ਹੈਲੀ ਸਾਦੀਹਰੀ ਖੇਡੇਂਗਾ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ

Share and Enjoy !

Shares

– ਕੁਲਦੀਪ ਸਿੰਘ ਬਾਸੀ ਭਲਵਾਨ ਦੀ ਬਦੌਲਤ ਮਿਲਿਆ ਵੀਜਾ

(ਸਤਪਾਲ ਖਡਿਆਲ) ਦਿੜਬਾ ਮੰਡੀ।

ਇਲਾਕੇ ਦੇ ਵੱਡੇ ਪਿੰਡ ਸਾਦੀਹਰੀ ਨਾਲ ਸਬੰਧਤ ਅੰਤਰਰਾਸਟਰੀ ਕਬੱਡੀ ਖਿਡਾਰੀ ਭੁਪਿੰਦਰ ਕੁਮਾਰ ਗਰਗ ਹੈਲੀ ਨੂੰ ਵੀ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਆਪਣੀ ਖੇਡ ਦੇ ਜੌਹਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਬੰਧਕ ਗੁਰਦੀਪ ਸਿੰਘ ਬਿੱਟੀ ਘੱਗਾ ਅਤੇ ਉੱਘੇ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਕਿਹਾ ਕਿ ਸ੍ ਕੁਲਦੀਪ ਸਿੰਘ ਬਾਸੀ ਭਲਵਾਨ ਜੋ ਪਿਛਲੇ ਕਈ ਦਹਾਕਿਆਂ ਤੋਂ ਕਬੱਡੀ ਅਤੇ ਕੁਸ਼ਤੀ ਨੂੰ ਸਮਾਂਤਰ ਪ੍ਮੋਟ ਕਰ ਰਹੇ ਹਨ ਉਨਾਂ ਨੇ ਹੈਲੀ ਸਾਦੀਹਰੀ ਨੂੰ ਅਸਟ੍ਰੇਲੀਆ ਬੁਲਾਇਆ ਹੈ। ਜੋ ਕਿ ਆਉਣ ਵਾਲੇ ਦਿਨਾਂ ਵਿੱਚ ਅਸਟ੍ਰੇਲੀਆ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਦੇ ਜੌਹਰ ਦਿਖਾਵੇਗਾ।

ਇਸ ਮੌਕੇ ਹੈਲੀ ਸਾਦੀਹਰੀ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਮਲੇਸੀਆ ਤੇ ਯੂਰਪ ਦੇ ਖੇਡ ਮੈਦਾਨਾਂ ਵਿੱਚ ਵੀ ਕਬੱਡੀ ਖੇਡ ਚੁੱਕਿਆ ਹੈ। ਉਨਾਂ ਕੁਲਦੀਪ ਸਿੰਘ ਬਾਸੀ ਭਲਵਾਨ, ਹਰਦੀਪ ਸਿੰਘ ਬਾਸੀ ਅਸਟ੍ਰੇਲੀਆ, ਬਿੱਟੀ ਘੱਗਾ ਅਤੇ ਸਤਪਾਲ ਮਾਹੀ ਦਾ ਵਿਸੇਸ ਧੰਨਵਾਦ ਕੀਤਾ।

ਇਸ ਮੌਕੇ ਬਾਬਾ ਵਿਦਿਆ ਨੰਦ ਗਿਰੀ ਜੀ, ਸੰਦੀਪ ਕੁਮਾਰ, ਸਰਬਜੀਤ ਸਿੰਘ ਪ੍ਧਾਨ, , ਪੀ੍ਤ ਪ੍ਧਾਨ, ਕਮਲ ਸਿੰਘ, ਬੇਅੰਤ ਸਿੰਘ, ਹਰਪਾਲ ਸ਼ਰਮਾਂ, ਮੰਗੂ, ਜਸਨਪੀ੍ਤ ਸਿੰਘ ਕਲੱਬ ਚੇਅਰਮੈਨ, ਤਰਸੇਮ ਸਿੰਘ ਕਲੱਬ ਪ੍ਧਾਨ, ਟੇਕ ਚੰਦ ਕਲੱਬ ਖਜਾਨਚੀ, ਸੰਦੀਪ ਸਿੰਘ, ਬੱਬੁ ਸਿੰਘ ਨੇ ਹੈਲੀ ਨੂੰ ਵਧਾਈ ਦਿੰਦਿਆਂ ਖੁਸੀ ਦਾ ਪ੍ਰਗਟਾਵਾ ਕੀਤਾ।

 

About Post Author

Share and Enjoy !

Shares

Leave a Reply

Your email address will not be published.