ਲਹਿਰਾਗਾਗਾ (ਜਗਸੀਰ ਲੌਂਗੋਵਾਲ) : ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸਥਾਪਤ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੀ ਸਮੁੱਚੀ ਟੀਮ ਵੱਲੋਂ ਸਮੇਂ ਸਮੇਂ ਤੇ ਪੰਜਾਬੀ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਦੀ ਅਗਵਾਈ ਹੇਠ ਹੁਣ ਤੱਕ 160 ਦੇ ਕਰੀਬ ਗਾਇਕ ਅਤੇ ਗੀਤਕਾਰਾ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿਚ ਸ਼ਾਮਲ ਗਾਇਕ ਲਾਭ ਹੀਰਾ, ਸ਼ਿੰਗਾਰਾ ਚਹਿਲ, ਮਰਹੂਮ ਗੀਤਕਾਰ ਬਾਪੂ ਦੇਵ ਥਰੀਕਿਆਂ ਵਾਲਾ, ਸੂਫੀ ਗਾਇਕ ਵਿੱਕੀ ਬਾਦਸ਼ਾਹ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਗੁਰਬਖਸ਼ ਸ਼ੌਕੀ, ਫਿਰੋਜ ਖਾਨ, ਮਾਸਟਰ ਸਲੀਮ, ਸਰਦਾਰ ਅਲੀ, ਗਿੱਲ ਅਕੋਈ ਵਾਲਾ, ਬਿੱਕਰ ਬੈਚੇਨ ਰੇਤਗੜ, ਤੀਰਥ ਸ਼ਰਮਾ, ਰਮੇਸ਼ ਬਰੇਟਾ, ਕਰਮਰਾਜ ਕਰਮਾਂ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ ਹੈ । ਅੱਜ ਪਿੰਡ ਡਸਕਾ ਦੀ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸ਼ਾਬੂ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿਚ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਅਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਅਸ਼ੋਕ ਮਸਤੀ ਦੀ ਅਗਵਾਈ ਹੇਠ ਮੰਚ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਮੰਚ ਵੱਲੋਂ ਨਸ਼ਿਆਂ, ਹਥਿਆਰਾਂ ਅਤੇ ਨੰਗੇਜਵਾਦ ਗਾਇਕੀ ਨੂੰ ਪ੍ਰਮੋਟ ਕਰਨ ਵਾਲੇ ਗੀਤਕਾਰਾ ਅਤੇ ਕਲਾਕਾਰਾਂ ਦਾ ਵਿਰੋਧ ਵੀ ਕੀਤਾ ਜਾਦਾ ਹੈ ਇਸ ਕਰਕੇ ਅਸੀਂ ਸਨਮਾਨ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ । ਇਸ ਮੌਕੇ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਅਤੇ ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਮੇਲਾ ਕਰਵਾਉਣ ਵਾਲੀ ਕਮੇਟੀ ਦਾ ਧੰਨਵਾਦ ਕੀਤਾ ਇਸ ਮੌਕੇ ਗਾਇਕ ਮੇਘਾ ਮਾਣਕ, ਮੰਗਲ ਮੰਗੀ ਯਮਲਾ, ਕੁਲਦੀਪ ਕੰਠ, ਜਗਦੀਸ਼ ਦੀਸ਼ਾ, ਜੋਗਾ ਡਸਕਾ, ਨੱਛਤਰ ਚੰਗਾਲੀਵਾਲਾ, ਮਨਜੀਤ ਸ਼ਰਮਾ ਜੇਈ, ਗੁਰਮੀਤ ਲਹਿਰਾਂ ਕੁਲਦੀਪ ਚੋਬਰ ਆਦਿ ਗਾਇਕ ਅਤੇ ਗੀਤਕਾਰ ਹਾਜ਼ਰ ਸਨ ।