ਇਤਿਹਾਸਕ ਹੋਵੇਗੀ 8 ਅਪ੍ਰੈਲ ਨੂੰ ਚੂਹੜਵਾਲੀ ਤੋਂ ਚਲਣ ਵਾਲੀ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ : ਸੰਤ ਨਿਰਮਲ ਦਾਸ ਬਾਬੇ ਜੋੜੇ

Share and Enjoy !

Shares

ਹੁਸ਼ਿਆਰਪੁਰ (ਤਰਸੇਮ ਦੀਵਾਨਾ) : 8 ਅਪ੍ਰੈਲ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ) ਚੂਹੜਵਾਲੀ ਤੋਂ ਹਰਿਦੁਆਰ ਲਈ ਚੱਲਣ ਵਾਲੀ ਮਹਾਨ ਬੇਗਮਪੁਰਾ ਦਮੜੀ ਯਾਤਰਾ ਇਤਿਹਾਸਕ ਹੋਵੇਗੀ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੰਤ ਨਿਰਮਲ ਦਾਸ ਬਾਬੇ ਜੋੜੇ ਨੇ ਡੇਰਾ ਸੰਤ ਮਧੁਸੂਦਨ ਦਾਸ ਖਾਨਪੁਰ ਵਿਖੇ ਸੰਤ ਕਿਰਪਾਲ ਦਾਸ ਭਾਰਟਾ, ਸੰਤ ਸੰਤੋਖ ਦਾਸ, ਸੰਤ ਮਨਜੀਤ ਦਾਸ ਚਲੇਟ (ਹਿਮਾਚਲ) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਬਿਨਾਂ ਕਿਸੇ ਡਰ ਤੋਂ ਸ਼ਰਧਾ,ਪ੍ਰੇਮ ਭਾਵਨਾ ਨਾਲ ਯਾਤਰਾ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨ। ਉਨਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 10 ਅਪ੍ਰੈਲ ਨੂੰ ਹਰਿਦੁਆਰ (ਉੱਤਰਾਖੰਡ) ਵਿਖੇ ਬੜੀ ਸ਼ਰਧਾ ਨਾਲ ਮਨਾਏ ਜਾਣਗੇ। ਇਸੇ ਪ੍ਰੋਗਰਾਮ ਤਹਿਤ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ (ਰਜਿ.) ਚੂਹੜਵਾਲੀ ਤੋਂ ਹਰਿਦੁਆਰ ਲਈ 8 ਅਪ੍ਰੈਲ ਨੂੰ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋ ਕੇ ਹਰਿਦੁਆਰ ਹਰਿ ਕੀ ਪਉੜੀ ਪਹੁੰਚੇਗੀ। ਉਨਾਂ ਦੱਸਿਆ ਕਿ ਯਾਤਰਾ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਵੱਖ ਵੱਖ ਡੇਰਿਆਂ ਤੋਂ ਬੱਸਾਂ, ਗੱਡੀਆਂ ਰਾਹੀਂ ਚੂਹੜਵਾਲੀ ਪਹੁੰਚਨਗੀਆਂ ਅਤੇ ਅਰਦਾਸ ਤੋਂ ਉਪਰੰਤ ਹਰਿਦੁਆਰ ਲਈ ਯਾਤਰਾ ਆਰੰਭ ਹੋਵੇਗੀ। ਇਸ ਸਮੇਂ ਸੰਤ ਕਿਰਪਾਲ ਦਾਸ ਭਾਰਟਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੁੰਮ ਹੁਮਾ ਕੇ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ। ਓਨਾ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਅਤੇ ਸ਼ੰਘਰਸ਼ਮਈ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਸੁਸਾਇਟੀ ਵਲੋਂ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਸਤਿਗੁਰੂ ਰਵਿਦਾਸ ਜੀ ਦਾ ਦਰਸਾਇਆ ਬੇਗਮਪੁਰਾ ਵਸਾਉਣ ਲਈ ਕੌਮ ਦਾ ਹਰ ਬੱਚਾ ਸਿੱਖਿਅਤ ਹੋਣਾ ਚਾਹੀਦਾ ਹੈ।

About Post Author

Share and Enjoy !

Shares

Leave a Reply

Your email address will not be published.