ਲਾਈਟਾਂ ਤੇ ਰਿਫਲੈਕਟਰ ਨਾਲ ਹਾਦਸਿਆਂ ਨੂੰ ਮਿਲੇਗੀ ਠੱਲ-ਡਾ.ਗਿੱਲ
ਮਲੋਟ (ਪ੍ਰੇਮ ਗਰਗ) : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਜਿੱਥੇ ਪੂਰੇ ਦੇਸ਼ ਵਿਚ ਸ਼ਰਧਾ ਨਾਲ ਮਨਾਇਆ ਗਿਆ ਹੈ,ਉਥੇ ਹੀ ਇਸ ਪ੍ਰਕਾਸ਼ ਦਿਹਾੜੇ ਮੌਕੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲਾ ਕੋਆਰਡੀਨੇਟਰ ਡਾ.ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਕਮੇਟੀ, ਗੁਰੂ ਨਾਨਕ ਮਿਸ਼ਨ ਸਮਾਜ ਸੇਵੀ ਸੰਸਥਾ ਅਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਿਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਵਿਖੇ ਨਵੀਆਂ ਲਾਈਟਾਂ, ਰਿਫਲੈਕਟਰ, ਝੰਡੀਆਂ, ਖੰਡੇ ਅਤੇ ਗਮਲਿਆਂ ਚ ਪੌਦੇ ਲਗਾਏ ਗਏ, ਇੱਥੇ ਨਗਰ ਕੌਂਸਲ ਪ੍ਰਧਾਨ ਸ.ਸ਼ੁਭਦੀਪ ਸਿੰਘ ਬਿੱਟੂ ਵੱਲੋਂ ਚੌਕ ਦੀ ਸਫਾਈ ਵੀ ਕਰਵਾਈ ਗਈ। ਡਾ.ਗਿੱਲ ਨੇ ਕਿਹਾ ਕਿ ਬਠਿੰਡਾ ਵਾਲੇ ਪਾਸਿਓਂ ਵਾਹਨ ਬਹੁਤੇ ਆਉਂਦੇ ਹਨ ਅਤੇ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਅੱਗੇ ਚੌਕ ਹੈ ਜਿਸ ਕਰਕੇ ਆਮ ਤੌਰ ਤੇ ਹੀ ਹਾਦਸੇ ਵਾਪਰ ਜਾਂਦੇ ਹਨ। ਇਸ ਲਈ ਚੌਕ ਤੇ ਪੰਜ ਫੁੱਟ ਦੇ ਪੰਜ ਰਿਫਲੈਕਟਰ ਲਾਏ ਗਏ ਹਨ ਜੋ ਰਾਤ ਸਮੇਂ ਲਾਈਟ ਪੈਣ ਤੇ ਜਗਣਗੇ ਅਤੇ ਲੋਕ ਹਾਦਸਿਆਂ ਤੋਂ ਬਚ ਸਕਣਗੇ। ਡਾ.ਗਿੱਲ ਨੇ ਦੱਸਿਆ ਕਿ ਚੌਕ ਦੀ ਸੁੰਦਰਤਾ ਲਈ ਝੰਡੀਆਂ, ਲਾਈਟਾਂ ਅਤੇ ਖੰਡੇ ਵੀ ਲਾਏ ਗਏ ਹਨ। ਡਾ.ਗਿੱਲ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕੀਤਾ ਹੈ ਅਤੇ ਉਨਾਂ ਨੇ ਸਬਰ, ਸੰਤੋਖ, ਸ਼ਾਂਤੀ ਅਤੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਸਾਨੂੰ ਆਪਸੀ ਭਾਈਚਾਰਕ ਸਾਂਝ, ਹਰੇਕ ਧਰਮਾਂ ਦਾ ਸਤਿਕਾਰ ਕਰਨਾ ਤੇ ਨਸ਼ਿਆਂ ਨੂੰ ਤਿਆਗਣਾ ਚਾਹੀਦਾ ਹੈ। ਡਾ. ਗਿੱਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਨੂੰ ਅਤਿ ਸੁੰਦਰ ਬਣਾਉਣ ਲਈ ਹਰੇਕ ਧਰਮ ਦੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਚੌਕ ਮਲੋਟ ਦੀ ਸ਼ਾਨ ਹੈ। ਇਸ ਮੌਕੇ ਦੇ ਪ੍ਰਧਾਨ ਕਾਬਲ ਸਿੰਘ ਭੁੱਲਰ, ਪ੍ਰਧਾਨ ਹਰਮੰਦਰ ਸਿੰਘ ਹਰੀ, ਡਾ.ਸੁਖਦੇਵ ਸਿੰਘ ਗਿੱਲ ਉੱਘੇ ਸਮਾਜ ਸੇਵਕ, ਮਾਸਟਰ ਹਰਜਿੰਦਰ ਸਿੰਘ, ਰੇਸ਼ਮ ਸਿੰਘ, ਗੁਰਚਰਨ ਸਿੰਘ, ਗੁਰਦਿਆਲ ਸਿੰਘ, ਇੰਦਰ ਸਿੰਘ, ਹਰਦਿਆਲ ਸਿੰਘ, ਕਸਮੀਰ ਸਿੰਘ, ਹਰਜੀਤ ਸਿੰਘ, ਨਿਰਮਲ ਸਿੰਘ, ਬਖਸ਼ੀਸ਼ ਸਿੰਘ, ਜੱਸਾ ਸਿੰਘ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਰਵੀ ਸਿੰਘ, ਬਲਵੀਰ ਚੰਦ ਆਦਿ ਹਾਜ਼ਰ ਸਨ।