ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ ਵੱਲੋਂ ਸੰਗੀਤ ਮੁਕਾਬਲੇ ਅਤੇ ਵਿਸ਼ਾਲ ਸੰਗੀਤ ਸੰਮੇਲਨ ਕਰਵਾਇਆ

Share and Enjoy !

Shares

ਨੌਜਵਾਨ ਕਲਾਕਾਰਾਂ ਨੇ ਸ਼ਾਸਤਰੀ ਸੰਗੀਤ, ਗ਼ਜ਼ਲ ਅਤੇ ਲੋਕ ਗਾਇਕੀ ਦੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹਿਆ
ਹੁਸ਼ਿਆਰਪੁਰ (ਤਰਸੇਮ ਦੀਵਾਨਾ) – ਸੁਰ ਸੰਗਮ ਸੰਗੀਤ ਕਲਾ ਮੰਦਰ ਟਰੱਸਟ, ਭੋਗਪੁਰ (ਸ਼ਾਖਾ ਹੁਸ਼ਿਆਰਪੁਰ) ਵੱਲੋਂ ਭਾਰਤੀ ਸੰਗੀਤਕ ਵਿਰਸੇ ਨੂੰ ਪ੍ਰਫੁੱਲਤ ਕਰਨ ਅਤੇ ਨਵੀਂ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ਸੰਗੀਤਕ ਸਮਾਗਮ ਕਰਵਾਏ ਗਏ। ਇਸ ਤਹਿਤ 12 ਨਵੰਬਰ ਨੂੰ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਵਿਖੇ ਸੰਗੀਤ ਮੁਕਾਬਲੇ ਅਤੇ 14 ਨਵੰਬਰ ਨੂੰ ਬੀ.ਐੱਡ. ਕਾਲਜ, ਹੁਸ਼ਿਆਰਪੁਰ ਵਿਖੇ “ਸ਼ਾਸਤਰੀ ਸੰਗੀਤ ਕੇ ਰੰਗ, ਹੁਸ਼ਿਆਰਪੁਰ ਕੇ ਸੰਗ” ਨਾਮਕ ਵਿਸ਼ਾਲ ਸੰਗੀਤ ਸੰਮੇਲਨ ਕਰਵਾਇਆ ਗਿਆ।
ਸੰਗੀਤ ਮੁਕਾਬਲਿਆਂ ਵਿੱਚ ਪੰਜਾਬੀ ਲੋਕ ਗਾਇਕੀ, ਅਰਧ-ਸ਼ਾਸਤਰੀ ਗ਼ਜ਼ਲ ਅਤੇ ਸ਼ਾਸਤਰੀ ਗਾਇਕੀ ਦੀਆਂ ਸ਼੍ਰੇਣੀਆਂ ਵਿੱਚ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦਿਖਾਈ। ਸੰਗੀਤਕਾਰ ਸ੍ਰੀ ਵਿਵੇਕ ਸਾਹਨੀ ਨੇ ਜੱਜ ਦੀ ਭੂਮਿਕਾ ਨਿਭਾਈ। ਪੰਜਾਬੀ ਲੋਕ ਗਾਇਕੀ ਵਿੱਚ ਅਰਸ਼ ਅਟਵਾਲ ਪਹਿਲੇ ਅਤੇ ਮਹਿਮਾ ਦੂਜੇ ਸਥਾਨ ’ਤੇ ਰਹੇ। ਗ਼ਜ਼ਲ ਗਾਇਕੀ ਵਿੱਚ ਡੇਜ਼ੀ ਰਾਏ ਪਹਿਲੇ, ਨਿਪੁਨ ਸ਼ਰਮਾ ਦੂਜੇ ਅਤੇ ਪ੍ਰਭਜੋਤ ਕੌਰ ਤੀਜੇ ਸਥਾਨ ’ਤੇ ਰਹੇ। ਸ਼ਾਸਤਰੀ ਗਾਇਕੀ ਵਿੱਚ ਚਿਤੇਸ਼ ਕੁਮਾਰ ਨੇ ਪਹਿਲਾ, ਨਿਪੁਨ ਸ਼ਰਮਾ ਨੇ ਦੂਜਾ ਅਤੇ ਮਹਿਮਾ ਨੇ ਤੀਜਾ ਸਥਾਨ ਹਾਸਲ ਕੀਤਾ।
14 ਨਵੰਬਰ ਨੂੰ ਹੋਏ ਸੰਗੀਤ ਸੰਮੇਲਨ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੂੰ ਮੁੱਖ ਮਹਿਮਾਨ ਅਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਡਾ. ਇਸ਼ਾਂਕ ਚੱਬੇਵਾਲ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ। ਸਮਾਗਮ ਦੀ ਸ਼ੁਰੂਆਤ ਟਰੱਸਟ ਦੇ ਚੇਅਰਮੈਨ ਪੀ.ਸੀ. ਰਾਊਤ ਰਾਜਪੂਤ ਅਤੇ ਜਨਰਲ ਸਕੱਤਰ ਪੀ.ਸੀ.ਐੱਸ. ਉਮੇਸ਼ ਵਰਮਾ ਵੱਲੋਂ ਮਾਂ ਸਰਸਵਤੀ ਦੀ ਪੂਜਾ ਨਾਲ ਕੀਤੀ ਗਈ।
