ਜ਼ਿਲਾ ਸਿੱਖਿਆ ਅਧਿਕਾਰੀਆਂ ਨੇ ਅੱਵਲ ਆਉਣ ਵਾਲੀਆਂ ਵਿਦਿਆਰਥਣਾਂ ਦਾ ਕੀਤਾ ਘਰ ਪੁੱਜ ਕੇ ਸਨਮਾਨ

Share and Enjoy !

Shares


(ਗੁਰਵਿੰਦਰ ਸਿੰਘ ਚਹਿਲ) ਹੀਰੋੰ ਖੁਰਦ। ਸੂਬੇ ਭਰ ਵਿੱਚੋਂ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਨਾਮਣਾ ਖੱਟਣ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ ਦੀਆਂ ਵਿਦਿਆਰਥਣ ਅਰਸ਼ਪ੍ਰਰੀਤ ਕੌਰ (497/500) ਜਿਸ ਨੇ ਕਿ ਸੂਬੇ ਭਰ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਨਵਨਿੰਦਰ ਕੌਰ ਪੁੱਤਰੀ ਸ਼ਿੰਗਾਰਾ ਸਿੰਘ (493/500) ਜਿਸ ਨੇ ਜ਼ਿਲੇ ਭਰ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਮੈਰਿਟ ਲਿਸਟ ਵਿਚ ਨਾਂ ਦਰਜ ਕਰਵਾਇਆ ਹੈ ,ਦਾ ਜ਼ਿਲਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ/ਐਲੀਮੈਂਟਰੀ) ਸੰਜੀਵ ਕੁਮਾਰ ਗੋਇਲ,ਡਿਪਟੀ ਡੀਈਓ ਗੁਰਲਾਭ ਸਿੰਘ, ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪੋ੍ਗਰਾਮ ਅਫਸਰ ਸੰਦੀਪ ਘੰਡ ਨੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਸਕੂਲ ਇੰਚਾਰਜ ਰਾਜੇਸ਼ ਕੁਮਾਰ,ਮੱਖਣ ਸਿੰਘ,ਇੰਦਰਜੀਤ ਸਿੰਘ ਯੋਧਾ,ਮੈਡਮ ਜਸਵੀਰ ਕੌਰ ਆਦਿ ਮੌਜੂਦ ਸਨ।ਇਸ ਮੌਕੇ ਗੱਲਬਾਤ ਕਰਦਿਆਂ ਡੀਈਓ ਸੰਜੀਵ ਕੁਮਾਰ ਅਤੇ ਡਿਪਟੀ ਡੀਈਓ ਗੁਰਲਾਭ ਸਿੰਘ ਨੇ ਕਿਹਾ ਕਿ ਉਕਤ ਬੱਚੀਆਂ ਸਿੱਖਿਆ ਵਿਭਾਗ ਦੇ ਹੀਰੇ ਹਨ।ਉਨਾਂ ਬੱਚੀਆਂ ਦੇ ਮਾਪਿਆਂ,ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੂੰ ਉਨਾਂ ਦੀ ਪ੍ਰਾਪਤੀ ਤੇ ਵਧਾਈ ਵੀ ਦਿੱਤੀ।ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਅਰਸ਼ਪ੍ਰੀਤ ਕੌਰ ਹੋਰੀਂ ਛੇ ਭੈਣਾਂ ਹੀ ਹਨ ਜਦਕਿ ਅਰਸ਼ਪ੍ਰੀਤ ਕੌਰ ਸਭ ਤੋਂ ਛੋਟੀ ਹੈ ਜਦਕਿ ਨਵਨਿੰਦਰ ਕੌਰ ਹੋਰੀਂ ਵੀ ਦੋ ਭੈਣਾਂ ਹੀ ਹਨ।

About Post Author

Share and Enjoy !

Shares

Leave a Reply

Your email address will not be published.