ਸਿਹਤ ਵਿਭਾਗ ਵਿਚੋਂ ਰਿਟਾਇਰ ਹੋਏ ਮੁਲਾਜਮਾਂ ਨੂੰ ਦਿੱਤੀ ਵਿਦਾਇਗੀ ਪਾਰਟੀ

Share and Enjoy !

Shares

(ਬਿਊਰੋ ਚੈਕ ਪੋਸਟ) ਫਰੀਦਕੋਟ।  ਸਿਹਤ ਵਿਭਾਗ ਫਰੀਦਕੋਟ ਵਿਖੇ ਇਮਾਨਦਾਰੀ ਨਾਲ ਅਤੇ ਬੇਦਾਗ ਸੇਵਾਵਾਂ ਨਿਭਾ ਕੇ ਰਿਟਾਇਰ ਹੋਏ ਮੁਲਾਜਮ ਭਗਵਾਨ ਸਿੰਘ ਅਤੇ ਦਲਜੀਤ ਕੌਰ ਨੂੰ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਸਹਾਇਕ ਸਿਵਲ ਸਰਜਨ ਡਾ ਮਨਦੀਪ ਕੌਰ ਦੀ ਅਗਵਾਈ ਵਿੱਚ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਵਿੱਚ ਜਿਲਾ ਸਿਹਤ ਅਫਸਰ ਡਾ ਕਮਲਜੀਤ ਕੌਰ, ਜਿਲਾ ਐਪੀਡੀਮਾਲੋਜਿਸਟ ਡਾ ਹਿਮਾਂਸੂ ਗੁਪਤਾ , ਮੈਡੀਕਲ ਅਫਸਰ ਡਾ ਮੈਰੀ, ਸਹਾਇਕ ਕੰਟਰੋਲਰ (ਵਿੱਤ ਅਤੇ ਲੇਖਾ) ਸੁਮੀਤ ਸਰਮਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ ਨੇ ਉਚੇਚੇ ਤੌਰ ਤੇ ਭਾਗ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਹਾਇਕ ਸਿਵਲ ਸਰਜਨ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਭਗਵਾਨ ਸਿੰਘ ਸਾਲ 1983 ਤੋਂ ਅਤੇ ਦਲਜੀਤ ਕੌਰ ਸਾਲ 1989 ਤੋਂ ਦਰਜਾ ਚਾਰ ਮੁਲਾਜਮ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਦੋਵੇਂ ਮੁਲਜਮ ਬਹੁਤ ਹੀ ਨਿੱਘੇ ਸੁਭਾਅ ਦੇ, ਇਮਾਨਦਾਰ ਅਤੇ ਮੇਹਨਤੀ ਕਰਮਚਾਰੀ ਸਨ। ਅਸੀਂ ਸਾਰੇ ਕਾਮਨਾ ਕਰਦੇ ਹਾਂ ਕਿ ਦੋਵੇਂ ਮੁਲਾਜਮ ਆਪਣੀ ਅਗਲੀ ਰਿਟਾਇਰ ਜਿੰਦਗੀ ਪਰਮਾਤਮਾ ਦਾ ਸਿਮਰਨ ਕਰਦੇ ਹੋਏ ਤੰਦਰੁਸਤੀ ਨਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੱਸਦੇ ਖੇਡਦੇ ਗੁਜਾਰਨ। ਇਸ ਮੌਕੇ ਇੰਦਰਪਾਲ ਸਿੰਘ, ਧੰਨਪਾਲ ਸਿੰਘ, ਚਿੰਟੂ ਚਾਵਲਾ, ਬਰਜਿੰਦਰ ਸਿੰਘ, ਮਨੀਸ ਮਦਾਨ, ਮੋਹਨ ਸਿੰਘ ਜਸਮੇਲ ਸਿੰਘ ਤਰਲੋਕ ਸਿੰਘ ਪ੍ਰਧਾਨ ਦਰਜਾ ਚਾਰ ਮੁਲਾਜਮ ਯੂਨੀਅਨ, ਕੁਲਵੰਤ ਸਿੰਘ, ਜਸਵੰਤ ਸਿੰਘ ਸੀਨੀਅਰ ਲੈਬ ਟੈਕਨੀਸੀਅਨ, ਲਲਿਤ ਕੁਮਾਰ ਆਦਿ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published.