ਸੰਮੇਲਨ ਦੌਰਾਨ ਕਥਕ ਨ੍ਰਿਤ, ਭਜਨ, ਗ਼ਜ਼ਲ, ਸ਼ਾਸਤਰੀ ਗਾਇਕੀ, ਸਿਤਾਰ, ਬੰਸਰੀ ਅਤੇ ਸੈਕਸੋਫੋਨ ਦੀਆਂ ਪੇਸ਼ਕਾਰੀਆਂ ਨੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਉਸਤਾਦ ਪ੍ਰੇਮ ਚੰਦ, ਪ੍ਰੋ. ਉਸਤਾਦ ਹਰਜਿੰਦਰ ਅਮਨ, ਉਸਤਾਦ ਹਰਮਨਦੀਪ ਸਿੰਘ ਤੇਜ, ਹਾਰਦਿਕ ਰਾਜਪੂਤ,  ਯਸ਼ ਸੋਲੰਕਰ ਅਤੇ ਵਿਦੂਸ਼ੀ ਡਾ. ਸ਼ਰਬਾਨੀ ਬਿਸਵਾਸ ਸਮੇਤ ਕਈ ਨਾਮਵਰ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਵਿਧਾਇਕ ਡਾ. ਇਸ਼ਾਂਕ ਚੱਬੇਵਾਲ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਸੰਗੀਤ ਨਾਲ ਜੋੜਨ ਅਤੇ ਸੱਭਿਆਚਾਰਕ ਵਿਰਸੇ ਦੀ ਸੰਭਾਲ ਲਈ ਬੇਹੱਦ ਮਹੱਤਵਪੂਰਨ ਹਨ।
ਸਮਾਗਮ ਦੀ ਸਫ਼ਲਤਾ ਲਈ ਬੇਗਮਪੁਰਾ ਟਾਈਗਰ ਫੋਰਸ, ਵਾਲਮੀਕਿ ਟਾਈਗਰ ਫੋਰਸ, ਦਿ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਰਜਿ. ਪੰਜਾਬ ਆਫ ਇੰਡੀਆ ਅਤੇ ਵੱਖ-ਵੱਖ  ਮੀਡੀਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸਹਿਯੋਗ ਦਿੱਤਾ। ਇਨ੍ਹਾਂ ਵਿੱਚ ਬੀਰਪਾਲ ਠਰੋਲੀ, ਜੱਸ ਕਲਿਆਣ ਰਾਵਣ, ਬਲਵੀਰ ਸਿੰਘ ਸੈਣੀ, ਸੂਫ਼ੀ ਗਾਇਕ ਤਰਸੇਮ ਦੀਵਾਨਾ, ਅਨਿਲ ਦੀਵਾਨ, ਗੁਰਪ੍ਰੀਤ ਸਿੰਘ, ਤਜਿੰਦਰ ਸਿੰਘ ਸੈਣੀ, ਸਤਿੰਦਰ ਸਿੰਘ ਰਾਜਾ, ਸੰਜੀਵ ਅਗਰਵਾਲ, ਚਾਂਦ ਕੁਮਾਰ ਸੈਣੀ, ਡਾ. ਸੁਰਿੰਦਰ ਕੈਂਥ ਅਤੇ ਅਮਰਜੀਤ ਸਿੰਘ ਸੈਣੀ ਜੰਡੀਰ ਸ਼ਾਮਲ ਸਨ।
ਅੰਤ ਵਿੱਚ ਟਰੱਸਟ ਦੇ ਚੇਅਰਮੈਨ ਪੀ.ਸੀ. ਰਾਊਤ ਰਾਜਪੂਤ, ਵਾਈਸ ਚੇਅਰਪਰਸਨ ਸੁਮਨ ਲਤਾ ਅਤੇ ਜਨਰਲ ਸਕੱਤਰ ਪੀ.ਸੀ.ਐੱਸ. ਉਮੇਸ਼ ਵਰਮਾ ਨੇ ਸਮੂਹ ਮਹਿਮਾਨਾਂ, ਕਲਾਕਾਰਾਂ, ਸਹਿਯੋਗੀਆਂ ਅਤੇ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਂਦਾ ਰਹੇਗਾ।

About Post Author

Share and Enjoy !

Shares

Leave a Reply

Your email address will not be published.