ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਸੱਚੀ ਸਰਧਾਂਜਲੀ:ਪ੍ਰਧਾਨ ਗੁਰਦੀਪ ਸੇਖਪੁਰਾ

Share and Enjoy !

Shares
ਪਟਿਆਲਾ :  ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾਂ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਨੂਨਗਰ ਸਮਾਜ ਪੰਜਾਬ,ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ, ਦੇ ਸਹਿਯੋਗ ਨਾਲ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਯਾਦ ਅਤੇ ਵਿਸਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਵਿਖੇ, ਲਾਇਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਹਰਜੀਤ ਸਿੰਘ ਅਤੇ ਪੰਕਜ ਗੋਇਲ ਸਨੌਰ ਨੇ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਕਲੱਬ ਦੇ ਜਨਰਲ ਸਕੱਤਰ ਦੀਦਾਰ ਸਿੰਘ ਬੋਸਰਕਲਾਂ ਅਤੇ ਸੰਜੀਵ ਸਰਮਾਂ ਸਨੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਮੁੱਖ ਮਹਿਮਾਨ ਵਜੋਂ ਗੁਰਦੀਪ ਸਿੰਘ ਸੇਖਪੁਰਾ ਪ੍ਰਧਾਨ ਬੀ.ਸੀ.ਵਿੰਗ ਪਟਿਆਲਾ ਨੇ ਸਿਰਕਤ ਕਰਦਿਆ ਆਖਿਆ ਕਿ,ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬਹੁਤ ਵਧੀਆਂ ਇਨਸਾਨ ਸਨ,ਜੋ ਕਿ ਹਰੇਕ ਆਪਣੇ ਫੈਨ ਨੂੰ ਪਿਆਰ ਨਾਲ ਮਿਲਦੇ ਸਨ,ਅਤੇ ਨੌਜਵਾਨਾਂ ਵੱਲੋਂ ਖੂਨਦਾਨ ਕਰਕੇ ਉਹਨਾਂ ਨੂੰ ਸੱਚੀ ਸਰਧਾਂਜਲੀ ਭੇਂਟ ਕੀਤੀ ਹੈ।ਉਹਨਾ ਦੇ ਮਰਨ ਨਾਲ ਪੂਰੇ ਵਿਸ਼ਵ ਭਰ ਵਿੱਚ ਸੌਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਉਹਨਾਂ ਦਾ ਘਾਟਾ ਕਦੇ ਪੂਰੇ ਨਹੀਂ ਹੋ ਸਕਦਾ। ਰਾਜੇਸ ਸਰਮਾਂ ਰਾਮਟੱਟਵਾਲੀ ਅਤੇ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਭਾਂਖਰ ਨੇ ਸਾਂਝੇ ਤੌਰ ਤੇ ਕਿਹਾ ਕਿ ਵੀਰ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਕਲੱਬ ਖੂਨਦਾਨ ਕੈਂਪ ਲਗਾ ਕੇ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕਰਦੇ ਹੈ।ਸਿੱਧੂ ਮੂਸਾਵਾਲਾ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਸੀ,ਜੋ ਮਰਨ ਤੋਂ ਬਾਅਦ ਵੀ ਹਮੇਸ਼ਾ ਉਹਨਾਂ ਦੇ ਦਿਲਾਂ ਵਿੱਚ ਵਸਦਾ ਰਹੇਗਾ।ਦੀਦਾਰ ਸਿੰਘ ਬੋਸਰਕਲਾਂ ਅਤੇ ਸੰਜੀਵ ਸਰਮਾਂ ਸਨੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਖੂਨਦਾਨ ਮਹਾਂਦਾਨ ਖੂਨਦਾਨ ਹੈ,ਜੋ ਹਰ ਇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਕਰਨਾ ਚਾਹੀਦਾ ਹੈ।ਪ੍ਰਧਾਨ ਗੁਰਦੀਪ ਸਿੰਘ ਸੇਖਪੁਰਾ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਜਿੰਦਰ ਸਿੰਘ ਭਾਟੀਆਂ,ਦੇਵੀ ਦਿਆਲ,ਲਖਵਿੰਦਰ ਸਿੰਘ ਪਰੌੜ,ਰਵਿੰਦਰ ਸਿੰਘ ਪਿਲਖਨੀ,ਕ੍ਰਿਸ਼ਨ ਕੁਮਾਰ,ਰਣਜੀਤ ਸਿੰਘ ਮੁਕਤਸਰ ਸਾਹਿਬ,ਹਰਮੀਤ ਸਿੰਘ ਸਨੌਰ,ਕੁਲਵੰਤ ਸਿੰਘ ਆਰਮੀ,ਪ੍ਰਿੰਸ,ਨਿਖਿਲ ਗੋਗੀਆਂ,ਬਾਲਕ੍ਰਿਸ਼ਨ ਸਮਾਣਾ,ਅਤੇ ਗੁਰਵਿੰਦਰ ਸਿੰਘ ਹਾਜ਼ਰ ਨੇ ਸਹਿਯੋਗ ਦਿੱਤਾ।

About Post Author

Share and Enjoy !

Shares

Leave a Reply

Your email address will not be published.