
– ਸਹੀਦਾਂ ਦੀ ਯਾਦ ਮਨਾਉਣ ਵਾਲੀਆ ਕੌਮਾਂ ਹਮੇਸਾਂ ਜਿੰਦਾ ਰਹਿੰਦੀਆਂ ਹਨ- ਜੱਥੇ: ਨਿਮਾਣਾ
ਲੁਧਿਆਣਾ (ਰਣਜੀਤ ਕਲਸੀ) : ਮਨੁੱਖੀ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ (ਰਜਿ) ਵਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ ਮਹਾਨ 520ਵਾਂ ਖੂਨਦਾਨ ਕੈਂਪ ਕੌਮੀ ਨਾਇਕ ਸ਼ਹੀਦ ਸੰਦੀਪ ਸਿੰਘ (ਦੀਪ ਸਿੱਧੂ) ਦੇ ਜਨਮ ਦਿਨ ਨੂੰ ਸਮਰਪਿਤ ਗੁਰਪ੍ਰੀਤ ਸਿੰਘ ਰੰਗੀਆਂ, ਲਾਡੀ ਰੰਗੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਭਾਈ ਘਨਈਆ ਜੀ ਮਿਸਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਨੇ ਨੌਜਵਾਨਾਂ ਦੇ ਨਾਇਕ ਕੌਮੀ ਸਹੀਦ ਦੀਪ ਸਿੱਧੂ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਰੰਗੀਆਂ ਦੇ ਸਮੂਹ ਨੌਜਵਾਨਾਂ ਵਲੋਂ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸਲਾਘਾ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸਹੀਦਾਂ ਦੇ ਦਿਨ ਮਨਾਉਂਦੀਆ ਨੇ ਉਹ ਕੌਮਾਂ ਹਮੇਸਾਂ ਜਿੰਦਾ ਰਹਿੰਦੀਆਂ ਹਨ ਸਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਕੌਮਾਂ ਸਹੀਦਾਂ ਦੀ ਸਹਾਦਤ ਦੀ ਰੋਸਨੀ ਵਿੱਚ ਅਪਣੀ ਮੰਜਲ ਤਹਿ ਕਰਦੀਆਂ ਹਨ ਅਤੇ ਕੋਮ ਦੇ ਸਹੀਦਾਂ ਦੀ ਲੜੀ ਵਿੱਚ ਇਕ ਨਾਮ ਸਨਦੀਪ ਸਿੰਘ (ਦੀਪ ਸਿੱਧੂ) ਦਾ ਹੈ। ਇਸ ਮੌਕੇ ਤੇ ਜੱਥੇ: ਨਿਮਾਣਾ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਪਰਮਾਣ ਪੱਤਰ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਰੰਗੀਆਂ, ਗੁਰਦਾਸ ਸਿੰਘ ਅਤੇ ਗੁਰਦੀਪ ਸਿੰਘ ਨੇ ਦਸਿਆ ਕਿ ਕੈਂਪ ਦੌਰਾਨ 103 ਬਲੱਡ ਯੂਨਿਟ ਗੁਰਦੇਵ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜਾਂ ਨੂੰ ਨਿਸਕਾਮ ਰੂਪ ਵਿਚ ਲੈਕੇ ਦਿਤਾ ਜਾਵੇਗਾ। ਇਸ ਮੌਕੇ ਤੇ ਚੇਅਰਮੈਨ ਪਰਮਿੰਦਰ ਸਿੰਘ ਰੰਗੀਆ, ਗੁਰਦਾਸ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਲਾਡੀ ਰੰਗੀਆ, ਜਗਦੀਪ ਸਿੰਘ, ਸੁਰਜੀਤ ਸਿੰਘ, ਜੱਗਾ ਕਨੇਡਾ, ਲੱਕੀ ਡੇਹਲੋਂ, ਦੇਬੀ ਰੰਗੀਆਂ, ਸੁੱਖਾ ਰੰਗੀਆ, ਜਸਵਿੰਦਰ ਸਿੰਘ ਰੰਗੀਆ, ਪ੍ਰਭਜੋਤ ਰੰਗੀਆ, ਰਘਬੀਰ ਸਿੰਘ,ਰਾਣਾ ਸਿੰਘ ਫੁਲਾਂਵਾਲ ਹਾਜਰ ਸਨ।