ਸੁਖਬੀਰ ਸਿੰਘ ਬਾਦਲ ਨੇ ਬੀਬੀ ਕਮਲਜੀਤ ਕੌਰ ਦੇ ਹੱਕ ਵਿੱਚ ਲੌਂਗੋਵਾਲ ਵਿਖੇ ਕੀਤੀ ਚੋਣ ਰੈਲੀ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) : ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਜਿਥੇ ਵੱਖ ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ । ਉਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਸਬਾ ਲੌਂਗੋਵਾਲ ਪੱਤੀ ਝਾੜੋਂ ਦੇ ਕਮਿਊਨਿਟੀ ਹਾਲ  ਵਿੱਚ ਪੁੱਜੇ । ਜਿੱਥੇ ਉਨ੍ਹਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਜ਼ਿਮਨੀ ਚੋਣ ਬੀਬੀ ਕਮਲਦੀਪ ਕੌਰ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਹਨ ਜੋ ਕਿ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਜੀ ਹਨ, ਜਿਨਾਂ ਨੂੰ ਵੱਡੀ ਗਿਣਤੀ ਵਿਚ ਜਿਤਾਉਣਾ ਹਰ ਇੱਕ ਸਿੱਖ ਦਾ ਫਰਜ਼ ਹੈ ।ਉਨ੍ਹਾਂ ਕਿਹਾ ਕਿ ਇਹ ਚੋਣ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਲੜੀ ਜਾ ਰਹੀ ਹੈ। ਜਿਹੜੇ  ਸਿੱਖ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਅੱਜ ਤਕ ਜੇਲ੍ਹਾਂ ਵਿਚ ਨਜ਼ਰਬੰਦ ਹਨ ।ਉਨਾਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਆਈ ਹੈ,ਜਿਸ ਨੂੰ ਦਿੱਲੀ ਦਾ ਕੇਜਰੀਵਾਲ ਚਲਾ ਰਿਹਾ ਹੈ ,ਭਗਵੰਤ ਮਾਨ ਨੇ ਸੱਤਾ ਹਾਸਲ ਕਰਦਿਆਂ ਹੀ ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ  ਜਿਵੇਂ ਕਿ ਆਟਾ ਦਾਲ,ਸ਼ਗਨ ਸਕੀਮਾਂ ਲਗਭੱਗ ਬੰਦ ਹੀ ਕਰ ਦਿੱਤੀਆਂ ਹਨ ਅਤੇ ਬਜ਼ੁਰਗ ਪੈਨਸ਼ਨਾ ਲਈ ਬੈਂਕਾਂ ਦੇ ਗੇੜੇ ਮਾਰ ਰਹੇ ਹਨ ਪਰ ਉਨ੍ਹਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ  ।ਇਸੇ ਤਰ੍ਹਾਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਜੋ ਹਰ ਰੋਜ਼ ਸੜਕਾਂ ਤੇ  ਉਤਰੇ ਹੋਏ ਹਨ ਜਿਨ੍ਹਾਂ ਨਾਲ ਇਸ ਸਰਕਾਰ ਨੇ ਵਾਅਦਾ ਕੀਤਾ ਸੀ ਇਹ ਸਾਡੀ ਸਰਕਾਰ ਆਉਣ ਤੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ ਅਤੇ ਹਰੇਕ ਇਸਤਰੀ ਨੂੰ ਇੱਕ ਹਜਾਰ ਰੁਪਿਆ ਦਿੱਤਾ ਜਾਵੇਗਾ । ਇਹ ਸਾਰੀਆਂ ਗੱਲਾਂ ਭਗਵੰਤ ਮਾਨ ਭੁੱਲ ਕੇ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲ ਰਿਹਾ ਹੈ ।ਉਨ੍ਹਾਂ  ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕ ਇਕ ਵੋਟ  ਬੀਬੀ ਰਾਜੋਆਣਾ ਦੇ ਹੱਕ ਵਿੱਚ ਵੋਟਾਂ ਪਾਕੇ, ਜੇਲ੍ਹਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਰਿਹਾਅ ਕਰਵਾ ਸਕੀਏ ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ,ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ , ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ,ਕੌਸ਼ਲਰ ਗੁਰਮੀਤ ਸਿੰਘ,ਕੌਂਸਲਰ ਰਣਜੀਤ ਸਿੰਘ ਕੁੱਕਾ,ਸਰਪੰਚ ਸੁਖਵਿੰਦਰ ਸਿੰਘ ਚਹਿਲ ,ਰਾਜਿੰਦਰ ਸਿੰਘ ਮਹਿਤਾ ਸਾਬਕਾ ਮੀਤ ਪ੍ਰਧਾਨ, ਬਲਜੀਤ ਸਿੰਘ ਜਲਾਲ  ਉਸਮਾ ਸਾਬਕਾ ਵਿਧਾਇਕ, ਸੁਰਜੀਤ ਸਿੰਘ ਭਿੱਟੇਵੱਡ ਸਾਬਕਾ ਮੀਤ ਪ੍ਰਧਾਨ,ਬਲਦੇਵ ਸਿੰਘ ਪ੍ਰਧਾਨ ਰਾਮਗੜ੍ਹੀਆ ਸਭਾ ,ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਰਾਣਾ ਰਣਬੀਰ ਸਿੰਘ ਲੋਪੋਕੇ, ਅਮਰਜੀਤ ਸਿੰਘ ਟਿੱਕਾ,ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ,ਸੀਨੀਅਰ ਅਕਾਲੀ ਆਗੂ  ਰਾਜਿੰਦਰ ਦੀਪਾ, ਪ੍ਰਧਾਨ ਗੁਰਜੰਟ ਸਿੰਘ,ਬੀਬੀ ਕਪੂਰ ਕੌਰ,ਸੁੰਦਰਪਾਲ ਕੌਰ,ਪਰਮਿੰਦਰ ਕੌਰ ਗਿੱਲ,ਕਾਲਾ ਸਿੰਘ, ਮਹਿਮਾ ਸਿੰਘ,ਜਥੇਦਾਰ ਉਦੇ ਸਿੰਘ,ਬਾਬਾ ਕੁਲਵੰਤ ਸਿੰਘ,ਗੁਰਸੇਵਕ ਸਿੰਘ ਸਿੱਧੂ ,ਹਰਦੀਪ ਸਿੰਘ,ਮੈਨੇਜਰ ਭੁਪਿੰਦਰ ਸਿੰਘ ਜੋਸ਼ੀ,ਸੁਖਵਿੰਦਰ ਸਿੰਘ, ਗਾਂਧੀ ਸਿੰਘ  ,ਪਰਮਜੀਤ ਸਿੰਘ ਜੱਸੇਕਾ, ਕੁਲਦੀਪ ਸਿੰਘ ਦੂਲੋ,ਰੂਪ ਸਿੰਘ ਗਿੱਲ,ਭੋਲਾ ਸਿੰਘ ਕੌਲੇਕਾ,ਬਿੰਦਰ ਸਿੰਘ ਬਿੰਦੀ, ਬਲਕਾਰ ਸਿੰਘ ਸੰਗਾਲਾ ਆਦਿ ਹਾਜ਼ਰ ਸਨ ।

About Post Author

Share and Enjoy !

Shares

Leave a Reply

Your email address will not be published.