ਹਲਕਾ ਵਿਧਾਇਕ ਨੇ ਸੂਬੇ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਲੋਕਾਂ ਨੂੰ ਰਹੀਆਂ ਸਮੱਸਿਆ ਦਾ ਉਠਾਇਆ ਮੁੱਦਾ

Share and Enjoy !

Shares

(ਕਿ੍ਰਸ਼ਨ ਗਰਗ) ਭਵਾਨੀਗੜ। ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਅੱਜ ਵਿਧਾਨ ਸਭਾ ਅੰਦਰ ਸੂਬੇ ਅੰਦਰ ਪਟਵਾਰੀਆਂ ਦੀਆਂ ਖਾਲੀ ਪਈਆਂ ਅਸ਼ਾਮੀਆਂ ਕਾਰਨ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਮੁੱਦਾ ਜੋਰ ਸ਼ੋਰ ਨਾਲ ਉਠਾਇਆ। ਹਲਕਾ ਵਿਧਾਇਕ ਨੇ ਕਿਹਾ ਕਿ ਵਿਧਾਨ ਸਭਾ ਅੰਦਰ ਇਸ ਮੁੱਦੇ ’ਤੇ ਚਰਚਾ ਕਰਦਿਆਂ ਕਿਹਾ ਕਿ ਸੂਬੇ ਅੰਦਰ ਪਿਛਲੇ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਜਿਥੇ ਆਮ ਲੋਕਾਂ ਨੂੰ ਆਪਣੇ ਕੰਮਾਂ ਲਈ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪਟਵਾਰੀਆਂ ਦੀ ਕਮੀ ਕਾਰਨ ਸਰਕਲ ਖਾਲੀ ਪਏ ਹੋਣ ਕਾਰਨ ਸਰਕਾਰ ਵੱਲੋਂ ਗਰੀਬ ਪਰਿਵਰਾਂ ਦੀਆਂ ਲੜਕੀਆਂ ਲਈ ਚਲਾਈ ਸ਼ਗਨ ਸਕੀਮ ਦੀਆਂ ਲਾਭਪਾਤਰੀ ਲੜਕੀਆਂ ਦੇ ਪਰਿਵਾਰ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਗਏ ਹਨ। ਉਨਾਂ ਕਿਹਾ ਕਿ ਪਟਵਾਰੀ ਵੱਲੋਂ ਤਸ਼ਦੀਕ ਕਰਕੇ ਦੇਣ ਤੋਂ ਬਾਅਦ ਹੀ ਸਰਕਾਰ ਵੱਲੋਂ ਲੜਕੀਆਂ ਨੂੰ ਸ਼ਗਨ ਸਕੀਮ ਦੀ ਰਾਸ਼ੀ ਜਾਰੀ ਕੀਤੀ ਜਾਂਦੀ ਸੀ। ਉਨਾਂ ਮੌਜੂਦਾ ਆਪਣੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਸੂਬੇ ਅੰਦਰ ਖਾਲੀ ਪਏ ਸਰਕਲਾਂ ਉਪਰ ਪਟਵਾਰੀਆਂ ਦੀ ਭਰਤੀ ਕੀਤੀ ਜਾਵੇ ਤੇ ਇਸ ਸਕੀਮ ਤੋਂ ਵਾਂਝੇ ਪਰਿਵਾਰਾਂ ਨੂੰ ਇਹ ਰਾਸ਼ੀ ਜਾਰੀ ਕੀਤੀ ਜਾਵੇ। ਇਥੇ ਇਹ ਖਾਸ਼ ਜਿਕਰਯੋਗ ਹੈ ਕਿ ਸੂਬੇ ਅੰਦਰ ਪਟਵਾਰੀਆਂ ਦੀਆਂ ਕੁੱਲ ਅਸਾਮੀਆਂ 4716 ਹਨ ਤੇ ਸਿਰਫ 1695 ਸਰਕਲਾਂ ਉਪਰ ਹੀ ਪਟਵਾਰੀ ਹੋਣ ਕਾਰਨ ਪਿਛਲੇ ਇਕ ਸਾਲ ਤੋਂ ਸੂਬੇ ਅੰਦਰ 3021 ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰਕੇ ਇਕ ਪਟਵਾਰੀ ਨੂੰ ਆਪਣੇ ਸਰਕਲ ਦੇ ਨਾਲ ਨਾਲ 4 ਤੋਂ 5 ਵਾਧੂ ਸਰਕਲਾਂ ਦਾ ਕੰਮ ਕਰਨਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਕਈ ਵਾਰ ਪਟਵਾਰੀਆਂ ਵੱਲੋਂ ਵਾਧੂ ਸਰਕਲਾਂ ਦਾ ਕੰਮ ਨਾ ਕਰਨ ਦੀ ਸਰਕਾਰ ਨੂੰ ਕੋਰੀ ਨਾਂਹ ਕਰਨ ਦੇ ਨਾਲ ਨਾਲ ਸਮੂਹਿਕ ਛੂੱਟੀ ਰਾਹੀ ਹੜਤਾਲ ਕਰਕੇ ਸੰਘਰਸ਼ ਵੀ ਕੀਤਾ ਗਿਆ ਹੈ।

About Post Author

Share and Enjoy !

Shares

Leave a Reply

Your email address will not be published.