ਆ ਗਈਆਂ ਗਰਮੀਆਂ,
ਇਸ ਗੱਲ ਦਾ ਖਿਆਲ ਰੱਖਣਾ।
ਪਾਣੀ ਨਾਲ ਭਰ ਕੇ,
ਛੱਤ ਤੇ ਕੋਈ ਭਾਂਡਾ ਥਾਲ ਰੱਖਣਾ।
ਸਾਡੇ ਵਾਂਗ ਇਨਾਂ ਵਿੱਚ ਵੀ ਆਤਮਾ
ਥੋੜੇ ਬਹੁਤੇ ਦਾਣੇ ਤੇ ਦਾਲ ਰੱਖਣਾ।
ਜਿਵੇਂ ਪਾਲਦੇ ਅਸੀਂ ਬੱਚੇ ਆਪਣੇ
ਇਹਨਾਂ ਪੰਛੀਆਂ ਨੂੰ ਪਾਲ ਰੱਖਣਾ।
ਆ ਗਈਆਂ ਗਰਮੀਆਂ,
ਇਸ ਗੱਲ ਦਾ ਖਿਆਲ ਰੱਖਣਾ।

– ਲੇਖਕ ਕਰਮਾ ਭੱਟੀ
ਫਤਿਹਪੁਰ
ਮੋਬਾਈਲ +919463013900