਮੈਡਮ ਦੇਵੀ, ਤੰਨਾ, ਗੋਪੀ ਮਾਦੋਪੁਰ ਸਮੇਤ ਹੋਰ ਸੰਗਤਾਂ ਹਾਜਰ ਸਨ।