
ਫਗਵਾੜਾ (ਸ਼ਿਵ ਕੋੜਾ) : ਪੰਚਾਇਤ ਸਕੱਤਰ ਬਿੰਦਰ ਸਿੰਘ ਦੇ ਭਰਾ ਹਰਮੇਸ਼ ਲਾਲ ਪੁੱਤਰ ਅਮਰ ਸਿੰਘ ਵਾਸੀ ਰਾਵਲਪਿੰਡੀ ਤਹਿਸੀਲ ਫਗਵਾੜਾ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਨਮਿਤ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਾਹਿਬ ਪਿੰਡ ਰਾਵਲਪਿੰਡੀ ਫਗਵਾੜਾ ਵਿਖੇ ਪਾਏ ਗਏ। ਉਪਰੰਤ ਰਾਗੀ ਜੱਥਾ ਭਾਈ ਸ਼ਿੰਗਾਰਾ ਸਿੰਘ ਰਾਮਪੁਰ ਸੁੰਨੜਾ ਵਾਲਿਆਂ ਨੇ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਇਆ। ਇਸ ਉਪਰੰਤ ਆਯੋਜਿਤ ਸ਼ਰਧਾਂਜਲੀ ਸਮਾਗਮ ਦੌਰਾਨ ਬੀ.ਡੀ.ਪੀ.ਓ. ਫਗਵਾੜਾ ਰਾਮਪਾਲ ਸਿੰਘ ਰਾਣਾ, ਸੀਨੀਅਰ ਅਕਾਲੀ ਆਗੂ ਜਥੇਦਾਰ ਸਰਵਨ ਸਿੰਘ ਕੁਲਾਰ, ਰਜਿੰਦਰ ਸਿੰਘ ਚੰਦੀ ਸਰਪੰਚ ਰਾਣੀਪੁਰ, ਪੰਚਾਇਤ ਸਕੱਤਰ ਯੂਨੀਅਨ ਬਲਾਕ ਫਗਵਾੜਾ ਦੇ ਜਗਜੀਤ ਸਿੰਘ ਪ੍ਰਧਾਨ, ਮਲਕੀਤ ਚੰਦ, ਸੁਲੱਖਣ ਸਿੰਘ, ਗੁਰਮੇਲ ਸਿੰਘ, ਸੰਜੀਵ ਕੁਮਾਰ, ਸੁਦੀਸ਼ ਕੁਮਾਰ, ਸਰਪੰਚ ਦੇਸਰਾਜ ਝੱਲੀ, ਰਾਮਪਾਲ ਸਾਹਨੀ, ਨਿਰਮਲਜੀਤ ਲੱਖਪੁਰ, ਮਾਸਟਰ ਸਤੀਸ਼ ਕੁਮਾਰ, ਮਾਸਟਰ ਹਰਵਿੰਦਰ ਸਿੰਘ, ਮਾਸਟਰ ਗੁਰਮੇਲ ਸਿੰੰਘ ਮਾਸਟਰ ਰਤਨ ਸਿੰਘ, ਐਮ.ਕੇ. ਲਹਿਰੀ, ਜਸਵਿੰਦਰ ਸਿੰਘ ਬਰਨਾ ਤੇ ਜਸਵਿੰਦਰ ਸਿੰਘ ਬੈਂਸ ਨੇ ਸਵ. ਹਰਮੇਸ਼ ਲਾਲ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਨੇਕ ਦਿਲ ਅਤੇ ਲੋੜਵੰਦਾਂ ਪ੍ਰਤੀ ਦਯਾ ਭਾਵਨਾ ਰੱਖਣ ਅਤੇ ਪਰਮਾਤਮਾ ਦੀ ਰਜਾ ਵਿੱਚ ਰਾਜੀ ਰਹਿਣ ਵਾਲੀ ਸ਼ਖਸੀਅਤ ਸਨ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਉਹਨਾਂ ਨਿੱਘੀ ਸ਼ਰਧਾਂਜਲੀ ਭੇਂਟ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਵਿਚ ਹੋਰਨਾਂ ਤੋਂ ਇਲਾਵਾ ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਗੁਲਜਾਰ ਸਿੰਘ ਸਰਪੰਚ ਅਕਾਲਗੜ੍ਹ, ਆਗਿਆਪਾਲ ਸਿੰਘ ਸਰਪੰਚ ਖਲਵਾੜਾ, ਗੁਰਚਰਨ ਸਿੰਘ ਸਾਬਕਾ ਸਰਪੰਚ ਸੰਗਤਪੁਰ, ਸੰਤੋਖ ਸਿੰਘ, ਧਰਮਪਾਲ, ਨਿਰਮਲਜੀਤ, ਸੋਹਨ ਸਿੰਘ, ਕੁਲਦੀਪ ਸਿੰਘ ਮਾਹੀ, ਨਰਿੰਦਰ ਬਿੱਲਾ, ਐਡਵੋਕੇਟ ਕੁਲਦੀਪ ਭੱਟੀ, ਲਖਬੀਰ ਸਿੰਘ, ਹਰਜੀਤ ਸਿੰਘ, ਜੋਗਿੰਦਰ ਸਿੰਘ ਬੈਂਸ, ਰਮਨਦੀਪ ਸਿੰਘ, ਸਵਰਨ ਸਿੰਘ, ਬੀ.ਕੇ. ਰੱਤੂ, ਜਸਬੀਰ ਸਿੰਘ ਆਦਿ ਹਾਜਰ ਸਨ।