
ਚੰਡੀਗੜ, 2 ਮਾਰਚ, (ਪ੍ਰੀਤਮ ਲੁਧਿਆਣਵੀ) : ਸ਼ਿਵਰਾਤਰੀ ਦੇ ਅਵਸਰ ’ਤੇ ਸ਼ਿਵ ਭੋਲ਼ੇ ਨਾਥ ਦੀਆਂ ਸੰਗਤਾਂ ਅਤੇ ਗੀਤ-ਸੰਗੀਤ ਦੇ ਪ੍ਰੇਮੀਆਂ ਦੀਆਂ ਖ਼ੁਸ਼ੀਆਂ ਪੂਰਨ ਲਈ ਅਨੇਕਾਂ ਗਾਇਕਾਂ ਤੇ ਕੰਪਨੀਆਂ ਵੱਲੋਂ ਵੱਖ-ਵੱਖ ਭਜਨ ਮਾਰਕੀਟ ਵਿਚ ਉਤਾਰੇ ਗਏ ਹਨ। ਇਸੇ ਹੀ ਲਗਾਤਾਰਤਾ ਵਿਚ ‘ਆਈ ਲਵ ਯੂ ਭੋਲੇ ਨਾਥ’ ਭਜਨ ਵੀ ਸ਼ਿਵਰਾਤਰੀ ਮੌਕੇ ਜੈ ਬਾਲਾ ਮਿਊਜਿਕ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਰੀਝਾਂ ਨਾਲ ਮਾਰਕੀਟ ਵਿਚ ਉਤਾਰਿਆ ਗਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਗੀਤਕਾਰ ਜੈ ਦੇਵ ਰੋਪੜ ਨੇ ਦੱਸਿਆ ਕਿ ਇਸ ਭਜਨ ਨੂੰ ਬੁਲੰਦ ਅਵਾਜ ਵਿੱਚ ਗਾਇਆ ਹੈ ਨਾਮਵਰ ਸੁਰੀਲੇ ਗਾਇਕ ਅਵਤਾਰ ਰੰਗੀਲਾ ਨੇ ਅਤੇ ਇਸ ਭਜਨ ਨੂੰ ਕਲਮਬੱਧ ਵੀ ਖੁਦ ਗੀਤਕਾਰ ਅਵਤਾਰ ਰੰਗੀਲਾ ਨੇ ਹੀ ਕੀਤਾ ਹੈ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਤਰੁਨ ਟਰੂਬੀਟਸ ਨੇ ਅਤੇ ਇਸ ਦੀ ਕਮਾਲ-ਮਈ ਵੀਡੀਓ ਤਿਆਰ ਕੀਤੀ ਹੈ ਪ੍ਰਸਿੱਧ ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ। ਇਸ ਭਜਨ ਦੇ ਪ੍ਰੋਡਿਊਸਰ ਹਨ ਅਨਿਲ ਕੁਮਾਰ ਚੌਹਾਨ ਜੀ। ਉਮੀਦ ਹੈ ਕਿ ਸਰੋਤਿਆਂ ਦੀ ਪਸੰਦ ਉਤੇ ਖਰਾ ਉਤਰਦਾ ਹੋਇਆ ਇਹ ਭਜਨ ਪੂਰੀ ਟੀਮ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਖੂਬ ਸਹਾਈ ਹੋਵੇਗਾ।![]()