
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਪਾਰਟੀ ਵੱਲੋਂ “ਵੋਟ ਬਚਾਓ ਦੇਸ਼ ਬਚਾਓ” ਮੁਹਿੰਮ ਦੀ ਸ਼ੁਰੂਆਤ ਅੱਜ ਬੰਗਾ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਕੀਤੀ ਗਈ। ਇਸ ਮੌਕੇ ਉਨਾਂ ਵਿਸਤਾਰ ਵਿੱਚ ਦੱਸਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਨੇ ਭਾਰਤ ਚੋਣ ਕਮਿਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਜਾਅਲੀ ਵੋਟਾਂ ਦੇ ਵਿਰੁੱਧ ਵੋਟ ਬਚਾਓ ਦੇਸ਼ ਬਚਾਓ ਦੀ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਉਹ ਆਪਣੇ ਸਾਥੀਆਂ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਸੀਨੀਅਰ ਆਗੂ ਕਮਲਜੀਤ ਬੰਗਾ ਦੇ ਦਫ਼ਤਰ ਪਹੁੰਚੇ। ਇਸ ਮੁਹਿੰਮ ਵਿੱਚ ਉਨ੍ਹਾਂ ਕਾਂਗਰਸ ਪਾਰਟੀ ਦੇ B.L.A ਨੂੰ ਆਪਣੀ ਡਿਊਟੀ ਨਿਭਾਉਣ ਲਈ ਸ਼ਲਾਘਾ ਕੀਤੀ ਗਈ ਅਤੇ ਭਾਜਪਾ ਸਰਕਾਰ ਜੋ ਵੋਟ ਚੋਰੀ ਕਰ ਰਹੀ ਹੈ ਉਸ ਖਿਲਾਫ ਇੱਕਜੁੱਟ ਹੋਕੇ ਸੰਘਰਸ਼ ਜਾਰੀ ਰੱਖਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ। ਅਜੇ ਮੰਗੂਪੁਰ ਨੇ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅੰਦਰ ਕਾਂਗਰਸ ਪਾਰਟੀ ਦਾ ਹਰ ਇੱਕ ਵਰਕਰ ਪਾਰਟੀ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਘਰ ਘਰ ਜਾਕੇ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਲੋਕਾਂ ਦੇ ਦਿਲਾਂ ਵਿੱਚ ਪਿਆਰ ਅਤੇ ਵਿਸ਼ਵਾਸ ਵੱਧ ਰਿਹਾ ਕਿਉਂਕਿ ਲੋਕ ਹੁਣ ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਦਿਲਾਸੇ ਅਤੇ ਬਨਾਵਟੀ ਚਿਹਰੇ ਤੋਂ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ। ਅਜੇ ਮੰਗੂਪੁਰ ਨੇ ਕਿਹਾ ਕਿ ਭਵਿੱਖ ਵਿੱਚ ਕਾਂਗਰਸ ਪਾਰਟੀ ਪੰਜਾਬ ਵਿੱਚ ਪਹਿਲੀ ਪਸੰਦ ਵੱਜੋਂ ਉਭੱਰ ਕੇ ਆਵੇਗੀ।
ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਬਲਾਕ ਕਾਂਗਰਸ ਕਮੇਟੀ ਬੰਗਾ ਪ੍ਰਧਾਨ ਕੁਲਵਰਨ ਸਿੰਘ, ਸਾਬਕਾ ਪ੍ਰਧਾਨ ਹਰਭਜਨ ਸਿੰਘ ਭਰੋਲੀ, ਹੁਸ਼ਨ ਸਿੰਘ ਘੁੰਮਣ, ਰਾਕੇਸ਼ ਕਰਨਾਣਾ, ਸਾਬਕਾ ਵਾਈਸ਼ ਚੇਅਰਮੈਨ ਨੀਲਮ ਸ਼ਰਮਾ ਮੰਢਾਲੀ, ਸਰਪੰਚ ਜੋਗਾ ਸਿੰਘ ਕੰਗਰੋੜ, ਅਰੁਣ ਘਈ, ਸੋਹਨ ਲਾਲ ਲਾਲੀ, ਸੀਤਲ ਰਾਮ ਬਾਲੀ, ਰਾਜ਼ ਕੁਮਾਰ ਢੰਦੂੰਹਾ, ਗੀਤਾ ਘਈ, ਰਾਜਵਿੰਦਰ ਲੰਬੜਦਾਰ, ਬੀਰਾ ਗੋਸ਼ਲ, ਰਾਮ ਸਿੰਘ ਸਾਬਕਾ ਸਰਪੰਚ, ਦਰਬਜੀਤ ਸਿੰਘ ਪੂੰਨੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਸਵਿੰਦਰ ਮੰਟੂ ਫਰਾਲਾ, ਡਾ ਬਖਸ਼ੀਸ਼ ਸਿੰਘ, ਬਿੱਲਾ ਗਿੱਲ, ਗੋਪੀ ਗਿੱਲ, ਰਾਜ ਕੁਮਾਰ ਢੰਰੂੰਹਾ, ਹਰਨੇਕ ਰਾਮ ਸਰਪੰਚ ਭਰੋਲੀ, ਸ਼ੂਰਿੰਦਰ ਪਾਲ ਸਰਪੰਚ ਜੰਡਿਆਲੀ, ਲੱਕੀ ਪੰਚ ਜੰਡਿਆਲੀ, ਪ੍ਰੇਮ ਸਿੰਘ ਜੰਡਿਆਲੀ, ਗੁਰਦੀਪ ਸਿੰਘ ਜੰਡਿਆਲਾ, ਬਗੀਚਾ ਰਾਮ ਲਾਦੀਆਂ, ਬਿੱਟੂ ਬੰਗਾ ਘੁੰਮਣ, ਮਾ ਸੁਰਿੰਦਰ ਕੁਮਾਰ, ਪ੍ਰਿੰਸ ਅਸ਼ੀਸ਼ ਸਾਜ਼ਨ ਆਦਿ ਵੀ ਹਾਜ਼ਰ ਸਨ।