ਸੰਤ ਬਾਬਾ ਉਂਕਾਰ ਨਾਥ ਸੀਨੀਅਰ ਸਕੈਂਡਰੀ ਸਕੂਲ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ

Share and Enjoy !

Shares

(ਗੁਰਦੀਪ ਸਿੰਘ ਹੋਠੀ) ਜਲੰਧਰ।
ਪਿੰਡ ਕਾਲਾ ਬਾਹੀਆਂ ਦੇ ਸੰਤ ਬਾਬਾ ਉੰਕਾਰ ਨਾਥ ਸੀਨੀਅਰ ਸਕੈਂਡਰੀ ਸਕੂਲ ਵਿਖੇ ਵਾਤਾਵਰਨ ਨੂੰ ਸੁੱਧ ਬਣਾਉਣ ਲਈ ਪਿੰਡ ਦੀ ਸਮੂਹ ਪੰਚਾਇਤ ਤੇ ਜੰਲਧਰ ਦੇ ਜੀਓਜੀ ਨੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮਹਿੰਮ ਸੁਰੂ ਕਰ ਦਿਤੀ ਹੈ। ਬੂਟੇ ਲਾਉਣ ਉਪਰੰਤ ਪਿ੍ਰੰਸੀਪਲ ਦੇਵ ਕੁਮਾਰ ਮਾਹੀ ਨੇ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਇਨਾਂ ਦੀ ਸੰਭਾਲ ਕਰਨਾ ਵੀ ਆਪਣਾ ਹੀ ਫਰਜ਼ ਹੈ। ਬੂਟੇ ਲਗਾਉਣ ਨਾਲ ਹੀ ਸਾਰਿਆਂ ਨੂੰ ਸ਼ੁੱਧ ਹਵਾ/ਆਕਸੀਜਨ ਅਤੇ ਸਾਫ ਸੁਥਰਾ ਵਾਤਾਵਰਣ ਮਿਲੇਗਾ। ਉਨਾਂ ਨੇ ਕਿਹਾ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੁਰੱਖਿਅਤ ਬਣਾਉਣ ਲਈ ਵਾਤਾਵਰਣ ਦੀ ਸੰਭਾਲ ਲਈ ਸੰਭਵ ਯਤਨ ਦੀ ਲੋੜ ਹੈ। ਇਸ ਮੌਕੇ ਪੰਚਾਇਤ ਮੈਂਬਰ ਸਰਪੰਚ ਬੀਬੀ ਸੁਰਿੰਦਰ ਕੋਰ, ਸਾਬਕਾ ਸਰਪੰਚ ਸੁਖਦੇਵ ਸਿੰਘ, ਪਿ੍ਰੰਸੀਪਲ ਦੇਵ ਕੁਮਾਰ ਮਾਹੀ, ਮਾਸਟਰ ਗੇੰਦੀ ਰਾਮ, ਗੁਰਬਖਸ ਸਿੰਘ, ਜੰਲਧਰ ਦੇ ਸੁਪਰਵਾਈਜ਼ਰ ਸੁਰਿੰਦਰ ਕੁਮਾਰ, ਜੀਓਜੀ ਦਰਸ਼ਨ ਸਿੰਘ ਬਾਹੀਆਂ, ਜੀਓਜੀ ਰੇਸਮ ਸਿੰਘ, ਜੀਓਜੀ ਹੋਲਦਾਰ ਦੋਲਤ ਰਾਮ, ਜੀਓਜੀ ਗਿਆਨ ਚੰਦ, ਜੀਓਜੀ ਲਾਇਸ ਨੇਕ ਬੀਰ ਚੰਦ, ਸਕੂਲ ਸਟਾਫ ਸੁਮਨ, ਪੰਚ ਕਮਲਜੀਤ ਕੋਰ, ਨੀਤੀਕਾ, ਵੀਨਾ, ਜਸਵੀਰ ਕੋਰ, ਪਰਮਜੋਤ ਕੋਰ, ਮਧੂ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.