
ਜ਼ਿੰਦਗੀ ਵਿੱਚ ਮੁਸ਼ਕਲਾਂ ਦੀਆਂ ਧੱਜੀਆਂ ਉਡਾਉਣ ਦੀ ਹਿੰਮਤ ਉਹੀ ਇਨਸਾਨ ਕਰਦੇ ਹਨ ਜਿਨ੍ਹਾਂ ਦੀ ਸੋਚ ਕਠਿਨ ਤੋਂ ਕਠਿਨ ਔਖਿਆਈ ਨੂੰ ਵੀ ਮਾਤ ਪਾਉਣ ਦੀ ਹੋਵੇ ਅਜਿਹੇ ਮਿਹਨਤੀ ਤੇ ਦ੍ਰਿੜ੍ਹ ਇਰਾਦੇ ਵਾਲੇ ਕੁਝ ਹੀ ਇਨਸਾਨ ਹੁੰਦੇ ਹਨ ਜੋ ਆਪਣੇ ਦਮ ਤੇ ਆਪਣੀ ਮਿਹਨਤ ਆਪਣੇ ਦ੍ਰਿੜ ਇਰਾਦਿਆਂ ਨਾਲ ਇਕ ਵੱਖਰਾ ਮੁਕਾਮ ਹਾਸਲ ਕਰਦੇ ਹਨ। ਦਵਿੰਦਰ ਵਰਗੇ ਛੋਟੀ ਉਮਰ ਦੇ ਚੰਗੇ ਇਨਸਾਨ ਹੀ ਜੀਵਨ ਸ਼ੈਲੀ ਨੂੰ ਤਰੱਕੀਆਂ ਨਾਲ ਖ਼ੁਦ ਦਸਤਕ ਦਿੰਦੇ ਹਨ ਕਲਾਕਾਰੀ ਦੇ ਖੇਤਰ ਚ ਮਿਊਜ਼ਿਕ ਪੈਡ ਪਲੇਅਰ ਵਜੋਂ ਆਪਣੀ ਕਲਾ ਦੇ ਦਮ ਤੇ ਚੰਗਾ ਨਾਮ ਕਮਾਉਣ ਵਾਲੇ ਉਸ ਸ਼ਖਸ ਦਾ ਨਾਮ ਹੈ ਪੈਡ ਪਲੇਅਰ -ਦਵਿੰਦਰ ਸਿੰਘ, ਦਵਿੰਦਰ ਦਾ ਜਨਮ ਪਿੰਡ ਅਸ਼ਹੂਰ ਤਹਿਸੀਲ ਫਿਲੋਰ (ਜਲੰਧਰ) ਵਿੱਚ ਪਿਤਾ ਗੁਰਦੇਵ ਸਿੰਘ ਮਾਤਾ ਰਾਜਵਿੰਦਰ ਕੌਰ ਦੀ ਕੁੱਖੋਂ ਸੰਨ 2000 ਨੂੰ ਹੋਇਆ ਤੇ ਉਸਨੇ ਆਪਣੀ ਪੜਾਈ ਨਿਊ ਸਲਵਾਨ ਪਬਲਿਕ ਸਕੂਲ ਵੇਰਕਾ (ਅੰਮ੍ਰਿਤਸਰ ) ਤੋਂ ਕੀਤੀ। ਦਵਿੰਦਰ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਉਹ ਪਲੱਸ ਟੂ ਦੀ ਪੜ੍ਹਾਈ ਦੇ ਨਾਲ ਨਾਲ ਸਕੂਲ ਟਾਈਮ ਹੀ ਬੈਂਚ ਤੇ ਬੈਠਾ ਪੁੱਠੀਆ ਸਿੱਧੀਆ ਉਂਗਲਾ ਅਕਸਰ ਮਾਰਦਾ ਰਹਿੰਦਾ ਸੀ ਤੇ ਉਸਨੂੰ ਇਸੇ ਸ਼ੌਕ ਨੇ ਹੀ ਨਾਮੀ ਪੈਡ ਪਲੇਅਰ ਬਣਾ ਦਿੱਤਾ। ਦਵਿੰਦਰ ਨੇ ਬੀਟ ਮਿਉਜ਼ਿਕ ਦੇ ਇਸ ਆਪਣੇ ਸ਼ੌਂਕ ਨੂੰ ਹੀ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਉਣ ਦਾ ਸੋਚਿਆ ਅਤੇ ਉਸ ਨੇ ਮਿਊਜ਼ਿਕ ਲਾਈਨ ਵਿੱਚ ਪੈੜ ਪਲੇਅਰ ਵਜੋਂ ਪੈਰ ਧਰਿਆ, ਦਵਿੰਦਰ ਕਾਫ਼ੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਅਨੇਕਾਂ ਗਾਇਕਾਂ ਜਿਵੇਂ ਕਿ ਚਮਕੌਰ ਖਟੜਾ ,ਦਿਲਰਾਜ, ਗੁਰਬਖਸ਼ ਸ਼ੌਂਕੀ, ਬੁੱਕਣ ਜੱਟ, ਸੋਨੂ ਢਿੱਲੋਂ ਅਤੇ ਹੋਰ ਕਈ ਨਾਮਵਰ ਕਲਾਕਾਰਾਂ ਨਾਲ ਮੇਲੇਆਂ ਅਤੇ ਰਿਕਾਰਡਿੰਗ ਸਟੂਡੀਓ ਵਿੱਚ ਆਪਣੀ ਕਲਾ ਦਾ ਜੌਹਰ ਦਿਖਾ ਚੁੱਕਾ ਹੈ। ਦਵਿੰਦਰ ਨੂੰ ਕਿੰਗ ਪੰਜਾਬੀ ਆਡੀਓ ਵੀਡੀਓ ਸਟੂਡੀਓ , ਕਿੰਗ ਪੰਜਾਬੀ ਮਿਊਜ਼ਿਕ ਕੰਪਨੀ ,ਪੰਜਾਬ ਦੇ ਸੱਭਿਆਚਾਰ ਕਲੱਬਾਂ ਵਲੋਂ ਸਨਮਾਨ ਮਿਲ ਚੁੱਕੇ ਹਨ। ਪ੍ਰਮਾਤਮਾ ਇਸ ਦੀ ਕਲਾ ਨੂੰ ਹੋਰ ਤਰੱਕੀ ਬਖਸ਼ੇ ਦਵਿੰਦਰ ਸ਼ੁਕਰ ਗੁਜਾਰ ਹੈ ਆਪਣੇ ਉਸਤਾਦਾਂ ਦਾ ਜਿਹਨਾਂ ਨੇ ਮਿਊਜ਼ਿਕ ਵਿਚ ਬਾਰੀਕੀ ਦੇ ਗੁਣ ਸਿਖਾਏ ਜਿਸ ਦੀ ਬਦੌਲਤ ਮੈਨੂੰ ਅੱਜ ਮਿਊਜ਼ਿਕ ਲਾਈਨ ਵਿਚ ਇਨਾਂ ਮਾਣ ਸਨਮਾਨ ਮਿਲਿਆ ਹੈ । ਪਰਮਾਤਮਾ ਕਰੇ ਦਵਿੰਦਰ ਸਿੰਘ ਆਪਣੇ ਪਿੰਡ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ।