
(ਤਰਸੇਮ ਦੀਵਾਨਾ) ਹੁਸ਼ਿਆਰਪੁਰ। ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਤੋਂ ਡਿਪਾਰਟਮੈਂਟ ਆਫ ਐਜੁਕੇਸ਼ਨ ਦੇ ਪ੍ਰੋ: ਅਨਮੋਲਪ੍ਰੀਤ ਸਿੰਘ, ਪੋ੍: ਰਾਜਵੀਰ ਕੌਰ ਦੇ ਨਾਲ 60 ਵਿਦਿਆਰਥੀਆਂ ਨੇ ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਟ੍ਰੇਨਿੰਗ ਇੰਸਟੀਚਿਊਟ ਜਹਾਨ ਖੇਲਾਂ , ਹੁਸ਼ਿਆਰਪੁਰ ਦਾ ਦੌਰਾ ਕੀਤਾ। ਬੀ.ਐਡ ਦੇ ਵਿਦਿਆਰਥੀ ਸਪੈਸ਼ਲ ਸਟੂਡੈਂਟਸ ਨਾਲ ਰੁਬਰੂ ਹੋਏ , ਉਨਾਂ ਨੂੰ ਪੜਾਉਣ ਦੀਆਂ ਤਕਨੀਕਾਂਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਕਲਾਸਾਂ ਦੀ ਵੰਡ ਦੀ ਜਾਣਕਾਰੀ ਲਈ। ਆਸ਼ਾਦੀਪ ਵੈਲਫੇਅਰ ਸੁਸਾਇਅੀ ਦੇ ਸਾਬਕਾ ਪ੍ਰਧਾਨ . ਮਲਕੀਤ ਸਿੰਘ ਮਹੇਰੂ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਜ਼ ਦਾ ਸਵਾਗਤ ਕੀਤਾ। ਸਕੱਤਰ ਸ. ਹਰਬੰਸ ਸਿੰਘ ਨੇ ਸਕੂਲ ਦੀਆ ਗਤੀਵਿਧੀਆਂ ਅਤੇ ਸਕੂਲ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ ਨੇ ਡਿਪਲੋਮਾ ਇਨ ਸਪੈਸ਼ਲ ਐਜੁਕੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸਪੈਸ਼ਲ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਬੀ.ਐਡ. ਵਿਦਿਆਰਥੀਆਂ ਨੇ ਸਪੈਸ਼ਲ ਸਕੂਲ ਦੇ ਦੌਰੇ ਦੇ ਤਜੁਰਬੇ ਸਾਰਿਆਂ ਨਾਲ ਸ਼ੇਅਰ ਕੀਤੇ। ਬਾਅਦ ਵਿੱਚ ਬੱਚਿਆਂ ਲਈ ਰਿਫਰੈਸ਼ਮੈਂਟ ਵੀ ਵੰਡੀ ਗਈ। ਇਸ ਮੌਕੇ ਤੇ ਹਰਮੇਸ਼ ਤਲਵਾੜ, ਰਾਮ ਆਸਰਾ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।