ਹੁਣ ਬਹੁਤ ਜਲਦ ਮਿਲਣਗੇ ਜਰੂਰਤਮੰਦ ਪਰਿਵਾਰਾਂ ਨੂੰ ਕੱਚੇ ਮਕਾਨਾਂ ਦੇ ਪੈਸੇ – ਵਿਧਾਇਕ ਕੁਲਵੰਤ ਸਿੰਘ ਬਾਜੀਗਰ

Share and Enjoy !

Shares

(ਲਵਪ੍ਰੀਤ ਬਣਵਾਲਾ) ਸਤਰਾਣਾ।
ਹਲਕਾ ਸੁਤਰਾਣਾ ਅੰਦਰ ਵੱਸਦੇ ਜਰੂਰਤ ਮੰਦ ਪਰਿਵਾਰਾਂ ਜਿਹਨਾਂ ਦੀ ਅਜੇ ਤੱਕ ਕਿਸੇ ਸਰਕਾਰ ਨੇ ਸਾਰ ਨਹੀਂ ਲਈ l ਜਿਹਨਾਂ ਦੀਆਂ ਛੱਤਾਂ ਅੱਜ ਵੀ ਕੱਚੀਆਂ ਹਨ l ਉਹਨਾਂ ਲੋੜਵੰਦ ਪਰਿਵਾਰਾਂ ਨੂੰ ਜਲਦ ਪੱਕੇ ਮਕਾਨ ਮੁਹਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਲਗਭਗ 13 ਹਜ਼ਾਰ ਦੇ ਕਰੀਬ ਪਰਿਵਾਰਾਂ ਦੀ ਲਿਸਟ ਜਾਰੀ ਕੀਤੀ ਹੈ l ਜਿਹਨਾਂ ਦਾ ਜਲਦ ਹੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਰਦਰਸ਼ੀ ਢੰਗ ਨਾਲ ਕੰਮ ਸੁਰੂ ਕਰਵਾਇਆ ਜਾਵੇਗਾ ਤਾਂ ਜੋ ਹਲਕਾ ਸਤਰਾਣਾ ਵਿੱਚ ਕੋਈ ਵੀ ਪਰਿਵਾਰ ਬਿਨਾਂ ਛੱਤ ਤੋਂ ਨਾ ਰਹੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਹਲਕਾ ਸੁਤਰਾਣਾ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਵੱਡੀ ਗਿਣਤੀ ਵਿੱਚ ਹਨ l ਜਿਨ੍ਹਾਂ ਵਿੱਚ ਬਹੁਤੇ ਪਰਿਵਾਰਾਂ ਦੇ ਹਾਲਾਤ ਕਾਫ਼ੀ ਤਰਸਯੋਗ ਹਾਲਤ ਵਿੱਚ ਹਨ l ਅਤੇ ਇਹ ਪਰਿਵਾਰ ਆਪਣੇ ਪੱਧਰ ਤੇ ਪੱਕੇ ਮਕਾਨ ਬਣਾਉਣ ਤੋਂ ਅਸਮਰੱਥ ਹਨ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਗੱਲਬਾਤ ਦੌਰਾਨ ਅਧਿਆਕਾਰੀਆਂ ਨੂੰ ਕਿਹਾ ਹੈ ਕਿ ਹਲਕਾ ਸੁਤਰਾਣਾ ਦੇ ਪਿੰਡਾਂ ਵਿੱਚ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਮਿਲਣਾ ਚਾਹੀਦਾ ਹੈ ਅਤੇ ਕਿਸੇ ਵੀ ਲੋੜਵੰਦ ਪਰਿਵਾਰ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ ਹਲਕਾ ਸਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੱਚੇ ਮਕਾਨਾਂ ਦਾ ਪੈਸਾ ਪੂਰੀ ਪਾਰਦਰਸ਼ੀ ਤਰੀਕੇ ਨਾਲ ਮਕਾਨ ਬਣਾਉਣ ਲਈ ਹੀ ਵਰਤਣ ਤਾਂ ਜੋ ਉਹਨਾਂ ਨੂੰ ਇਸ ਸਕੀਮ ਦਾ ਪੂਰਾ ਲਾਭ ਮਿਲ ਸਕੇ ।

About Post Author

Share and Enjoy !

Shares

Leave a Reply

Your email address will not be published.